Diesel Prices Hike: ਨਵੀਂ ਦਿੱਲੀ: ਦੇਸ਼ ਵਿੱਚ ਇੱਕ ਵਾਰ ਫਿਰ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਸ਼ੁੱਕਰਵਾਰ 24 ਸਤੰਬਰ 2021 ਨੂੰ ਦੋ ਮਹੀਨਿਆਂ ਤੋਂ ਵੱਧ ਸਮੇਂ ਬਾਅਦ ਦੇਸ਼ 'ਚ ਡੀਜ਼ਲ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਵਾਧਾ ਹੋਇਆ ਹੈ। ਅੱਜ ਤੇਲ ਮਾਰਕੇਟਿੰਗ ਕੰਪਨੀਆਂ ਨੇ ਡੀਜ਼ਲ ਵਿੱਚ 20 ਤੋਂ 22 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਹਾਲਾਂਕਿ, ਪੈਟਰੋਲ ਦੀਆਂ ਕੀਮਤਾਂ ਸਥਿਰ ਰੱਖੀਆਂ ਗਈਆਂ ਹਨ।
ਰਾਜਧਾਨੀ ਦਿੱਲੀ ਵਿੱਚ ਡੀਜ਼ਲ 88.62 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 88.82 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਇਸ ਦੇ ਨਾਲ ਹੀ ਅੱਜ ਦੇ ਵਾਧੇ ਤੋਂ ਬਾਅਦ ਮੁੰਬਈ 'ਚ ਡੀਜ਼ਲ ਦੀ ਕੀਮਤ 96.19 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 96.41 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਜੇ ਅਸੀਂ ਕੱਚੇ ਤੇਲ ਦੀਆਂ ਕੀਮਤਾਂ 'ਤੇ ਛਾਤ ਮਾਰਿਏ ਤਾਂ ਕੱਲ੍ਹ ਇਸ ਵਿੱਚ ਗਿਰਾਵਟ ਆਈ ਸੀ। ਅੰਤਰਰਾਸ਼ਟਰੀ ਤੇਲ ਮਿਆਰ ਬ੍ਰੈਂਟ ਕੱਚਾ 0.12 ਫੀਸਦੀ ਫਿਸਲ ਕੇ 76.10 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ 15 ਜੁਲਾਈ 2021 ਨੂੰ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ। ਫਿਰ ਪੈਟਰੋਲ 15 ਪੈਸੇ ਮਹਿੰਗਾ ਹੋਇਆ ਸੀ। ਪਰ ਉਦੋਂ ਤੋਂ ਕੀਮਤਾਂ 'ਤੇ ਬ੍ਰੇਕ ਲੱਗੀ ਹੋਈ ਸੀ। ਅਗਸਤ-ਸਤੰਬਰ ਵਿੱਚ ਵੀ ਕੁਝ ਦਿਨਾਂ ਲਈ ਤੇਲ ਦੀਆਂ ਕੀਮਤਾਂ ਵਿੱਚ ਮਾਮੂਲੀ ਕਟੌਤੀ ਕੀਤੀ ਗਈ ਸੀ।
ਜਾਣੋ ਤੇਲ ਦੀਆਂ ਤਾਜ਼ਾ ਕੀਮਤਾਂ ਕੀ ਹਨ:
- ਦਿੱਲੀ: ਪੈਟਰੋਲ - 19 ਪ੍ਰਤੀ ਲੀਟਰ; ਡੀਜ਼ਲ - 88.82 ਰੁਪਏ ਪ੍ਰਤੀ ਲੀਟਰ
- ਮੁੰਬਈ: ਪੈਟਰੋਲ - 26 ਰੁਪਏ ਪ੍ਰਤੀ ਲੀਟਰ; ਡੀਜ਼ਲ - 96.41 ਰੁਪਏ ਪ੍ਰਤੀ ਲੀਟਰ
- ਕੋਲਕਾਤਾ: ਪੈਟਰੋਲ - 62 ਪ੍ਰਤੀ ਲੀਟਰ; ਡੀਜ਼ਲ - 91.92 ਰੁਪਏ ਪ੍ਰਤੀ ਲੀਟਰ
- ਚੇਨਈ: ਪੈਟਰੋਲ - 96 ਰੁਪਏ ਪ੍ਰਤੀ ਲੀਟਰ; ਡੀਜ਼ਲ - 93.46 ਰੁਪਏ ਪ੍ਰਤੀ ਲੀਟਰ
- ਚੰਡੀਗੜ੍ਹ: ਪੈਟਰੋਲ - 40 ਰੁਪਏ ਪ੍ਰਤੀ ਲੀਟਰ; ਡੀਜ਼ਲ - 88.56 ਰੁਪਏ ਪ੍ਰਤੀ ਲੀਟਰ
ਇਸ ਤਰ੍ਹਾਂ ਚੈੱਕ ਕਰੋ ਆਪਣੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ
ਦੱਸ ਦੇਈਏ ਕਿ ਦੇਸ਼ ਵਿੱਚ ਹਰ ਰੋਜ਼ ਸਵੇਰੇ 6 ਵਜੇ ਤੇਲ ਦੀਆਂ ਨਵੀਆਂ ਕੀਮਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਅਤੇ ਤੁਸੀਂ ਇੱਕ ਐਸਐਮਐਸ ਰਾਹੀਂ ਵੀ ਆਪਣੇ ਫੋਨ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਜਾਣ ਸਕਦੇ ਹੋ।
ਇਸਦੇ ਲਈ ਤੁਸੀਂ ਇੰਡੀਅਨ ਆਇਲ ਐਸਐਮਐਸ ਸੇਵਾ ਦੇ ਤਹਿਤ ਮੋਬਾਈਲ ਨੰਬਰ 9224992249 ਤੇ ਐਸਐਮਐਸ ਭੇਜ ਸਕਦੇ ਹੋ. ਤੁਹਾਡਾ ਸੁਨੇਹਾ ਕੁਝ ਇਸ ਤਰ੍ਹਾਂ ਹੋਵੇਗਾ - RSP<ਸਪੇਸ> ਪੈਟਰੋਲ ਪੰਪ ਡੀਲਰ ਕੋਡ। ਤੁਸੀਂ ਇੰਡੀਅਨ ਆਈਲ ਦੀ ਸਾਈਟ 'ਤੇ ਜਾ ਕੇ ਆਪਣੇ ਖੇਤਰ ਦੇ ਆਰਐਸਪੀ ਕੋਡ ਨੂੰ ਚੈੱਕ ਕਰ ਸਕਦੇ ਹੋ। ਇਹ ਮੈਸੇਜ ਭੇਜਣ ਤੋਂ ਬਾਅਦ ਤੁਹਾਡੇ ਫੋਨ 'ਤੇ ਤੇਲ ਦੀਆਂ ਨਵੀਆਂ ਕੀਮਤਾਂ ਬਾਰੇ ਮੈਸੇਜ ਆ ਜਾਵੇਗਾ।
ਇੱਥੇ ਵੇਖੋ- https://iocl.com/Products/PetrolDieselPrices.aspx
ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹਰ ਰੋਜ਼ ਸਵੇਰੇ 6 ਵਜੇ ਬਦਲਦੀਆਂ ਹਨ। ਨਵੀਆਂ ਦਰਾਂ ਸਵੇਰੇ 6 ਵਜੇ ਤੋਂ ਲਾਗੂ ਹੋਣਗੀਆਂ। ਪੈਟਰੋਲ ਅਤੇ ਡੀਜ਼ਲ ਦੀ ਕੀਮਤ 'ਚ ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਹੋਰ ਚੀਜ਼ਾਂ ਸ਼ਾਮਲ ਕਰਨ ਤੋਂ ਬਾਅਦ ਇਸਦੀ ਕੀਮਤ ਲਗਪਗ ਦੁੱਗਣੀ ਹੋ ਜਾਂਦੀ ਹੈ।
ਇਹ ਵੀ ਪੜ੍ਹੋ: Weathers Updates: ਦਿੱਲੀ-ਐਨਸੀਆਰ 'ਚ ਹੋਈ ਭਾਰੀ ਬਾਰਿਸ਼, ਅਗਲੇ ਤਿੰਨ-ਚਾਰ ਦਿਨ ਵੀ ਮੀਂਹ ਦੀ ਭਵਿੱਖਬਾਣੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin