ਮੁੰਬਈ: ਕੈਂਸਰ ਨਾਲ ਆਪਣੀ ਲੜਾਈ ਬਾਰੇ ਐਕਟਰ ਸੰਜੇ ਦੱਤ ਨੇ ਖੁੱਲ੍ਹ ਕੇ ਆਪਣੇ ਮਨ ਦੀ ਗੱਲ ਕਹੀ ਤੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਜਲਦੀ ਹੀ ਇਸ ਬਿਮਾਰੀ 'ਤੇ ਕਾਬੂ ਪਾ ਲੈਣਗੇ। ਅਗਸਤ ਵਿੱਚ ਅਜਿਹੀਆਂ ਖ਼ਬਰਾਂ ਆਈਆਂ ਸੀ ਕਿ ਦੱਤ ਨੂੰ ਫੇਫੜਿਆਂ ਦਾ ਕੈਂਸਰ ਹੋ ਗਿਆ ਹੈ। ਫਿਰ 61 ਸਾਲਾ ਐਕਟਰ ਨੇ ਐਲਾਨ ਕੀਤਾ ਕਿ ਉਹ ਇਲਾਜ ਲਈ ਆਪਣੀਆਂ ਪ੍ਰੋਫੈਸ਼ਨਲ ਕਮਿਟਮੈਂਟਸ ਤੋਂ ਬ੍ਰੈਕ ਲੈ ਰਹੇ ਹਨ।

ਬੁੱਧਵਾਰ ਸ਼ਾਮ ਨੂੰ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਵੀਡੀਓ 'ਚ ਸੰਜੇ ਦੱਤ ਮਸ਼ਹੂਰ ਹੇਅਰ ਸਟਾਈਲਿਸਟ ਆਲੀਮ ਹਕੀਮ ਦੇ ਸੈਲੂਨ 'ਤੇ ਵਾਲ ਕਟਵਾਉਂਦੇ ਹੋਏ ਦਿਖਾਈ ਦੇ ਰਹੇ ਹਨ। ਐਕਟਰ ਨੇ ਆਪਣੇ ਵਾਲਾਂ ਵਿੱਚ ਹਕੀਮ ਵੱਲੋਂ ਬਣਾਏ ਗਏ ਸੱਟ ਵਰਗੇ ਡਿਜ਼ਾਈਨ ਵੱਲ ਇਸ਼ਾਰਾ ਕਰਦਿਆਂ ਕਿਹਾ, "ਇਹ ਦਾਗ ਹਾਲ ਹੀ ਮੇਰੀ ਜ਼ਿੰਦਗੀ ਵਿੱਚ ਆਇਆ ਹੈ ਪਰ ਮੈਂ ਇਸ ਨੂੰ ਹਰਾ ਦਿਆਂਗਾ, ਮੈਂ ਜਲਦੀ ਹੀ ਕੈਂਸਰ 'ਤੇ ਕਾਬੂ ਪਾ ਲਵਾਂਗਾ।"

ਐਕਟਰ ਦੀ ਆਉਣ ਵਾਲੀ ਫਿਲਮ "ਕੇਜੀਐਫ: ਚੈਪਟਰ 2" ਤੇ "ਸ਼ਮਸ਼ੇਰਾ" ਹੈ। ਸੰਜੇ ਦੱਤ ਨੇ ਕਿਹਾ ਕਿ ਉਹ 2018 ਦੀ ਫਿਲਮ ਕੇਜੀਐਫ ਦੇ ਸੀਕਵਲ ਲਈ ਆਪਣੀ ਦਾੜ੍ਹੀ ਉਗਾ ਰਿਹਾ ਹੈ, ਇਸ ਫਿਲਮ ਲਈ ਉਸ ਨੂੰ ਅਗਲੇ ਮਹੀਨੇ ਤੋਂ ਸ਼ੂਟਿੰਗ ਸ਼ੁਰੂ ਕਰਨੀ ਹੈ। ਉਸ ਨੇ ਇਹ ਵੀ ਕਿਹਾ ਕਿ ਉਹ ਸੈੱਟ ਵਿੱਚ ਵਾਪਸੀ ਕਰਦਿਆਂ ਖੁਸ਼ ਹੈ।


ਵੀਡੀਓ ਦੇ ਅਖੀਰ ਵਿੱਚ ਹਕੀਮ ਨੇ ਕਿਹਾ ਕਿ ਉਹ ਐਕਟਰ ਨੂੰ ਉਤੇਜਿਤ ਵੇਖ ਕੇ ਖੁਸ਼ ਸੀ, ਦੱਤ ਕਹਿੰਦਾ ਹੈ ਕਿ ਇਲਾਜ ਦੌਰਾਨ ਉਸ ਦਾ ਭਾਰ ਘਟ ਗਿਆ ਪਰ ਹੁਣ ਉਸ ਨੇ ਫਿਰ ਕਸਰਤ ਕਰਨੀ ਸ਼ੁਰੂ ਕਰ ਦਿੱਤੀ ਹੈ। ਵੀਡੀਓ ਵਿੱਚ ਉਸ ਨੇ ਕਿਹਾ, "ਮੇਰੀ ਸਿਹਤ ਹੌਲੀ ਹੌਲੀ ਬਣਾਨ ਲੱਗੀ ਹੈ। ਮੈਂ ਇਸ ਤੋਂ ਬਾਹਰ ਆਵਾਂਗਾ।"

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904