Share Market Closed: ਰਾਮਨਵਮੀ ਦੇ ਮੌਕੇ 'ਤੇ ਅੱਜ BSE ਅਤੇ NSE ਸਮੇਤ ਲਗਭਗ ਸਾਰੇ ਪ੍ਰਮੁੱਖ ਬਾਜ਼ਾਰ ਬੰਦ ਰਹਿਣਗੇ। ਇਸ ਕਾਰਨ ਬੁੱਧਵਾਰ ਨੂੰ ਪ੍ਰਮੁੱਖ ਸਟਾਕ ਐਕਸਚੇਂਜਾਂ 'ਚ ਕੋਈ ਕਾਰੋਬਾਰ ਨਹੀਂ ਹੋਵੇਗਾ।


ਇਨ੍ਹਾਂ ਹਿੱਸਿਆਂ ਵਿੱਚ ਨਹੀਂ ਹੋਵੇਗਾ ਕਾਰੋਬਾਰ
ਵੱਖ-ਵੱਖ ਨੋਟੀਫਿਕੇਸ਼ਨਾਂ ਵਿੱਚ, BSE ਅਤੇ NSE ਦੋਵਾਂ ਨੇ ਸੂਚਿਤ ਕੀਤਾ ਹੈ ਕਿ ਰਾਮ ਨੌਮੀ ਦੇ ਮੌਕੇ 'ਤੇ 17 ਅਪ੍ਰੈਲ ਨੂੰ ਬਾਜ਼ਾਰ ਬੰਦ ਰਹਿਣਗੇ। ਇਸ ਮੌਕੇ 'ਤੇ, BSE ਅਤੇ NSE 'ਤੇ ਡੈਰੀਵੇਟਿਵਜ਼ ਹਿੱਸੇ ਵਿੱਚ ਕੋਈ ਵਪਾਰ ਨਹੀਂ ਹੋਵੇਗਾ। ਦੋਵਾਂ ਪ੍ਰਮੁੱਖ ਸਟਾਕ ਐਕਸਚੇਂਜਾਂ ਦੀਆਂ ਸੂਚਨਾਵਾਂ ਦੇ ਅਨੁਸਾਰ, ਅੱਜ ਜਿਨ੍ਹਾਂ ਖੰਡਾਂ ਵਿੱਚ ਵਪਾਰ ਮੁਅੱਤਲ ਕੀਤਾ ਜਾ ਰਿਹਾ ਹੈ, ਉਨ੍ਹਾਂ ਵਿੱਚ ਇਕੁਇਟੀ ਖੰਡ, ਇਕੁਇਟੀ ਡੈਰੀਵੇਟਿਵ ਖੰਡ, SLB ਖੰਡ, ਮੁਦਰਾ ਡੈਰੀਵੇਟਿਵ ਖੰਡ ਅਤੇ ਵਿਆਜ ਦਰ ਡੈਰੀਵੇਟਿਵ ਖੰਡ ਸ਼ਾਮਲ ਹਨ।


MCX 'ਤੇ ਹੋਵੇਗਾ ਅੰਸ਼ਕ ਵਪਾਰ 
ਰਾਮ ਨਵਮੀ ਦੇ ਮੌਕੇ 'ਤੇ ਅੱਜ NCDX 'ਤੇ ਵਪਾਰ ਵੀ ਬੰਦ ਰਹਿਣ ਵਾਲਾ ਹੈ। ਹਾਲਾਂਕਿ, ਕਮੋਡਿਟੀ ਐਕਸਚੇਂਜ MCX ਅੰਸ਼ਕ ਵਪਾਰ ਲਈ ਖੁੱਲ੍ਹੇਗਾ। ਅੱਜ ਪਹਿਲੇ ਸੈਸ਼ਨ ਲਈ MCX 'ਤੇ ਕੋਈ ਵਪਾਰ ਨਹੀਂ ਹੋਵੇਗਾ, ਪਰ ਇਸ ਤੋਂ ਬਾਅਦ ਐਕਸਚੇਂਜ ਦੂਜੇ ਸੈਸ਼ਨ ਲਈ ਖੁੱਲ੍ਹੇਗਾ। ਇਸ ਦਾ ਮਤਲਬ ਹੈ ਕਿ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਪਹਿਲੇ ਸੈਸ਼ਨ 'ਚ MCX 'ਤੇ ਕੋਈ ਵਪਾਰ ਨਹੀਂ ਹੋਵੇਗਾ, ਪਰ ਸ਼ਾਮ 5 ਵਜੇ ਤੋਂ ਸ਼ੁਰੂ ਹੋਣ ਵਾਲੇ ਦੂਜੇ ਸੈਸ਼ਨ 'ਚ ਆਮ ਵਪਾਰ ਹੋਵੇਗਾ।


ਇਹ ਵੀ ਪੜ੍ਹੋ: ਭਾਰਤ ਦਾ ਇਹ ਹਵਾਈ ਅੱਡਾ ਦੁਨੀਆ ਦੇ 10 ਸਭ ਤੋਂ ਮਸਰੂਫ ਅੱਡਿਆਂ 'ਚ ਸ਼ਾਮਲ


ਪਿਛਲੇ ਹਫਤੇ ਵੀ ਸੀ ਛੁੱਟੀ
ਵੀਕੈਂਡ ਨੂੰ ਛੱਡ ਕੇ ਅਪ੍ਰੈਲ ਮਹੀਨੇ 'ਚ ਸ਼ੇਅਰ ਬਾਜ਼ਾਰ ਦੀ ਇਹ ਦੂਜੀ ਛੁੱਟੀ ਹੈ। ਇਸ ਤੋਂ ਪਹਿਲਾਂ ਪਿਛਲੇ ਹਫਤੇ ਘਰੇਲੂ ਸ਼ੇਅਰ ਬਾਜ਼ਾਰ 'ਚ ਈਦ ਦੀ ਛੁੱਟੀ ਰਹੀ ਸੀ। ਈਦ ਮੌਕੇ 11 ਅਪ੍ਰੈਲ ਨੂੰ ਵੀ ਬਾਜ਼ਾਰ ਬੰਦ ਰਹੇ ਸਨ। ਹਾਲਾਂਕਿ, ਹੁਣ ਰਾਮ ਨਵਮੀ ਤੋਂ ਬਾਅਦ ਅਪ੍ਰੈਲ ਮਹੀਨੇ ਵਿੱਚ ਕੋਈ ਸਟਾਕ ਛੁੱਟੀ ਨਹੀਂ ਹੈ।


ਆਉਣ ਵਾਲੇ ਦਿਨਾਂ ਵਿੱਚ ਹੋਣਗੀਆਂ ਆਹ ਛੁੱਟੀਆਂ


ਅੱਜ ਤੋਂ ਬਾਅਦ ਬਜ਼ਾਰ ਦੀ ਅਗਲੀ ਛੁੱਟੀ ਅਗਲੇ ਮਹੀਨੇ ਦੀ ਪਹਿਲੀ ਯਾਨੀ 1 ਮਈ ਨੂੰ ਹੋਵੇਗੀ। 1 ਮਈ ਨੂੰ ਮਹਾਰਾਸ਼ਟਰ ਦਿਵਸ ਕਾਰਨ ਬਾਜ਼ਾਰ 'ਚ ਛੁੱਟੀ ਰਹੇਗੀ। ਇਸ ਤੋਂ ਬਾਅਦ 17 ਜੂਨ ਨੂੰ ਬਕਰੀਦ ਦੇ ਮੌਕੇ 'ਤੇ ਬਾਜ਼ਾਰ ਬੰਦ ਰਹਿਣ ਜਾ ਰਿਹਾ ਹੈ। 17 ਜੁਲਾਈ ਨੂੰ ਸ਼ੇਅਰ ਬਾਜ਼ਾਰ 'ਚ ਮੁਹੱਰਮ ਦੀ ਛੁੱਟੀ ਹੋਵੇਗੀ। ਆਜ਼ਾਦੀ ਦਿਵਸ ਮੌਕੇ 15 ਅਗਸਤ ਨੂੰ ਬਜ਼ਾਰ ਬੰਦ ਰਹਿਣਗੇ। ਇਸੇ ਤਰ੍ਹਾਂ 2 ਅਕਤੂਬਰ ਨੂੰ ਗਾਂਧੀ ਜਯੰਤੀ, 1 ਨਵੰਬਰ ਨੂੰ ਦੀਵਾਲੀ, 15 ਨਵੰਬਰ ਨੂੰ ਗੁਰੂ ਨਾਨਕ ਜਯੰਤੀ ਅਤੇ 25 ਦਸੰਬਰ ਨੂੰ ਕ੍ਰਿਸਮਿਸ ਮੌਕੇ ਬਜ਼ਾਰ ਵਿੱਚ ਛੁੱਟੀ ਰਹੇਗੀ।


ਇਹ ਵੀ ਪੜ੍ਹੋ: Gold-Silver Price: ਲੱਖ ਰੁਪਏ ਹੋਇਆ ਤੋਲਾ ਸੋਨੇ ਦਾ ਭਾਅ!!! ਜਾਣੋ ਕਿਉਂ ਤੇਜ਼ੀ ਨਾਲ ਕੀਮਤਾਂ 'ਚ ਹੋ ਰਿਹਾ ਵਾਧਾ