Stock Market Closing On 7 June 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿ ਕੇਂਦਰ ਵਿੱਚ ਦੁਬਾਰਾ ਤੋਂ ਸਰਕਾਰ ਬਣਾਉਣ ਜਾ ਰਹੇ ਹਨ ਅਤੇ NDA ਵੱਲੋਂ ਉਨ੍ਹਾਂ ਨੂੰ PM ਅਹੁਦੇ ਦੇ ਲਈ ਚੁਣਿਆ ਹੈ। ਆਰਬੀਆਈ (RBI) ਦੇ ਮੌਜੂਦਾ ਵਿੱਤੀ ਸਾਲ 2024-2025 ਜੀਡੀਪੀ ਅਨੁਮਾਨਾਂ ਵਿੱਚ ਵਾਧੇ ਅਤੇ ਯੂਰੋਪੀਅਨ ਸੈਂਟਰਲ ਬੈਂਕ ਦੁਆਰਾ ਵਿਆਜ ਦਰਾਂ ਵਿੱਚ ਕਟੌਤੀ ਦੇ ਚੱਲਦੇ ਭਾਰਤੀ ਸ਼ੇਅਰ ਬਾਜ਼ਾਰ ਸ਼ੁੱਕਰਵਾਰ 7 ਜੂਨ 2024 ਦੇ ਕਾਰੋਬਾਰੀ ਸੈਸ਼ਨ ਇੱਕ ਇਤਿਹਾਸਕ ਉੱਚੇ ਪੱਧਰ 'ਤੇ ਪਹੁੰਚ ਗਈਆਂ।
ਸੈਂਸੈਕਸ 1720 ਅੰਕਾਂ ਦੀ ਛਾਲ ਮਾਰ ਕੇ 3 ਜੂਨ ਦੇ ਉੱਚੇ ਰਿਕਾਰਡ ਨੂੰ ਤੋੜਦਿਆਂ 76,795 ਅੰਕਾਂ ਦੀ ਨਵੀਂ ਉਚਾਈ 'ਤੇ ਪਹੁੰਚ ਗਿਆ। ਨਿਫਟੀ ਵੀ ਆਪਣੇ ਪੁਰਾਣੇ ਇਤਿਹਾਸਕ ਉੱਚੇ ਪੱਧਰ ਨੂੰ ਛੂਹਣ ਤੋਂ ਥੋੜ੍ਹੀ ਦੂਰ ਹੀ ਰਿਹਾ। ਆਈ.ਟੀ., ਆਟੋ ਅਤੇ ਕੰਜ਼ਿਊਮਰ ਡਿਊਰੇਬਲਸ ਸੈਕਟਰ ਦੇ ਸ਼ੇਅਰਾਂ ਦੀ ਜ਼ਬਰਦਸਤ ਖਰੀਦਦਾਰੀ ਕਾਰਨ ਬੀ.ਐੱਸ.ਈ. ਦਾ ਸੈਂਸੈਕਸ 1618 ਅੰਕਾਂ ਦੇ ਉਛਾਲ ਨਾਲ 76,693 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 469 ਅੰਕਾਂ ਦੀ ਛਾਲ ਨਾਲ 23,290 'ਤੇ ਬੰਦ ਹੋਇਆ।
ਮਾਰਕੀਟ ਕੈਪ 'ਚ 7.50 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ
ਅੱਜ ਦੇ ਕਾਰੋਬਾਰੀ ਸੈਸ਼ਨ 'ਚ ਭਾਰਤੀ ਸ਼ੇਅਰ ਬਾਜ਼ਾਰ 'ਚ ਆਈ ਜ਼ਬਰਦਸਤ ਉਛਾਲ ਕਾਰਨ ਲਗਾਤਾਰ ਤੀਜੇ ਸੈਸ਼ਨ 'ਚ ਨਿਵੇਸ਼ਕਾਂ ਦੀ ਦੌਲਤ 'ਚ ਉਛਾਲ ਦੇਖਣ ਨੂੰ ਮਿਲਿਆ ਹੈ। ਬੀਐਸਈ 'ਤੇ ਸੂਚੀਬੱਧ ਸ਼ੇਅਰਾਂ ਦਾ ਮਾਰਕੀਟ ਕੈਪ 423.40 ਲੱਖ ਕਰੋੜ ਰੁਪਏ 'ਤੇ ਬੰਦ ਹੋਇਆ, ਜੋ ਪਿਛਲੇ ਸੈਸ਼ਨ 'ਚ 415.89 ਲੱਖ ਕਰੋੜ ਰੁਪਏ 'ਤੇ ਬੰਦ ਹੋਇਆ ਸੀ। ਯਾਨੀ ਅੱਜ ਦੇ ਸੈਸ਼ਨ 'ਚ ਨਿਵੇਸ਼ਕਾਂ ਦੀ ਦੌਲਤ 'ਚ 7.50 ਲੱਖ ਕਰੋੜ ਰੁਪਏ ਦਾ ਉਛਾਲ ਆਇਆ ਹੈ।
ਸਾਰੇ ਸੈਕਟਰਾਂ ਦੇ ਸ਼ੇਅਰ ਹਰੇ ਨਿਸ਼ਾਨ 'ਚ ਹੋਏ ਬੰਦ
ਅੱਜ ਦੇ ਸੈਸ਼ਨ 'ਚ ਸਾਰੇ ਸੈਕਟਰਾਂ ਦੇ ਸ਼ੇਅਰ ਹਰੇ ਨਿਸ਼ਾਨ 'ਚ ਬੰਦ ਹੋਏ। ਆਈਟੀ ਬੈਂਕਿੰਗ, ਆਟੋ, ਐਫਐਮਸੀਜੀ, ਕੰਜ਼ਿਊਮਰ ਡਿਊਰੇਬਲ, ਫਾਰਮਾ, ਧਾਤੂ, ਊਰਜਾ, ਸਿਹਤ ਸੰਭਾਲ, ਤੇਲ ਅਤੇ ਗੈਸ ਸੈਕਟਰ ਦੇ ਸ਼ੇਅਰ ਵਾਧੇ ਨਾਲ ਬੰਦ ਹੋਏ। ਬਜ਼ਾਰ 'ਚ 3952 ਸ਼ੇਅਰਾਂ 'ਚ ਕਾਰੋਬਾਰ ਹੋਇਆ, ਜਿਸ 'ਚ 2894 ਸ਼ੇਅਰ ਵਧੇ ਅਤੇ 967 ਗਿਰਾਵਟ ਨਾਲ ਬੰਦ ਹੋਏ। ਉਪਰਲੇ ਸਰਕਟ 'ਤੇ 353 ਅਤੇ ਲੋਅਰ ਸਰਕਟ 'ਤੇ 166 ਬੰਦ ਹੋਇਆ। ਸੈਂਸੈਕਸ ਦੇ ਸਾਰੇ 30 ਸ਼ੇਅਰ ਹਰੇ ਨਿਸ਼ਾਨ 'ਤੇ ਬੰਦ ਹੋਏ।
ਵਧਦੇ ਅਤੇ ਡਿੱਗਦੇ ਸ਼ੇਅਰ
ਅੱਜ ਦੇ ਕਾਰੋਬਾਰ 'ਚ ਮਹਿੰਦਰਾ ਐਂਡ ਮਹਿੰਦਰਾ 5.83 ਫੀਸਦੀ, ਵਿਪਰੋ 5.09 ਫੀਸਦੀ, ਟੈੱਕ ਮਹਿੰਦਰਾ 4.50 ਫੀਸਦੀ, ਇਨਫੋਸਿਸ 4.13 ਫੀਸਦੀ, ਟਾਟਾ ਸਟੀਲ 4.04 ਫੀਸਦੀ ਦੇ ਵਾਧੇ ਨਾਲ ਬੰਦ ਹੋਏ। ਜਦੋਂ ਕਿ ਮੈਟਰੋਪੋਲਿਸ 1.30 ਫੀਸਦੀ, ਗਲੇਨਮਾਰਕ 1.30 ਫੀਸਦੀ, ਐਸਬੀਆਈ ਲਾਈਫ ਇੰਸ਼ੋਰੈਂਸ 1.18 ਫੀਸਦੀ, ਪੇਜ ਇੰਡਸਟਰੀਜ਼ 1.14 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਏ।