ਨਵੀਂ ਦਿੱਲੀ: ਭਾਰਤੀ ਸਟਾਕ ਮਾਰਕੀਟ ਅੱਜ ਭਾਰੀ ਉਛਾਲ ਨਾਲ ਖੁੱਲ੍ਹਿਆ। ਸੈਂਸੈਕਸ 635 ਅੰਕਾਂ ਦੀ ਤੇਜ਼ੀ ਨਾਲ ਤੇ ਨਿਫਟੀ 171 ਅੰਕ ਦੇ ਉਛਾਲ ਨਾਲ ਖੁੱਲ੍ਹਿਆ। ਇਸ ਦੇ ਨਾਲ ਹੀ ਭਾਰਤੀ ਬਾਜ਼ਾਰ ਦਾ ਸੈਂਸੈਕਸ ਪਹਿਲੀ ਵਾਰ 42 ਹਜ਼ਾਰ ਨੂੰ ਪਾਰ ਕਰ ਗਿਆ ਹੈ। ਇਹ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਅੱਜ ਤਕ ਦਾ ਸਭ ਤੋਂ ਉੱਚਾ ਪੱਧਰ ਹੈ। ਇਹ ਮੰਨਿਆ ਜਾਂਦਾ ਹੈ ਕਿ ਜੋਅ ਬਾਇਡਨ ਦੇ ਅਮਰੀਕਾ ਵਿੱਚ ਰਾਸ਼ਟਰਪਤੀ ਦੀ ਚੋਣ ਜਿੱਤਣ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਇਹ ਵਾਧਾ ਹੋਇਆ ਹੈ।

ਸੋਮਵਾਰ ਨੂੰ ਬੰਬੇ ਸਟਾਕ ਐਕਸਚੇਂਜ (ਬੀਐਸਈ) ਦੇ 30 ਸਟਾਕਾਂ 'ਤੇ ਅਧਾਰਤ ਪ੍ਰਮੁੱਖ ਸੰਵੇਦਨਸ਼ੀਲ ਸੈਂਸੈਕਸ 42,273 'ਤੇ ਖੁੱਲ੍ਹਿਆ। ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦੇ 50 ਸ਼ੇਅਰਾਂ 'ਤੇ ਅਧਾਰਤ ਪ੍ਰਮੁੱਖ ਸੰਵੇਦਨਸ਼ੀਲ ਨਿਫਟੀ ਵੀ ਤੇਜ਼ੀ ਨਾਲ 12,399 'ਤੇ ਖੁੱਲ੍ਹਿਆ।

ਪਰਸਨਲ ਲੋਨ ਦੀ ਈਐਮਆਈ ਕੈਲਕੁਲੇਟ ਕਰੋ

ਇਸ ਹਫਤੇ ਭਾਰਤੀ ਸਟਾਕ ਮਾਰਕੀਟ ਸਿਰਫ ਵਿਦੇਸ਼ੀ ਸੰਕੇਤਾਂ ਮੁਤਾਬਕ ਹੀ ਰਫਤਾਰ ਫੜੇਗਾ। ਅਮਰੀਕੀ ਰਾਸ਼ਟਰਪਤੀ ਚੋਣਾਂ ਦਾ ਨਤੀਜਾ ਆਉਣ ਕਰਕੇ ਵਿਦੇਸ਼ੀ ਮਾਰਕੀਟ ਦੀ ਪ੍ਰਤੀਕ੍ਰਿਆ ਨਾਲ ਭਾਰਤੀ ਸਟਾਕ ਮਾਰਕੀਟ ‘ਤੇ ਵੀ ਇਸ ਦਾ ਅਸਰ ਹੋਵੇਗਾ। ਹਾਲਾਂਕਿ, ਘਰੇਲੂ ਕਾਰਕ ਵੀ ਮਾਰਕੀਟ ਨੂੰ ਦਿਸ਼ਾ ਪ੍ਰਦਾਨ ਕਰਨ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰਨਗੇ, ਖ਼ਾਸਕਰ ਨਿਵੇਸ਼ਕ ਇਸ ਹਫ਼ਤੇ ਜਾਰੀ ਕੀਤੇ ਗਏ ਮਹੱਤਵਪੂਰਨ ਆਰਥਿਕ ਅੰਕੜਿਆਂ ਤੇ ਘਰੇਲੂ ਕੰਪਨੀਆਂ ਦੇ ਵਿੱਤੀ ਨਤੀਜਿਆਂ ਨੂੰ ਵੇਖਣਗੇ।

ਦੱਸ ਦਈਏ ਕਿ ਭਾਰਤੀ ਉਦਯੋਗਿਕ ਉਤਪਾਦਨ ਦੇ ਸਤੰਬਰ ਮਹੀਨੇ ਲਈ ਅੰਕੜੇ ਵੀਰਵਾਰ ਨੂੰ ਜਾਰੀ ਕੀਤੇ ਜਾਣਗੇ ਅਤੇ ਇਸੇ ਦਿਨ ਬੀਤੇ ਅਕਤੂਬਰ ਲਈ ਪ੍ਰਚੂਨ ਮਹਿੰਗਾਈ ਦੇ ਅੰਕੜੇ ਵੀ ਜਾਰੀ ਕੀਤੇ ਜਾਣਗੇ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕੋਲਾ ਇੰਡੀਆ, ਪਾਵਰਗ੍ਰਿਡ ਕਾਰਪੋਰੇਸ਼ਨ ਸਮੇਤ ਕਈ ਘਰੇਲੂ ਕੰਪਨੀਆਂ ਮੌਜੂਦਾ ਵਿੱਤੀ ਸਾਲ ਦੀ ਦੂਜੀ ਤਿਮਾਹੀ ਦੇ ਵਿੱਤੀ ਨਤੀਜੇ ਜਾਰੀ ਕਰਨਗੀਆਂ।

ਓਐਨਜੀਸੀ ਸਮੇਤ ਕਈ ਹੋਰ ਕੰਪਨੀਆਂ ਵੀ ਹਫਤੇ ਦੌਰਾਨ ਆਪਣੇ ਵਿੱਤੀ ਨਤੀਜੇ ਜਾਰੀ ਕਰਨਗੀਆਂ, ਜਿਸ 'ਤੇ ਨਿਵੇਸ਼ਕਾਂ ਦੀਆਂ ਨਜ਼ਰਾਂ ਟਿਕੀਆਂ ਰਹਿਣਗੀਆਂ। ਇਸ ਦੇ ਨਾਲ ਹੀ ਵਿਦੇਸ਼ੀ ਦੇਸ਼ਾਂ ਵਿਚ ਵੀ ਕਈ ਵੱਡੇ ਆਰਥਿਕ ਅੰਕੜੇ ਜਾਰੀ ਕੀਤੇ ਜਾਣਗੇ, ਜਿਨ੍ਹਾਂ ਦਾ ਬਾਜ਼ਾਰ ਵਲੋਂ ਇੰਤਜ਼ਾਰ ਕੀਤਾ ਜਾਵੇਗਾ।

ਵ੍ਹਟਸਐਪ ਦੀ ਭਾਰਤ 'ਚ ਪੇਮੈਂਟ ਸਰਵਿਸ ਸ਼ੁਰੂ, 140 ਤੋਂ ਵੱਧ ਬੈਂਕਾਂ ਦੇ ਦੇ ਗਾਹਕਾਂ ਨੂੰ ਸਹੂਲਤ, ਨਹੀਂ ਲੱਗੇਗਾ ਕੋਈ ਚਾਰਜ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904