ਨਵੀਂ ਦਿੱਲੀ: ਭਾਰਤ ਤੇ ਪਾਕਿਸਤਾਨ ਦੇ ਕ੍ਰਿਕਟ ਮੈਚਾਂ ਦੀ ਚਰਚਾ ਦੁਨੀਆਂ ਭਰ 'ਚ ਹੁੰਦੀ ਰਹਿੰਦੀ ਹੈ। ਦੋਵਾਂ ਟੀਮਾਂ ਦੇ ਖਿਡਾਰੀਆਂ ਲਈ ਇੱਕ-ਦੂਜੇ ਖਿਲਾਫ ਬੋਲਣਾ ਜੰਗ ਦੇ ਮੈਦਾਨ 'ਚ ਉੱਤਰਣ ਤੋਂ ਘੱਟ ਨਹੀਂ ਹੁੰਦਾ। ਆਮ ਮੈਚਾਂ ਦੀ ਤੁਲਨਾ 'ਚ ਜ਼ਿਆਦਾ ਮਾਨਸਿਕ ਦਬਾਅ ਕਾਰਨ ਖਿਡਾਰੀ ਇੱਕ-ਦੂਜੇ 'ਤੇ ਨਿਸ਼ਾਨਾ ਲਾਉਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਟੀਮ ਇੰਡੀਆਂ ਦੇ ਸਾਬਕਾ ਸਲਾਮੀ ਬੱਲੇਬਾਜ਼ ਦੇ 'ਬਾਪ-ਬਾਪ ਹੁੰਦਾ ਹੈ' ਦਾਅਵੇ ਨੂੰ ਲੈ ਕੇ ਪਾਕਿਸਤਾਨੀ ਤੇਜ਼ ਗੇਂਦਬਾਜ਼ ਸ਼ੋਇਬ ਅਖ਼ਤਰ ਨੇ ਪਹਿਲੀ ਵਾਰ ਚੁੱਪ ਤੋੜੀ ਹੈ।
ਦਰਅਸਲ ਵੀਰੇਂਦਰ ਸਹਿਵਾਗ ਦਾ ਦਾਅਵਾ ਹੈ, "ਮੈਂ ਪਾਕਿਸਤਾਨ ਖਿਲਾਫ 200 ਦੌੜਾਂ 'ਤੇ ਬੱਲੇਬਾਜ਼ੀ ਕਰ ਰਿਹਾ ਸੀ ਅਖਤਰ ਲਗਾਤਾਰ ਬਾਊਂਸਰ ਸੁੱਟੀ ਜਾ ਰਿਹਾ ਸੀ। ਮੈਂ ਦੂਜੇ ਪਾਸੇ ਖੜ੍ਹੇ ਸਚਿਨ ਤੇਂਦੁਲਕਰ ਵੱਲ ਇਸ਼ਾਰਾ ਕਰਦਿਆਂ ਅਖ਼ਤਰ ਨੂੰ ਕਿਹਾ ਕਿ ਉਨ੍ਹਾਂ ਨੂੰ ਬਾਊਂਸਰ ਸੁੱਟ ਕੇ ਦੇਖੋ ਉੱਥੇ ਤੁਹਾਡਾ ਬਾਪ ਖੜ੍ਹਾ ਹੈ। ਸ਼ੋਇਬ ਨੇ ਅਜਿਹਾ ਕੀਤਾ ਤੇ ਸਚਿਨ ਨੇ ਛੱਕਾ ਲਾਇਆ। ਉਸ ਵੇਲੇ ਮੈਂ ਅਖ਼ਤਰ ਨੂੰ ਕਿਹਾ ਸੀ ਬੇਟਾ ਬੇਟਾ ਹੁੰਦਾ ਹੈ ਤੇ ਬਾਪ-ਬਾਪ।"
ਸੁਸ਼ਾਂਤ ਖੁਦਕੁਸ਼ੀ 'ਤੇ ਬਿਹਾਰ ਤੇ ਮੁੰਬਈ ਪੁਲਿਸ ਵਿਚਾਲੇ ਖਿੱਚੋਤਾਣ, ਅਦਾਲਤ ਦਾ ਰੁਖ਼ ਕਰੇਗੀ ਬਿਹਾਰ ਪੁਲਿਸ!
ਅਖਤਰ ਨੇ ਸ਼ਹਿਵਾਗ ਦੇ ਦਾਅਵੇ 'ਤੇ ਕਿਹਾ, "ਅਜਿਹੀ ਕੋਈ ਘਟਨਾ ਕਦੇ ਨਹੀਂ ਹੋਈ। ਅਖਤਰ ਨੇ ਇਹ ਵੀ ਦਾਅਵਾ ਕੀਤਾ ਕਿ ਜੇਕਰ ਸਹਿਵਾਗ ਅਜਿਹਾ ਕੁਝ ਕਰਦੇ ਤਾਂ ਉਹ ਉਨ੍ਹਾਂ ਨੂੰ ਇਸ ਤਰ੍ਹਾਂ ਥੋੜ੍ਹੀ ਜਾਣ ਦਿੰਦਾ।" ਉਨ੍ਹਾਂ ਕਿਹਾ ਜੇਕਰ ਸਹਿਵਾਗ ਅਜਿਹਾ ਕਰਦਾ ਤਾਂ ਆਸਾਨੀ ਨਾਲ ਬਚ ਨਹੀਂ ਸਕਦਾ ਸੀ। ਮੈਂ ਪਹਿਲਾਂ ਸਹਿਵਾਗ ਨੂੰ ਗ੍ਰਾਊਂਡ ਤੇ ਮਾਰਦਾ ਤੇ ਫਿਰ ਹੋਟਲ 'ਚ ਮਾਰਦਾ।
ਰੂਸ ਵੱਲੋਂ ਕੋਰੋਨਾ ਵੈਕਸੀਨ ਦੇ 100% ਸਫ਼ਲ ਟ੍ਰਾਇਲ ਦਾ ਦਾਅਵਾ, WHO ਨਕਾਰਿਆ
ਹਾਲਾਂਕਿ ਸਹਿਵਾਗ ਦੀ ਗੱਲ ਨਾਲ ਸਹਿਮਤ ਹੋਣਾ ਬੇਹੱਦ ਮੁਸ਼ਕਲ ਹੈ। ਸਾਲ 2004 'ਚ ਮੁਲਤਾਨ 'ਚ ਖੇਡੇ ਗਏ ਮੈਚ ਵਿੱਚ ਸਚਿਨ ਨੇ 194 ਦੌੜਾਂ ਦੀ ਨਾਬਾਦ ਪਾਰੀ ਖੇਡੀ ਸੀ ਤੇ ਉਨ੍ਹਾਂ ਇੱਕ ਵੀ ਛੱਕਾ ਨਹੀਂ ਲਾਇਆ ਸੀ। ਦੂਜੀ ਗੱਲ ਸਹਿਵਾਗ ਨੇ 2007 'ਚ ਪਾਕਿਸਤਾਨ ਖਿਲਾਫ ਦੋਹਰਾ ਸੈਂਕੜਾ ਲਾਇਆ ਪਰ ਅਖਤਰ ਉਸ ਮੈਚ ਦਾ ਹਿੱਸਾ ਨਹੀਂ ਸਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ