ਨਿਤੀਸ਼ ਕੁਮਾਰ ਨੇ ਕਿਹਾ,
ਕੇਂਦਰ ਸਰਕਾਰ ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਵਲੋਂ ਪਟਨਾ ਵਿੱਚ ਦਰਜ ਕੇਸ ਦੀ ਸੀਬੀਆਈ ਜਾਂਚ ਕਰਾਉਣ ਦੀ ਸੂਬਾ ਸਰਕਾਰ ਦੀ ਸਿਫਾਰਸ਼ ਨੂੰ ਸਵੀਕਾਰ ਕਰ ਲਿਆ ਹੈ। ਇਸ ਲਈ ਕੇਂਦਰ ਸਰਕਾਰ ਦਾ ਧੰਨਵਾਦ। ਉਮੀਦ ਹੈ ਕਿ ਹੁਣ ਇਕ ਬਿਹਤਰ ਜਾਂਚ ਹੋ ਸਕਦੀ ਹੈ ਅਤੇ ਇਨਸਾਫ ਮਿਲ ਜਾਵੇਗਾ। -
ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਦੀ ਜਾਂਚ ਸੀਬੀਆਈ ਕੋਲ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਰਾਜਪੂਤ 14 ਜੂਨ ਨੂੰ ਮੁੰਬਈ ਦੇ ਬਾਂਦਰਾ ਸਥਿਤ ਆਪਣੇ ਅਪਾਰਟਮੈਂਟ ਵਿੱਚ ਮ੍ਰਿਤਕ ਪਾਇਆ ਗਿਆ ਸੀ।
ਉਧਰ ਈਡੀ ਨੇ ਰੀਆ ਚ੍ਰਕਰਵਰਤੀ ਨੂੰ ਸਮੰਨ ਜਾਰੀ ਕਰ 7 ਅਗਸਤ ਨੂੰ ਪੇਛ ਹੋਣ ਲਈ ਕਿਹਾ ਹੈ।