ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖ਼ਿਲਾਫ਼ ਸੰਸਦ ਦੇ ਹੇਠਲੇ ਸਦਨ 'ਚ ਚੱਲ ਰਹੀ ਮਹਾਂਪੱਤਣ ਦੀ ਕਾਰਵਾਈ ਨੂੰ ਉਪਰਲੇ ਸਦਨ ਸੀਨੇਟ ਭੇਜਣ ਦੇ ਪੱਖ 'ਚ ਸੰਸਦ ਮੈਂਬਰਾਂ ਨੇ ਵੋਟ ਕੀਤੀ। ਸੱਤਾ ਦਾ ਗਲਤ ਇਸਤੇਮਾਲ ਤੇ ਸੰਸਦ ਦੇ ਕੰਮਾਂ 'ਚ ਰੁਕਾਵਟ ਪੈਦਾ ਕਰਨ ਦੇ ਆਰੋਪ 'ਚ ਟਰੰਪ ਦੇ ਖ਼ਿਲਾਫ ਮਹਾਂਪੱਤਣ ਦੀ ਕਾਰਵਾਈ ਹੁਣ ਸੀਨੇਟ 'ਚ ਚਲੇਗੀ।


ਟਰੰਪ ਦੇ ਖ਼ਿਲਾਫ਼ ਮਹਾਂਪੱਤਣ ਦੀ ਕਾਰਵਾਈ ਸੀਨੇਟ 'ਚ ਚਲਾਉਣ ਨੂੰ ਲੈ ਕੇ 228 ਮੈਂਬਰ ਪੱਖ 'ਚ ਹਨ, ਜਦਕਿ 193 ਸਾਂਸਦਾਂ ਨੇ ਵਿੱਰੋਧ 'ਚ ਵੋਟ ਪਾਈ।

ਵਾਈਟ ਹਾਊਸ ਨੇ ਮਹਾਂਪੱਤਣ ਦੀ ਪੇਸ਼ਕਸ਼ ਨੂੰ ਅਮਰੀਕੀ ਇਤਿਹਾਸ ਦੀ ਬੇਹਦ ਸ਼ਰਮਨਾਕ ਰਾਜਨੀਤਿਕ ਘਟਨਾਂਵਾਂ 'ਚੋਂ ਇੱਕ ਦੱਸਿਆ। ਪ੍ਰਤੀਨਿੱਧ ਸਭਾ 'ਚ ਡੈਮੋਕਰੇਟਿਕ ਪਾਰਟੀ ਦੇ ਸਾਰੇ ਚਾਰ ਭਾਰਤੀ ਅਮਰੀਕੀ ਮੈਂਬਰਾਂ ਨੇ ਟਰੰਪ 'ਤੇ ਮਹਾਂਪੱਤਣ ਚਲਾਉਣ ਦੇ ਪੱਖ 'ਚ ਵੋਟ ਪਾਈ। ਹੁਣ ਇਹ ਪ੍ਰਕਿਿਰਆ ਸੀਨੇਟ 'ਚ ਪਹੁੰਚ ਗਈ ਹੈ, ਜਿੱਥੇ ਇਸ ਮਾਮਲੇ ਦੀ ਅਗੁਵਾਈ ਚੀਫ਼ ਜਸਟਿਸ ਕਰਨਗੇ।

ਅਮਰੀਕਾ ਦੇ 243 ਸਾਲ ਦੇ ਇਤਿਹਾਸ 'ਚ ਕਿਸੇ ਵੀ ਰਾਸ਼ਟਰਪਤੀ ਨੂੰ ਮਹਾਂਪੱਤਣ ਤੋਂ ਬਾਅਦ ਅਹੁਦੇ ਤੋਂ ਹਟਾਇਆ ਨਹੀਂ ਗਿਆ। ਇਸਦੇ ਲਈ 100 ਮੈਂਬਰ ਸੀਨੇਟ 'ਚ ਦੋ ਤਿਹਾਈ ਬਹੁਮਤ ਜ਼ਰੂਰੀ ਹੈ। ਇਸਦਾ ਮਤਲਬ ਕਿ ਰਿਪਬਲਿਕ ਪਾਰਟੀ ਦੇ ਘੱਟੋਂ-ਘੱਟ 20 ਮੈਂਬਰ ਟਰੰਪ ਖ਼ਿਲਾਫ਼ ਵੋਟ ਕਰਦੇ ਹਨ ਤਾਂ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ।