ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ 'ਚ ਪਟਨਾ ਤੋਂ ਮੁੰਬਈ ਪਹੁੰਚੇ ਐਸਪੀ ਵਿਨੇ ਤਿਵਾਰੀ ਨੂੰ ਬੀਐਮਸੀ ਵੱਲੋਂ ਜ਼ਬਰਦਸਤੀ ਕੁਆਰੰਟੀ ਕਰਨ 'ਤੇ ਬਿਹਾਰ ਪੁਲਿਸ ਤੇ ਮੁੰਬਈ ਪੁਲਿਸ ਆਹਮੋ-ਸਾਹਮਣੇ ਹਨ। ਬਿਹਾਰ ਦੇ ਡੀਜੀਪੀ ਗੁਪਤੇਸ਼ਵਰ ਪਾਂਡੇ ਨੇ ਇਸ ਦੀ ਨਿੰਦਾ ਕੀਤੀ ਹੈ।
ਡੀਜੀਪੀ ਗੁਪਤੇਸ਼ਵਰ ਪਾਂਡੇ ਨੇ ਕਿਹਾ "ਸਾਡੇ ਅਧਿਕਾਰੀ ਵਿਨੇ ਤਿਵਾਰੀ ਮੁੰਬਈ ਪੁਲਿਸ ਨੂੰ ਸੂਚਨਾ ਦੇ ਕੇ ਗਏ ਸਨ। ਮੁੰਬਈ ਪੁਲਿਸ ਨੂੰ ਲਿਖਤੀ 'ਚ ਰਹਿਣ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ ਸੀ। ਮੈਂ ਵੀ ਉਨ੍ਹਾਂ ਨੂੰ ਮੈਸੇਜ ਕੀਤਾ ਸੀ ਤੇ ਸੁਸ਼ਾਂਤ ਰਾਜਪੂਤ ਮਾਮਲੇ 'ਚ ਤਿੰਨ ਦਿਨ ਲਈ ਸਹਿਯੋਗ ਕਰਨ ਲਈ ਕਿਹਾ ਸੀ। ਅੱਧੀ ਰਾਤ ਨੂੰ ਬੀਐਮਸੀ ਦੇ ਅਧਿਕਾਰੀਆਂ ਨੇ ਬਿਨਾਂ ਐਂਟੀਜਨ ਟੈਸਟ ਕੀਤੇ ਉਨ੍ਹਾਂ ਦੇ ਹੱਥ 'ਤੇ ਕੁਆਰੰਟੀਨ ਕਰਨ ਦੀ ਮੋਹਰ ਲਾ ਦਿੱਤੀ।"
ਹੁਣ ਉਹ ਬਾਹਰ ਨਹੀਂ ਨਿਕਲ ਸਕਦੇ ਤੇ ਜਾਂਚ ਪੜਤਾਲ ਨਹੀਂ ਕਰ ਸਕਦੇ। ਡੀਜੀਪੀ ਨੇ ਕਿਹਾ "ਵਿਨੇ ਤਿਵਾਰੀ ਹੁਣ ਕਿਸੇ ਦਾ ਬਿਆਨ ਨਹੀਂ ਲੈ ਸਕਦੇ। ਇਸ ਨੂੰ ਇੱਕ ਤਰ੍ਹਾਂ ਦਾ ਹਾਊਸ ਐਰੈਸਟ ਕਿਹਾ ਜਾ ਸਕਦਾ ਹੈ। ਅਸੀਂ ਲੋਕਾਂ ਨੇ ਬੀਐਮਸੀ ਮੁਖੀ ਨੂੰ ਉਨ੍ਹਾਂ ਦੇ ਨਿਯਮ ਕਾਨੂੰਨ ਦਾ ਹਵਾਲਾ ਦੇ ਕੇ ਚਿੱਠੀ ਲਿਖੀ ਹੈ। ਅਸੀਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਸੁਸ਼ਾਂਤ ਰਾਜਪੂਤ ਮਾਮਲੇ 'ਚ ਜਾਂਚ ਪੜਤਾਲ ਦੇ ਚੱਲਦਿਆਂ ਐਗਜ਼ਾਮੀਨੇਸ਼ਨ ਨਾ ਦੇਣ ਦੀ ਅਪੀਲ ਕੀਤੀ ਸੀ।"
ਰੂਸ ਵੱਲੋਂ ਕੋਰੋਨਾ ਵੈਕਸੀਨ ਦੇ 100% ਸਫ਼ਲ ਟ੍ਰਾਇਲ ਦਾ ਦਾਅਵਾ, WHO ਨਕਾਰਿਆ
ਡੀਜੀਪੀ ਨੇ ਕਿਹਾ, "ਜਦੋਂ ਸੁਪਰੀਮ ਕੋਰਟ 'ਚ ਸੁਸ਼ਾਂਤ ਸਿੰਘ ਰਾਜਪੂਤ ਕੇਸ ਦੀ ਸੁਣਵਾਈ ਹੋ ਰਹੀ ਸੀ ਤਾਂ ਸੁਣਵਾਈ ਕਰ ਰਹੀ ਬੈਂਚ ਨੇ ਮੰਨਿਆ ਕਿ ਪਟਨਾ ਐਸਪੀ ਨੂੰ ਗੈਰ-ਅਪਰਾਧਕ ਤਰੀਕੇ ਕੁਆਰੰਟੀਨ ਕੀਤਾ ਗਿਆ ਹੈ ਤੇ ਇਹ ਗਲਤ ਹੈ।
Mahindra Thar ਪ੍ਰੇਮੀਆਂ ਲਈ ਖੁਸ਼ਖ਼ਬਰੀ! ਨਵਾਂ ਮਾਡਲ ਇਸ ਦਿਨ ਹੋਵੇਗਾ ਲਾਂਚ
ਸੁਪਰੀਮ ਕੋਰਟ ਦੇ ਮੰਨਣ ਤੋਂ ਬਾਅਦ ਪਟਨਾ ਦੇ ਆਈਜੀ ਨੇ ਬੀਐਮਸੀ ਅਧਿਕਾਰੀਆਂ ਨੂੰ ਅਪੀਲ ਕੀਤੀ ਤੇ ਸੁਪਰੀਮ ਕੋਰਟ ਦਾ ਹਵਾਲਾ ਦਿੱਤਾ ਪਰ ਫਿਰ ਵੀ ਉਨ੍ਹਾਂ ਵੱਲੋਂ ਕੋਈ ਸਾਕਾਰਾਤਮਕ ਜਵਾਬ ਨਹੀਂ ਆਇਆ। ਉਮੀਦ ਸੀ ਕਿ ਉਹ ਰਾਤ ਤਕ ਵਿਨੇ ਤਿਵਾੜੀ ਨੂੰ ਕੁਆਰੰਟੀਨ ਤੋਂ ਹਟਾ ਦੇਣਗੇ ਪਰ ਅਜਿਹਾ ਨਹੀਂ ਕੀਤਾ ਗਿਆ। ਬਿਹਾਰ ਦੇ ਡੀਜੀਪੀ ਦਾ ਕਹਿਣਾ ਹੈ ਕਿ ਹੁਣ ਉਹ ਤੈਅ ਕਰਨਗੇ ਕਿ ਕਰਨਾ ਕੀ ਹੈ। ਉਹ ਅਦਾਲਤ ਵੀ ਜਾ ਸਕਦੇ ਹਨ। ਇੱਕ ਦਿਨ ਦਾ ਇੰਤਜ਼ਾਰ ਕਰਨ ਮਗਰੋਂ ਹੀ ਉਹ ਇਸ ਬਾਬਤ ਕੋਈ ਫੈਸਲਾ ਲੈਣਗੇ।
ਫੇਕ ਫੌਲੋਅਰ ਮਾਮਲਾ: ਰੈਪਰ ਬਾਦਸ਼ਾਹ ਨੂੰ ਮੁੰਬਈ ਪੁਲਿਸ ਨੇ ਭੇਜਿਆ ਸੰਮਨ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ