ਨਵੀਂ ਦਿੱਲੀ: ਘਰੇਲੂ ਸਟਾਕ ਮਾਰਕੀਟ ਲਈ ਵੀਰਵਾਰ ਦਾ ਦਿਨ ਭਾਰੀ ਰਿਹਾ। ਬਾਜ਼ਾਰ ਪਿਛਲੇ 10 ਦਿਨਾਂ ਤੋਂ ਚੰਗਾ ਮੁਨਾਫਾ ਦੇਖ ਰਿਹਾ ਸੀ ਪਰ ਸਟਾਕ ਮਾਰਕੀਟ ਨੂੰ ਵੀਰਵਾਰ ਵੱਡਾ ਨੁਕਸਾਨ ਹੋਇਆ ਹੈ। ਸੈਂਸੈਕਸ 'ਚ ਦੁਪਹਿਰ 2.11 ਵਜੇ ਦੇ ਕਰੀਬ 921.31 ਅੰਕ ਯਾਨੀ 2.26 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ। ਸੈਂਸੈਕਸ 921.31 ਅੰਕ ਡਿੱਗ ਕੇ 39,873.43 'ਤੇ ਬੰਦ ਹੋਇਆ। ਸੀਜ਼ਨ ਦੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਸੀ।

ਨਿਫਟੀ 'ਚ ਵੀ ਖਾਸੀ ਗਿਰਾਵਟ ਦੇਖਣ ਨੂੰ ਮਿਲੀ। ਨਿਫਟੀ ਵੀ 244.75 ਅੰਕ ਯਾਨੀ 2.04 ਫੀਸਦੀ ਡਿੱਗ ਕੇ ਆਪਣੇ ਪਿਛਲੇ ਸੈਸ਼ਨ ਪੱਧਰ ਤੋਂ ਹੇਠਾਂ 11,726.30 'ਤੇ ਆ ਗਿਆ।

ਕੈਂਸਰ ਨਾਲ ਲੜ ਰਹੇ ਸੰਜੇ ਦੱਤ ਦਾ ਨਵਾਂ ਵੀਡੀਓ

ਦਰਅਸਲ, ਵੀਰਵਾਰ ਨੂੰ ਵਿੱਤੀ ਤੇ ਆਈਟੀ ਖੇਤਰ ਦੀਆਂ ਕਈ ਕੰਪਨੀਆਂ ਵਿੱਚ ਭਾਰੀ ਵਿਕਰੀ ਦੇਖਣ ਨੂੰ ਮਿਲੀ, ਜਿਸ ਕਾਰਨ ਬਾਜ਼ਾਰ ਵਿੱਚ ਹਲਚਲ ਮਚ ਗਈ। ਇਸ ਤੋਂ ਇਲਾਵਾ ਅਮਰੀਕਾ ਵਿੱਚ ਸਟਿਮੂਲਸ ਪੈਕੇਜ ਵਿੱਚ ਦੇਰੀ ਤੇ ਕੋਵਿਡ-19 ਦੇ ਵੱਧ ਰਹੇ ਕੇਸਾਂ ਕਰਕੇ ਆਲਮੀ ਸਟਾਕ ਬਾਜ਼ਾਰਾਂ ਵਿੱਚ ਨਿਰਾਸ਼ਾ ਵੀ ਵੇਖੀ ਗਈ। ਇਸ ਦਾ ਅਸਰ ਘਰੇਲੂ ਬਜ਼ਾਰ ਵਿੱਚ ਵੇਖਣ ਨੂੰ ਮਿਲੀ।

ਨਿਫਟੀ 'ਚ ਗਿਰਾਵਟ ਕਰਕੋ HCL Tech, Tech Mahindra, Bharti Airtel, Bajaj Finance ਤੇ Infosys ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ Reliance Industries, Infosys, HDFC Bank ਅਤੇ TCS ਨੂੰ ਸੈਂਸੈਕਸ 'ਤੇ ਸਭ ਤੋਂ ਜ਼ਿਆਦਾ ਨੁਕਸਾਨ ਝੱਲਣਾ ਪਿਆ। ਇਹ ਚਾਰ ਕੰਪਨੀਆਂ ਇੰਡੈਕਸ 'ਤੇ ਕੁੱਲ 400 ਅੰਕ ਗੁਆਏ।

Sanjay Dutt video: ਸੰਜੇ ਦੱਤ ਨੇ ਕੈਂਸਰ ਦੇ ਇਲਾਜ ਮਗਰੋਂ ਸ਼ੇਅਰ ਕੀਤਾ ਵੀਡੀਓ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904