ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ 'ਚ ਕਈ ਵੱਡੇ ਪ੍ਰੋਡਕਸ਼ਨ ਹਾਊਸ ਤੇ ਅਦਾਕਾਰਾਂ 'ਤੇ ਸੁਸ਼ਾਂਤ ਦੇ ਕਰੀਅਰ ਨੂੰ ਤਬਾਹ ਕਰਨ ਦਾ ਦੋਸ਼ ਲਾਏ ਗਏ ਹਨ। ਕਈਆਂ ਨੇ ਸੁਸ਼ਾਂਤ ਦੀ ਖੁਦਕੁਸ਼ੀ ਨੂੰ ਕਤਲ ਦੱਸਿਆ ਤੇ ਇਸ ਨੂੰ ਨਿਆਂ ਦਿਵਾਉਣ ਲਈ ਬਿਆਨ ਦਿੱਤੇ, ਜਿਸ ਦਾ ਕੁਝ ਦਿਨ ਪਹਿਲਾਂ ਬਾਲੀਵੁੱਡ ਦੇ ਦਿੱਗਜ ਕਲਾਕਾਰ ਸ਼ਤਰੂਘਨ ਸਿਨ੍ਹਾ ਨੇ ਵੀ ਸਮਰਥਨ ਕੀਤਾ ਸੀ।


ਹੁਣ ਸ਼ਤਰੂਘਨ ਸਿਨ੍ਹਾ ਨੇ ਇਸ ਮਾਮਲੇ ਵਿੱਚ ਫਿਲਮ ਮੇਕਰ ਕਰਨ ਜੌਹਰ ਦਾ ਬਚਾਅ ਕੀਤਾ ਹੈ। ਉਨ੍ਹਾਂ ਕਿਹਾ ਕਿ ਕਰਨ ਜੌਹਰ ਨੂੰ ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿੱਚ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਕਰਨ ਜੌਹਰ ਕਿਸੇ ਦਾ ਕਰੀਅਰ ਖ਼ਤਮ ਨਹੀਂ ਕਰ ਸਕਦੇ। ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ, "ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਲਈ ਕਰਨ ਜੌਹਰ ਨੂੰ ਦੋਸ਼ੀ ਠਹਿਰਾਉਣਾ ਬੇਇਨਸਾਫੀ ਤੇ ਬੇਕਾਰ ਹੈ। ਸਭ ਤੋਂ ਪਹਿਲਾਂ ਤਾਂ ਕਰਨ ਜੌਹਰ ਕਰੀਅਰ ਬਣਾਉਣ ਜਾਂ ਵਿਗਾੜਣ ਵਾਲਾ ਕੌਣ ਹੈ? ਮੈਨੂੰ ਨਹੀਂ ਲੱਗਦਾ ਕਿ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਵੇਖਦਾ ਹੈ।"

ਸ਼ਤਰੂਘਨ ਸਿਨ੍ਹਾ ਨੇ ਅੱਗੇ ਕਿਹਾ ਕਿ ਆਲੀਆ ਭੱਟ ਤੇ ਵਰੁਣ ਧਵਨ ਵਰਗੇ ਸਟਾਰ ਕਿੱਡਜ਼ ਦੀ ਸ਼ੁਰੂਆਤ ਤੋਂ ਇਲਾਵਾ ਕਰਨ ਨੇ ਨਵੇਂ ਫਿਲਮ ਨਿਰਮਾਤਾਵਾਂ ਨੂੰ ਵੀ ਕੰਮ ਦਿੱਤਾ ਹੈ। ਉਨ੍ਹਾਂ ਨੇ ਕਿਹਾ, "ਮੈਨੂੰ ਨਹੀਂ ਲੱਗਦਾ ਕਿ ਕੋਈ ਤੁਹਾਡੀ ਕਿਸਮਤ ਨੂੰ ਵਿਗਾੜ ਸਕਦਾ ਹੈ ਜੋ ਕਿਸਮਤ 'ਚ ਹੁੰਦਾ ਹੈ, ਉਹੀ ਹੁੰਦਾ ਹੈ। ਜਦੋਂ ਮੈਂ ਪਟਨਾ ਤੋਂ ਮੁੰਬਈ ਆਇਆ, ਤਾਂ ਮੇਰੀ ਜੇਬ ਵਿੱਚ ਕੁਝ ਸੌ ਰੁਪਏ ਸੀ। ਮੈਂ ਕਿਸੇ ਵੀ ਕੀਮਤ 'ਤੇ ਐਕਟਰ ਬਣਨਾ ਸੀ। ਮੈਨੂੰ ਬੇਇੱਜ਼ਤੀ ਦਾ ਸਾਹਮਣਾ ਕਰਨਾ ਪਿਆ। ਮੈਂ ਕਦੇ ਨਹੀਂ ਭੁੱਲਿਆ।"

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904