ਸਰਵਿਸ ਸੈਕਟਰ ਡਾਵਾਂਡੋਲ, ਲਗਾਤਾਰ 5ਵੇਂ ਮਹੀਨੇ ਵੀ ਗਿਰਾਵਟ
ਏਬੀਪੀ ਸਾਂਝਾ | 06 Aug 2020 05:41 PM (IST)
ਸਰਵਿਸ ਸੈਕਟਰ 'ਚ 5ਵੇਂ ਮਹੀਨੇ ਵੀ ਭਾਰੀ ਗਿਰਾਵਟ ਦਰਜ ਕੀਤੀ ਗਈ। ਜੁਲਾਈ ਮਹੀਨੇ 'ਚ ਸਰਵਿਸ ਸੈਕਟਰ ਦਾ ਪੀਐਮਆਈ ਹੇਠਾਂ ਡਿੱਗ ਕੇ 34.2 ਤੇ ਪਹੁੰਚ ਗਿਆ।
ਨਵੀਂ ਦਿੱਲੀ: ਸਰਵਿਸ ਸੈਕਟਰ 'ਚ 5ਵੇਂ ਮਹੀਨੇ ਵੀ ਭਾਰੀ ਗਿਰਾਵਟ ਦਰਜ ਕੀਤੀ ਗਈ। ਜੁਲਾਈ ਮਹੀਨੇ 'ਚ ਸਰਵਿਸ ਸੈਕਟਰ ਦਾ ਪੀਐਮਆਈ ਹੇਠਾਂ ਡਿੱਗ ਕੇ 34.2 ਤੇ ਪਹੁੰਚ ਗਿਆ। ਪੀਐਮਆਈ (Purchasing manners Index) ਦਾ 50 ਤੋਂ ਉਪਰ ਹੋਣਾ ਵਪਾਰਕ ਗਤੀਵਿਧੀਆਂ 'ਚ ਵਿਸਤਾਰ ਨੂੰ ਦਿਖਾਉਂਦਾ ਹੈ। ਉੱਥੇ ਹੀ 50 ਤੋਂ ਹੇਠਾਂ ਪੀਐਮਆਈ ਇਸ 'ਚ ਗਿਰਾਵਟ ਨੂੰ ਦਿਖਾਉਂਦਾ ਹੈ। ਹੁਣ ਇਸ ਦਾ 34.2 ਹੋਣ ਮਤਲਬ ਕਿ ਸਰਵਿਸ ਸੈਕਟਰ ਦਾ ਵਪਾਰਕ ਗਤੀਵਿਧੀਆਂ ਨੂੰ ਭਾਰੀ ਝਟਕਾ ਲਗਣਾ ਹੈ। ਦੇਸ਼ ਦੀ ਜੀਡੀਪੀ 'ਚ ਸਰਵਿਸ ਸੈਕਟਰ ਦੀ ਹਿੱਸੇਦਾਰੀ ਲਗਪਗ 54 ਫੀਸਦ ਹੈ। ਪਿਛਲੇ 15 ਸਾਲ 'ਚ ਹੁਣ ਤੱਕ ਦਾ ਸਭ ਤੋਂ ਖਰਾਬ ਅੰਕੜਾ ਲੌਕਡਾਊਨ ਕਾਰਨ ਵਾਪਰਕ ਗਤੀਵਿਧੀਆਂ ਰੁਕ ਗਈਆਂ ਹਨ। ਇਸ ਕਾਰਨ ਸਰਵਿਸ ਸੈਕਟਰ ਦਾ ਪੀਐਮਆਈ ਕਾਫੀ ਘਟਿਆ ਹੈ। 34.2 ਪਿਛਲੇ 15 ਸਾਲਾ ਦਾ ਸਭ ਤੋਂ ਖਰਾਬ ਅੰਕੜਾ ਹੈ। ਸਾਲ ਦੇ ਅੰਤ ਤੱਕ ਹਾਲਾਤ ਸੁਧਰਨ ਦੀ ਉਮੀਦ ਨਹੀਂ ਫਿਲਹਾਲ ਇਸ ਸਾਲ ਸਰਵਿਸ ਸੈਕਟਰ 'ਚ ਸਾਲ ਦੇ ਆਖਰ ਤੱਕ ਵਾਪਰਕ ਗਤੀਵਿਧੀਆਂ 'ਚ ਕੋਈ ਪੌਜ਼ੇਟਿਵ ਬੜੋਤਰੀ ਦੀ ਉਮੀਦ ਨਹੀਂ ਨਜ਼ਰ ਆ ਰਹੀ। ਸਰਵਿਸ ਸੈਕਟਰ ਦੇ ਨਾਲ-ਨਾਲ ਦੇਸ਼ ਦਾ ਮੈਨੂਫੈਕਚਰਿੰਗ ਸੈਕਟਰ ਵੀ ਖ਼ਰਾਬ ਪ੍ਰਦਰਸ਼ਨ ਕਰ ਰਿਹਾ ਹੈ। ਹਾਲਾਂਕਿ ਸਰਕਾਰ ਨੇ ਦੇਸ਼ ਦੀ ਆਰਥਿਕਤਾ ਨੂੰ ਮੁੜ ਲੀਹ ਤੇ ਲੈ ਆਉਣ ਲਈ 20 ਲੱਖ ਕਰੋੜ ਰੁਪਏ ਦਾ ਆਰਥਿਕ ਪੈਕਜ ਵੀ ਦਿੱਤਾ ਹੈ ਪਰ ਹਾਲੇ ਤੱਕ ਇਸ ਦੇ ਕੋਈ ਖ਼ਾਸ ਨਤੀਜੇ ਸਾਹਮਣੇ ਨਹੀਂ ਆਏ ਹਨ।