ਨਵੀਂ ਦਿੱਲੀ: ਕ੍ਰਿਪਟੋਕਰੰਸੀ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਦਿੱਤਾ ਹੈ। ਸੁਪਰੀਮ ਕੋਰਟ ਨੇ ਕ੍ਰਿਪਟੋਕਰੰਸੀ ਨੂੰ ਵਰਚੁਅਲ ਕਰੰਸੀ ਰਾਹੀਂ ਤਬਦੀਲ ਕਰਨ ਦੀ ਆਗਿਆ ਦੇ ਦਿੱਤੀ ਹੈ। ਇੰਟਰਨੈੱਟ ਤੇ ਮੋਬਾਈਲ ਐਸੋਸੀਏਸ਼ਨ ਆਫ਼ ਇੰਡੀਆ (ਆਈਏਐਮਏਆਈ) ਨੇ ਸਾਲ 2018 ਦੇ ਆਰਬੀਆਈ ਦੇ ਸਰਕੂਲਰ 'ਤੇ ਇਤਰਾਜ਼ ਜਤਾਉਂਦਿਆਂ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ, ਜਿਸ ਨੇ ਨਿਯਮਿਤ ਸੰਸਥਾਵਾਂ ਨੂੰ ਕ੍ਰਿਪਟੋ ਕਰੰਸੀ 'ਚ ਕਾਰੋਬਾਰ ਨਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸੀ। ਇਸ 'ਤੇ ਸੁਪਰੀਮ ਕੋਰਟ ਨੇ ਵਰਚੁਅਲ ਕਰੰਸੀ ਦੇ ਲੈਣ-ਦੇਣ ਲਈ ਰਾਹ ਖੋਲ੍ਹ ਦਿੱਤੇ ਹਨ।

IAMAI ਦੇ ਮੈਂਬਰ ਇੱਕ ਦੂਜੇ 'ਚ ਕ੍ਰਿਪਟੋ ਕਰੰਸੀ ਦਾ ਆਦਾਨ-ਪ੍ਰਦਾਨ ਕਰਦੇ ਹਨ। ਆਈਏਐਮਏਏਆਈ ਨੇ ਆਪਣੀ ਦਲੀਲ ਵਿੱਚ ਦਾਅਵਾ ਕੀਤਾ ਕਿ ਆਰਬੀਆਈ ਦੇ ਇਸ ਕਦਮ ਨੇ ਵਰਚੁਅਲ ਮੁਦਰਾ ਦੇ ਜ਼ਰੀਏ ਜਾਇਜ਼ ਕਾਰੋਬਾਰੀ ਗਤੀਵਿਧੀਆਂ 'ਤੇ ਪਾਬੰਦੀ ਲਾ ਦਿੱਤੀ ਹੈ।

ਦੱਸ ਦੇਈਏ ਕਿ ਆਰਬੀਆਈ ਨੇ 6 ਅਪ੍ਰੈਲ, 2018 ਨੂੰ ਇੱਕ ਸਰਕੂਲਰ ਜਾਰੀ ਕੀਤਾ ਸੀ ਕਿ ਇਸ ਦੁਆਰਾ ਨਿਯਮਿਤ ਸਾਰੀਆਂ ਇਕਾਈਆਂ ਵਰਚੁਅਲ ਕਰੰਸੀ ਵਿਚ ਕੰਮ ਨਹੀਂ ਕਰਨਗੀਆਂ ਜਾਂ ਕਿਸੇ ਵੀ ਵਿਅਕਤੀ ਜਾਂ ਇਕਾਈ ਨੂੰ ਇਸ ਨਾਲ ਸਬੰਧਤ ਸੇਵਾਵਾਂ ਪ੍ਰਦਾਨ ਨਹੀਂ ਕਰਨਗੀਆਂ।