Share Market Opening: ਕਮਜ਼ੋਰ ਗਲੋਬਲ ਸੰਕੇਤਾਂ ਕਾਰਨ ਅੱਜ ਭਾਰਤੀ ਬਾਜ਼ਾਰ ਦੀ ਸ਼ੁਰੂਆਤ ਵੱਡੀ ਗਿਰਾਵਟ ਨਾਲ ਹੋਈ ਤੇ ਸੈਂਸੈਕਸ 650 ਤੋਂ ਜ਼ਿਆਦਾ ਅੰਕ ਟੁੱਟ ਕੇ ਕਾਰੋਬਾਰ ਕਰ ਰਿਹਾ ਹੈ। ਨਿਫਟੀ 'ਚ 17,000 ਤੋਂ ਹੇਠਾਂ ਸ਼ੁਰੂਆਤ ਹੋਈ ਤੇ ਇਹ 16,824 ਦੇ ਪੱਧਰ 'ਤੇ ਖੁੱਲ੍ਹਿਆ। ਓਮੀਕਰੋਨ ਦੇ ਵਧਦੇ ਪ੍ਰਭਾਵ ਨੇ ਬਾਜ਼ਾਰਾਂ ਨੂੰ ਡਰਾ ਦਿੱਤਾ ਹੈ ਤੇ ਸਾਰੇ ਅਮਰੀਕੀ-ਏਸ਼ਿਆਈ ਬਾਜ਼ਾਰ ਹੇਠਾਂ ਡਿੱਗ ਰਹੇ ਹਨ।



ਪਹਿਲੇ ਅੱਧੇ ਘੰਟੇ 'ਚ ਮਾਰਕੀਟ 'ਚ ਭਾਰੀ ਕਮਜ਼ੋਰੀ
ਜੇਕਰ ਅਸੀਂ ਪਹਿਲੇ ਅੱਧੇ ਘੰਟੇ 'ਚ ਬਾਜ਼ਾਰ 'ਤੇ ਨਜ਼ਰ ਮਾਰੀਏ ਤਾਂ ਸੈਂਸੈਕਸ 1000 ਤੋਂ ਜ਼ਿਆਦਾ ਅੰਕ ਟੁੱਟ ਗਿਆ ਹੈ। ਸੈਂਸੈਕਸ 1076.46 ਅੰਕ ਜਾਂ 1.89 ਫੀਸਦੀ ਦੀ ਗਿਰਾਵਟ ਨਾਲ 55,935.28 'ਤੇ ਲਾਲ ਨਿਸ਼ਾਨ ਦੇ ਨਾਲ ਕਾਰੋਬਾਰ ਕਰ ਰਿਹਾ ਹੈ। ਦੂਜੇ ਪਾਸੇ NSE ਦਾ ਨਿਫਟੀ 322.30 ਅੰਕ ਜਾਂ 1.9 ਫੀਸਦੀ ਦੀ ਕਮਜ਼ੋਰੀ ਨਾਲ 16,662.90 'ਤੇ ਕਾਰੋਬਾਰ ਕਰ ਰਿਹਾ ਹੈ।









ਸ਼ੁਰੂਆਤੀ ਮਿੰਟਾਂ 'ਚ ਹੀ ਬਾਜ਼ਾਰ ਦਾ ਬੁਰਾ ਹਾਲ
ਪਹਿਲੇ 10 ਮਿੰਟਾਂ 'ਚ ਹੀ ਬਾਜ਼ਾਰ 'ਚ 850 ਅੰਕਾਂ ਤੋਂ ਜ਼ਿਆਦਾ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਸੈਂਸੈਕਸ 861.63 ਅੰਕ ਜਾਂ 1.51 ਫੀਸਦੀ ਡਿੱਗ ਕੇ 56,150.11 'ਤੇ ਤੇ ਨਿਫਟੀ 270 ਅੰਕ ਜਾਂ 1.59 ਫੀਸਦੀ ਦੀ ਗਿਰਾਵਟ ਨਾਲ 16,715.20 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ ਨੇ ਅੱਜ 16,707.45 ਦਾ ਇੱਕ ਦਿਨ ਦਾ ਨੀਵਾਂ ਪੱਧਰ ਦਿਖਾਇਆ ਹੈ ਤੇ ਇਸ ਵਿੱਚ ਹੋਰ ਗਿਰਾਵਟ ਦੀ ਸੰਭਾਵਨਾ ਹੈ।

ਸਭ ਤੋਂ ਵੱਧ ਡਿੱਗ ਰਹੇ ਸਟਾਕ
ਟਾਟਾ ਸਟੀਲ, ਬਜਾਜ ਫਾਈਨਾਂਸ ਅਤੇ ਐੱਸਬੀਆਈ 3-3.5 ਫੀਸਦੀ ਹੇਠਾਂ ਕਾਰੋਬਾਰ ਕਰ ਰਹੇ ਹਨ। ਬਾਜ਼ਾਰ 'ਤੇ ਵਿਕਰੀ ਦਾ ਦਬਦਬਾ ਹੈ ਅਤੇ JSW ਸਟੀਲ, BPCL ਦੇ ਸ਼ੇਅਰ ਵੀ 3-3 ਫੀਸਦੀ ਫਿਸਲ ਗਏ ਹਨ। ਨਿਫਟੀ 'ਚ ਸਿਰਫ ਸਿਪਲਾ ਤੇ ਸਨ ਫਾਰਮਾ ਹੀ ਹਰੇ ਨਿਸ਼ਾਨ 'ਚ ਨਜ਼ਰ ਆ ਰਹੇ ਹਨ।

ਬਜ਼ਾਰ ਵਿਚ ਚਾਰੇ ਪਾਸੇ ਗਿਰਾਵਟ
ਇਸ ਸਮੇਂ ਘਰੇਲੂ ਸ਼ੇਅਰ ਬਾਜ਼ਾਰ 'ਚ ਚਾਰੇ ਪਾਸੇ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੈਂਸੈਕਸ ਦੇ ਸਾਰੇ 30 ਸਟਾਕ ਹੇਠਾਂ ਹਨ ਅਤੇ ਨਿਫਟੀ ਦੇ 50 ਸਟਾਕਾਂ ਵਿਚੋਂ ਵਿਕਰੀ ਹਾਵੀ ਹੈ। ਬੈਂਕ ਨਿਫਟੀ ਦੇ ਸਾਰੇ 12 ਸਟਾਕ ਗਿਰਾਵਟ ਦੇ ਲਾਲ ਨਿਸ਼ਾਨ ਦੇ ਨਾਲ ਕਾਰੋਬਾਰ ਕਰ ਰਹੇ ਹਨ।

ਪ੍ਰੀ-ਓਪਨ ਵਿਚ ਮਾਰਕੀਟ
ਪ੍ਰੀ-ਓਪਨ ਵਿਚ ਬੀਐਸਈ ਸੈਂਸੈਕਸ 494.48 ਅੰਕ ਜਾਂ 0.87 ਪ੍ਰਤੀਸ਼ਤ ਦੀ ਤਿੱਖੀ ਗਿਰਾਵਟ ਨਾਲ 56,517.26 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ 160 ਅੰਕਾਂ ਦੀ ਗਿਰਾਵਟ ਨਾਲ 16872 'ਤੇ ਕਾਰੋਬਾਰ ਕਰ ਰਿਹਾ ਹੈ।