ਮੁੰਬਈ: ਭਾਰਤੀ ਸ਼ੇਅਰ ਬਜ਼ਾਰ ਨੇ ਇੱਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ। ਪਹਿਲੀ ਵਾਰ ਬੰਬਈ ਸਟੌਕ ਐਕਸਚੇਂਜ (ਬੀਐਸਈ) ਸੈਂਸੇਕਸ ਨੇ 60 ਹਜ਼ਾਰ ਦਾ ਅੰਕੜਾ ਛੂਹਿਆ ਹੈ। ਸ਼ੁੱਕਰਵਾਰ ਸਵੇਰੇ ਮਾਰਕਿਟ ਖੁੱਲ੍ਹਦਿਆਂ ਹੀ ਸੈਂਸੇਕਸ 273 ਪੁਆਂਇੰਟ ਉੱਛਲ ਕੇ 60 ਹਜ਼ਾਰ ਤੋਂ ਪਾਰ ਚਲਾ ਗਿਆ।
ਸੈਂਸੇਕਸ 273 ਪੁਆਂਇੰਟ ਦੀ ਬੜ੍ਹਤ ਦੇ ਨਾਲ 60,158 'ਤੇ ਖੁੱਲ੍ਹਾ। ਇਕ ਦਿਨ ਪਹਿਲਾਂ ਸੈਂਸੇਕਸ 59,885 ਪੁਆਂਇੰਟ 'ਤੇ ਬੰਦ ਹੋਇਆ ਸੀ। ਵੀਰਵਾਰ ਬੀਐਸਈ ਸੈਂਸੇਕਸ 'ਚ 958 ਪੁਆਂਇੰਟ ਦਾ ਉਛਾਲ ਦੇਖਿਆ ਗਿਆ ਸੀ। ਸ਼ੁੱਕਰਵਾਰ ਵੀ ਸੈਂਸੇਕਸ 'ਚ ਭਾਰੀ ਉਛਾਲ ਦੇਖਣ ਨੂੰ ਮਿਲ ਰਿਹਾ ਹੈ।
ਉੱਥੇ ਹੀ ਨੈਸ਼ਨਲ ਸਟੌਕ ਐਕਸਚੇਂਜ ਦਾ ਨਿਫਟੀ ਵੀ ਅੱਜ ਇਤਿਹਾਸ ਰਚ ਸਕਦਾ ਹੈ। ਨਿਫਟੀ 18 ਹਜ਼ਾਰ ਦਾ ਅੰਕੜਾ ਪਾਰ ਕਰਨ ਤੋਂ ਕੁਝ ਪੁਆਂਇੰਟ ਪਿੱਛੇ ਹੈ। ਵੀਰਵਾਰ ਨਿਫਟੀ 276.30 ਪੁਆਂਇੰਟ ਯਾਨੀ 1.57 ਫੀਸਦ ਉੱਛਲ ਕੇ ਰਿਕਾਰਡ 17,822.95 ਪੁਆਂਇੰਟ 'ਤੇ ਬੰਦ ਹੋਇਆ ਸੀ।
ਅਮਰੀਕਾ ਦੇ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਨੇ ਵੀਰਵਾਰ ਵਿਆਜ ਦਰਾਂ 'ਚ ਕੋਈ ਬਦਲਾਅ ਨਹੀਂ ਕੀਤਾ ਸੀ। ਇਸ ਵਜ੍ਹਾ ਨਾਲ ਭਾਰਤ ਸਮੇਤ ਦੁਨੀਆਭਰ ਦੇ ਸ਼ੇਅਰ ਬਜ਼ਾਰਾਂ 'ਚ ਤੇਜ਼ੀ ਦਿਖ ਰਹੀ ਹੈ। ਹਾਲਾਂਕਿ ਵੀਰਵਾਰ ਅਮਰੀਕੀ ਬਜ਼ਾਰ 'ਚ ਇਕ ਫੀਸਦ ਦੀ ਹੀ ਤੇਜ਼ੀ ਆਈ।
ਰਿਲਾਇੰਸ ਸਿਕਿਓਰਟੀਜ਼ ਦੇ ਰਣਨੀਤੀ ਮੁਖੀ ਵਿਨੋਦ ਮੋਦੀ ਦਾ ਕਹਿਣਾ ਹੈ ਕਿ ਘਰੇਲੂ ਸ਼ੇਅਰ ਬਜ਼ਾਰਾਂ 'ਚ ਤੇਜ਼ੀ ਪਰਤੀ ਹੈ ਜਿਸ ਦੇ ਚੱਲਦਿਆਂ ਨਿਫਟੀ ਤੇ ਸੈਂਸੇਕਸ ਦੋਵੇਂ ਰਿਕਾਰਡ ਉੱਚਾਈ 'ਤੇ ਹਨ। ਉਨ੍ਹਾਂ ਕਿਹਾ ਕਿ FOMC (ਫੈਡਰਲ ਓਪਨ ਮਾਰਕਿਟ ਕਮੇਟੀ) ਦੀ ਬੈਠਕ ਦੇ ਨਤੀਜੇ ਅਨੁਕੂਲ ਰਹਿਣ ਤੇ ਚੀਨ ਦੀ ਰੀਅਲ ਅਸਟੇਟ ਕੰਪਨੀ ਏਵਰਗ੍ਰਾਂਡ ਦੇ ਕਰਜ਼ ਅਦਾਇਗੀ 'ਚ ਗਲਤੀ ਦਾ ਖਦਸ਼ਾ ਦੂਰ ਹੋਣ ਨਾਲ ਬਜ਼ਾਰ ਨੂੰ ਸਮਰਥਨ ਮਿਲਿਆ।
ਇਹ ਵੀ ਪੜ੍ਹੋ: Navjot Singh Sidhu: ਸਿੱਧੂ ਨੂੰ ਇੱਕ ਹੋਰ ਝਟਕਾ, ਮਾਲੀ ਤੋਂ ਬਾਅਦ ਇਸ ਸਲਾਹਕਾਰ ਨੇ ਵੀ ਦਿੱਤਾ ਅਸਤੀਫਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin