ਨਵੀਂ ਦਿੱਲੀ: ਬੀਜੇਪੀ ਦੇ ਰਾਜਸਭ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਦੁਬਈ ਲਿੰਕ ਵੱਲ ਇਸ਼ਾਰਾ ਕੀਤਾ ਹੈ। ਉਨ੍ਹਾਂ ਆਪਣੇ ਬਿਆਨ 'ਚ ਸੀਬੀਆਈ ਨੂੰ ਇਹ ਸੁਝਾਅ ਦਿੱਤਾ ਹੈ ਕਿ ਉਨ੍ਹਾਂ ਨੂੰ ਆਪਣੀ ਜਾਂਚ ਵਿਚ ਪਹਿਲਾਂ ਹੋਏ ਹਾਈ ਪ੍ਰੋਫਾਈਲ ਮੌਤਾਂ ਤੋਂ ਮਦਦ ਲੈਣੀ ਚਾਹੀਦੀ ਹੈ। ਜਿੰਨਾਂ 'ਚ ਸੁਪਰਸਟਾਰ ਸ੍ਰੀਦੇਵੀ ਵੀ ਸ਼ਾਮਲ ਹੈ।
ਸਵਾਮੀ ਨੇ ਟਵੀਟ 'ਚ ਕਿਹਾ ਇਜ਼ਰਾਇਲ ਅਤੇ ਯੂਏਈ ਨਾਲ ਰਾਜਨਾਇਕ ਸਬੰਧਾਂ ਦੇ ਚੱਲਦਿਆਂ ਭਾਰਤ ਦੇ ਦੁਬਈ ਦਾਦਾ ਲੋਕ ਕਾਫੀ ਪਰੇਸ਼ਾਨੀ 'ਚ ਹਨ। ਸੀਬੀਆਈ ਨੂੰ ਸੁਸ਼ਾਂਤ, ਸ੍ਰੀਦੇਵੀ ਅਤੇ ਸੁਨੰਦਾ ਦੀ ਹੱਤਿਆ ਦੇ ਮਾਮਲਿਆਂ 'ਤੇ ਜਾਣਕਾਰੀ ਲਈ ਮੋਸਾਦ ਅਤੇ ਸ਼ਿਨ ਬੇਸ਼ ਦੀ ਮਦਦ ਲੈਣੀ ਚਾਹੀਦੀ ਹੈ।
ਫਰਵਰੀ, 2018 'ਚ ਸ੍ਰੀਦੇਵੀ ਦੀ ਮੌਤ ਹੋਈ ਸੀ। ਇਹ ਕਿਹਾ ਗਿਆ ਕਿ ਦੁਬਈ ਦੇ ਇਕ ਹੋਟਲ ਦੇ ਬਾਥਟੱਬ 'ਚ ਡਿੱਗ ਕੇ ਡੁੱਬਣ ਨਾਲ ਉਸ ਦੀ ਮੌਤ ਹੋ ਗਈ। 17 ਜਨਵਰੀ, 2014 ਦੀ ਰਾਤ ਦਿੱਲੀ ਦੇ ਇਕ ਹੋਟਲ ਦੇ ਕਮਰੇ 'ਚ ਸੁਨੰਦਾ ਪੁਸ਼ਕਰ ਭੇਦਭਰੇ ਢੰਗ ਨਾਲ ਮ੍ਰਿਤਕ ਪਾਈ ਗਈ ਸੀ।
ਸੁਸ਼ਾਂਤ ਸਿੰਘ ਰਾਜਪੂਤ ਕੇਸ ਦੀ ਜਾਂਚ ਸੁਪਰੀਮ ਕੋਰਟ ਵੱਲੋਂ ਸੀਬੀਆਈ ਨੂੰ ਦਿੱਤੇ ਜਾਣ ਮਗਰੋਂ ਫੈਸਲੇ ਦੀ ਸ਼ਲਾਘਾ ਕਰਦਿਆਂ ਟਵੀਟ ਕੀਤਾ ਸੀਬੀਆਈ ਜੈ ਹੋ, 16 ਅਗਸਤ ਨੂੰ ਸਵਾਮੀ ਨੇ ਟਵੀਟ ਕਰਕੇ ਸੁਸ਼ਾਂਤ ਦੀ ਮੌਤ ਨੂੰ ਹੱਤਿਆ ਕਰਾਰ ਦਿੱਤਾ ਸੀ। ਉਨਾਂ ਟਵੀਟ ਦੇ ਸਹਾਰੇ ਬਾਲੀਵੁੱਡ, ਮੁੰਬਈ ਪੁਲਿਸ ਅਤੇ ਮਹਾਰਾਸ਼ਟਰ ਸਰਕਾਰ 'ਤੇ ਵੀ ਤੰਜ ਕੱਸਿਆ ਸੀ।
ਓਬਾਮਾ ਦਾ ਟਰੰਪ 'ਤੇ ਪਲਟਵਾਰ, 'ਰਾਸ਼ਟਰਪਤੀ ਅਹੁਦੇ 'ਚ ਟਰੰਪ ਨੇ ਕਦੇ ਨਹੀਂ ਦਿਖਾਈ ਗੰਭੀਰਤਾ'
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ