Pakistan News: ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ (Gen Qamar Javed Bajwa) ਨੇ ਐਤਵਾਰ ਨੂੰ ਕਿਹਾ ਕਿ ਖੇਤਰੀ ਸ਼ਾਂਤੀ ਤੇ ਸਥਿਰਤਾ ਲਈ ਕਸ਼ਮੀਰ ਮੁੱਦੇ ਦਾ ਹੱਲ ਜ਼ਰੂਰੀ ਹੈ। ਜਨਰਲ ਬਾਜਵਾ ਨੇ ਇਹ ਟਿੱਪਣੀ ਸਾਊਦੀ ਦੇ ਵਿਦੇਸ਼ ਮੰਤਰੀ ਫੈਜ਼ਲ ਬਿਨ ਫਰਹਾਨ ਅਲ ਸਾਊਦ ਨਾਲ ਮੁਲਾਕਾਤ ਦੌਰਾਨ ਕੀਤੀ। ਅਫਗਾਨਿਸਤਾਨ ਵਿੱਚ ਮਨੁੱਖੀ ਸਥਿਤੀ 'ਤੇ ਇਸਲਾਮਿਕ ਸਹਿਯੋਗ ਸੰਗਠਨ ਦੇ ਵਿਦੇਸ਼ ਮੰਤਰੀਆਂ ਦੇ 17ਵੇਂ ਸੈਸ਼ਨ ਤੋਂ ਇਲਾਵਾ ਸਾਊਦ ਨੇ ਬਾਜਵਾ ਨਾਲ ਮੁਲਾਕਾਤ ਕੀਤੀ ਸੀ। ਫੌਜ ਨੇ ਇੱਕ ਬਿਆਨ 'ਚ ਕਿਹਾ ਕਿ ਦੋਵਾਂ ਨੇ ਸਾਂਝੇ ਹਿੱਤਾਂ, ਖੇਤਰੀ ਸੁਰੱਖਿਆ, ਅਫਗਾਨਿਸਤਾਨ ਦੀ ਮੌਜੂਦਾ ਸਥਿਤੀ ਤੇ ਦੁਵੱਲੇ ਰੱਖਿਆ ਸਬੰਧਾਂ 'ਤੇ ਚਰਚਾ ਕੀਤੀ।
ਬਿਆਨ ਮੁਤਾਬਕ ਜਨਰਲ ਬਾਜਵਾ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ "ਕਸ਼ਮੀਰ ਵਿਵਾਦ ਦਾ ਸ਼ਾਂਤੀਪੂਰਨ ਹੱਲ ਦੱਖਣੀ ਏਸ਼ੀਆ ਵਿੱਚ ਸਥਿਰਤਾ ਲਈ ਜ਼ਰੂਰੀ ਹੈ।" ਉਨ੍ਹਾਂ ਦੁਹਰਾਇਆ ਕਿ ਪਾਕਿਸਤਾਨ ਖੇਤਰੀ ਸ਼ਾਂਤੀ ਤੇ ਖੁਸ਼ਹਾਲੀ ਦੇ ਮੱਦੇਨਜ਼ਰ ਆਪਣੇ ਸਾਰੇ ਗੁਆਂਢੀਆਂ ਨਾਲ ਸੁਹਿਰਦ ਸਬੰਧ ਚਾਹੁੰਦਾ ਹੈ। ਭਾਰਤ ਨੇ ਹਮੇਸ਼ਾ ਪਾਕਿਸਤਾਨ ਨੂੰ ਇਹ ਵੀ ਕਿਹਾ ਹੈ ਕਿ ਉਹ ਅੱਤਵਾਦ ਤੇ ਹਿੰਸਾ ਤੋਂ ਮੁਕਤ ਮਾਹੌਲ ਵਿੱਚ ਇਸਲਾਮਾਬਾਦ ਨਾਲ ਆਮ ਸਬੰਧ ਚਾਹੁੰਦਾ ਹੈ।
ਦੂਜੇ ਪਾਸੇ ਜੰਮੂ-ਕਸ਼ਮੀਰ ਦੇ ਸਰਹੱਦੀ ਜ਼ਿਲ੍ਹੇ ਰਾਜੌਰੀ ਦੇ ਇੱਕ ਪਿੰਡ ਵਿੱਚ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫੌਜ 'ਚ ਪੱਲੇਦਾਰ ਵਜੋਂ ਕੰਮ ਕਰਨ ਵਾਲੇ ਇਕ ਵਿਅਕਤੀ ਤੇ ਉਸ ਦੇ ਰਿਸ਼ਤੇਦਾਰ (ਦੋਵੇਂ ਵਾਸੀ ਨੌਸ਼ਹਿਰਾ) ਨੂੰ ਸ਼ਨੀਵਾਰ ਦੇਰ ਰਾਤ ਖਾਸ ਸੂਚਨਾ 'ਤੇ ਫੌਜ ਤੇ ਪੁਲਿਸ ਦੀ ਸਾਂਝੀ ਟੀਮ ਨੇ ਕਾਬੂ ਕਰ ਲਿਆ। ਗ੍ਰਿਫਤਾਰ ਕੀਤੇ ਗਏ ਨਜ਼ੀਰ ਹੁਸੈਨ ਤੇ ਮੁਹੰਮਦ ਮੁਖ਼ਤਾਰ 'ਤੇ ਮਹੱਤਵਪੂਰਨ ਤੇ ਸੰਵੇਦਨਸ਼ੀਲ ਸੁਰੱਖਿਆ ਅਦਾਰਿਆਂ ਦੀਆਂ ਵੀਡੀਓ ਬਣਾਉਣ ਤੇ ਪੈਸੇ ਲਈ ਜਾਣਕਾਰੀ ਨੂੰ ਦੇਸ਼ ਤੋਂ ਬਾਹਰ ਆਪਣੇ ਮਾਲਕਾਂ ਨਾਲ ਸਾਂਝਾ ਕਰਨ ਦਾ ਦੋਸ਼ ਹੈ।
ਦੋਵਾਂ ਨੇ ਮਿਲਟਰੀ ਕੰਪਾਊਂਡ (ਰਾਸ਼ਟਰੀ ਰਾਈਫਲਜ਼ ਦੇ ਉਸ ਸਮੇਂ ਦੇ ਰਣਨੀਤਕ ਹੈੱਡਕੁਆਰਟਰ) ਵਿੱਚ ਇੱਕ ਮੋਬਾਈਲ ਫੋਨ ਤੋਂ ਵੀਡੀਓ ਕਲਿੱਪ ਬਣਾਈ ਸੀ। ਪੁਲਿਸ ਦੇ ਬੁਲਾਰੇ ਨੇ ਕਿਹਾ, “16 ਦਸੰਬਰ ਨੂੰ ਰਾਜੌਰੀ ਪੁਲਿਸ ਸਟੇਸ਼ਨ ਨੂੰ ਇਲਾਕੇ ਵਿੱਚ ਚੱਲ ਰਹੇ ਇੱਕ ਜਾਸੂਸੀ ਰੈਕੇਟ ਬਾਰੇ ਸੂਚਨਾ ਮਿਲੀ ਸੀ। ਇਸ ਸ਼ਿਕਾਇਤ 'ਤੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Agriculture Minister: ਖੇਤੀ ਕਾਨੂੰਨਾਂ ਦੀ ਵਾਪਸੀ ਬਾਰੇ ਖੇਤੀਬਾੜੀ ਤੋਮਰ ਦਾ ਮੁੜ ਵੱਡਾ ਦਾਅਵਾ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/