ਨਵੀਂ ਦਿੱਲੀ: ਅਮਰੀਕਾ ਵੱਲੋਂ ਚੀਨ ਦੇ ਨਾਲ ਬੁੱਧਵਾਰ ਨੂੰ ਕੀਤੇ ਵਪਾਰਕ ਸਮਝੌਤੇ ਦਾ ਅਸਰ ਪੂਰੀ ਦੁਨੀਆਂ 'ਚ ਦੇਖਣ ਨੂੰ ਮਿਲਿਆ। ਭਾਰਤ ਸਮੇਤ ਦੁਨੀਆਂ ਭਰ ਦੇ ਸ਼ੇਅਰ ਬਾਜ਼ਾਰਾਂ 'ਚ ਖੂਬ ਰੌਣਕ ਦੇਖੀ ਗਈ, ਭਾਰਤੀ ਸ਼ੇਅਰ ਬਾਜ਼ਾਰ ਸ਼ੁਰੂਆਤੀ ਕਾਰੋਬਾਰ ਵਿਚ ਸੈਂਸੈਕਸ ਨੇ 130 ਅੰਕ ਤੱਕ ਮਜ਼ਬੂਤ ਹੋ ਕੇ 42 ਹਜ਼ਾਰ ਦਾ ਅੰਕੜਾ ਪਾਰ ਕਰ ਗਿਆ। ਇਹ ਹੁਣ ਤਕ ਦਾ ਸਭ ਤੋਂ ਵੱਡਾ ਲੇਵਲ ਹੈ ਜੋ ਸ਼ੇਅਰ ਬਾਜ਼ਾਰ ਨੇ ਸ਼ੁਰੂਆਤ 'ਚ ਹਾਸਲ ਕਰ ਲਿਆ


ਇਸ ਦੇ ਨਾਲ ਹੀ ਨਿਫਟੀ 30 ਅੰਕ ਦੇ ਵਾਧੇ ਨਾਲ 12,370 ਅੰਕ 'ਤੇ ਕਾਰੋਬਾਰ ਕਰਦਾ ਦਿਖਾਈ ਦਿੱਤਾ ਨਿਫਟੀ ਨੇ ਵੀ ਰਿਕਾਰਡ ਕਾਇਮ ਕਰ ਲਿਆ। ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਅਮਰੀਕਾ-ਚੀਨ ਦੇ ਨਾਲ ਵਪਾਰ ਕਰਨ ਦੇ ਲਈ ਰਾਜੀ ਹੋਇਆਬੁੱਧਵਾਰ ਨੂੰ ਦੋਵਾਂ ਦੇਸ਼ਾਂ ਵਿਚਾਲੇ ਪਹਿਲੇ ਗੇੜ ਦੇ ਵਪਾਰਕ ਸਮਝੌਤੇ 'ਤੇ ਦਸਤਖ਼ਤ ਕੀਤੇ ਗਏ।

ਸ਼ੁਰੂਆਤੀ ਕਾਰੋਬਾਰ 'ਚ ਕੋਟਕ ਬੈਂਕ ਨੇ 1.46 ਪ੍ਰਤੀਸ਼ਤ ਦੀ ਤੇਜ਼ੀ ਨਾਲ, ਨੇਸਲ ਇੰਡੀਆ, ਪਾਵਰਗ੍ਰੀਡ ਅਤੇ ਹਿੰਦੁਸਤਾਨ ਯੂਨੀਲੀਵਰ '1% ਤੋਂ ਵੱਧ ਦਾ ਵਾਧਾ ਹੋਇਆ ਹੈ। ਜਦਕਿ ਐਨਟੀਪੀਸੀ, ਟਾਟਾ ਸਟੀਲ ਦੇ ਸ਼ੇਅਰ '1% ਤੋਂ ਜ਼ਿਆਦਾ ਦੀ ਗਿਰਾਵਟ ਰਹੀ। ਸ਼ੁਰੂਆਤੀ ਕਾਰੋਬਾਰ 'ਚ ਸਨ ਫਾਰਮਾ, ਬਜਾਜ ਫਾਈਨੈਂਸ, ਅਲਟਰਾ ਟੈਕ, ਟੀਸੀਐਸ, ਬਜਾਜ ਆਟੋ, ਆਈ ਸੀ ਆਈ ਸੀ ਆਈ ਬੈਂਕ, ਐਸਬੀਆਈ, ਮਾਰੂਤੀ ਦੇ ਸ਼ੇਅਰਾਂ 'ਚ ਤੇਜ਼ੀ ਆਈ।