ਨਵੀਂ ਦਿੱਲੀ: ਭਗੌੜੇ ਕਾਰੋਬਾਰੀ ਵਿਜੇ ਮਾਲਿਆ ਦੇ ਮਾਮਲੇ 'ਤੇ ਸੁਪਰੀਮ ਕੋਰਟ ਨੇ ਸੁਣਵਾਈ 20 ਅਗਸਤ ਤਕ ਟਾਲ ਦਿੱਤੀ ਹੈ। ਕੇਸ ਨਾਲ ਜੁੜੇ ਇਕ ਦਸਤਾਵੇਜ਼ ਦੇ ਉਪਲਬਧ ਨਾ ਹੋਣ ਕਾਰਨ ਸੁਣਵਾਈ ਟਾਲ ਦਿੱਤੀ ਗਈ ਹੈ। ਮਾਲਿਆ ਦੇ ਵਕੀਲ ਨੇ ਦਸਤਾਵੇਜ਼ ਫਿਰ ਤੋਂ ਦਾਖਲ ਕਰਨ ਦੀ ਗੱਲ ਆਖੀ ਹੈ।


ਇਹ ਮਾਮਲਾ ਸੁਪਰੀਮ ਕੋਰਟ ਦੀ ਉਲੰਘਣਾ ਨਾਲ ਜੁੜਿਆ ਹੈ। ਕੋਰਟ ਨੇ 9 ਮਈ, 2017 ਨੂੰ ਮਾਲਿਆ ਨੂੰ ਡਿਏਗੋ ਡੀਲ ਦੇ 40 ਮਿਲੀਅਨ ਡਾਲਰ ਆਪਣੇ ਬੱਚਿਆਂ ਦੇ ਅਕਾਊਂਟ 'ਚ ਟ੍ਰਾਂਸਫਰ ਕਰਨ ਤੇ ਸੰਪੱਤੀ ਬਾਰੇ ਠੀਕ ਬਿਓਰਾ ਨਾ ਦੇਣ ਲਈ ਹੱਤਕ ਦਾ ਦੋਸ਼ੀ ਕਰਾਰ ਦਿੱਤਾ ਸੀ।


ਇਸ ਤੋਂ ਬਾਅਦ ਮਾਲਿਆ ਨੇ ਮੁੜ ਵਿਚਾਰ ਅਪੀਲ ਦਾਇਰ ਕੀਤੀ ਸੀ। ਜਿਸ ਨੂੰ ਹੁਣ ਤਕ ਜੱਜਾਂ ਦੇ ਸਾਹਮਣੇ ਨਹੀਂ ਰੱਖਿਆ ਗਿਆ ਸੀ। ਇਸ ਗੱਲ ਦਾ ਖਦਸ਼ਾ ਹੈ ਕਿ ਮਾਲਿਆ ਨੇ ਇਸ ਮੁੜ ਵਿਚਾਰ ਪਟੀਸ਼ਨ ਦੇ ਪੈਂਡਿੰਗ ਹੋਣ ਦੀ ਗੱਲ ਦਾ ਇਸਤੇਮਾਲ ਯੂਕੇ 'ਚ ਚੱਲ ਰਹੀ ਹਵਾਲਗੀ ਦੀ ਪ੍ਰਕਿਰਿਆ ਦੌਰਾਨ ਆਪਣਾ ਪੱਖ ਮਜ਼ਬੂਤ ਕਰਨ ਲਈ ਕੀਤਾ ਹੋਵੇਗਾ।


ਸ਼ੋਇਬ ਅਖਤਰ ਦਾ ਦਾਅਵਾ "ਜੇ ਸਹਿਵਾਗ ਮੈਨੂੰ ਕੁਝ ਕਹਿੰਦਾ ਤਾਂ ਬਚ ਕੇ ਨਾ ਜਾਣ ਦਿੰਦਾ"


ਸੁਸ਼ਾਂਤ ਖੁਦਕੁਸ਼ੀ 'ਤੇ ਬਿਹਾਰ ਤੇ ਮੁੰਬਈ ਪੁਲਿਸ ਵਿਚਾਲੇ ਖਿੱਚੋਤਾਣ, ਅਦਾਲਤ ਦਾ ਰੁਖ਼ ਕਰੇਗੀ ਬਿਹਾਰ ਪੁਲਿਸ!


ਪਿਛਲੇ ਮਹੀਨੇ ਸੁਪਰੀਮ ਕੋਰਟ ਨੇ ਮਾਮਲੇ 'ਤੇ ਨੋਟਿਸ ਲੈਂਦਿਆਂ ਇਸ ਨੂੰ ਖੁੱਲ੍ਹੀ ਅਦਾਲਤ 'ਚ ਲਾਉਣ ਦਾ ਹੁਕਮ ਦਿੱਤਾ ਸੀ। ਕੋਰਟ ਨੇ ਮੁੜ ਰੀਵੀਊ ਪਟੀਸ਼ਨ ਤੇ ਤਿੰਨ ਸਾਲ ਤੋਂ ਸੁਣਵਾਈ ਨਾ ਕੀਤੇ ਜਾਣ 'ਤੇ ਆਪਣੀ ਹੀ ਰਜਿਸਟਰੀ ਤੋਂ ਬਿਓਰਾ ਮੰਗਿਆ ਸੀ। ਕੋਰਟ ਨੇ ਜਾਣਨਾ ਚਾਹਿਆ ਸੀ ਕਿ ਤਿੰਨ ਸਾਲ ਤਕ ਕਿਹੜੇ ਅਧਿਕਾਰੀਆਂ ਨੇ ਫਾਈਲ ਦੇਖੀ ਤੇ ਇਸ ਨੂੰ ਜੱਜਾਂ ਸਾਹਮਣੇ ਪੇਸ਼ ਨਹੀਂ ਕੀਤਾ ਗਿਆ।


ਰੂਸ ਵੱਲੋਂ ਕੋਰੋਨਾ ਵੈਕਸੀਨ ਦੇ 100% ਸਫ਼ਲ ਟ੍ਰਾਇਲ ਦਾ ਦਾਅਵਾ, WHO ਨਕਾਰਿਆ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ