Veins: ਕਈ ਵਾਰ ਇਦਾਂ ਹੁੰਦਾ ਹੈ ਕਿ ਕਈ ਲੋਕਾਂ ਦੀ ਰਾਤ ਨੂੰ ਸੌਣ ਵੇਲੇ ਪੈਰਾਂ ਦੀਆਂ ਨਾੜਾਂ ਚੜ੍ਹ ਜਾਂਦੀਆਂ ਹਨ, ਕਈ ਵਾਰ ਬੈਠਿਆਂ-ਬੈਠਿਆਂ ਨਾੜਾਂ ਚੜ੍ਹਨੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਕਰਕੇ ਪੈਰਾਂ ਵਿੱਚ ਖਤਰਨਾਕ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਤੁਹਾਨੂੰ ਵੀ ਕੁਝ ਇਦਾਂ ਦੀ ਸਮੱਸਿਆ ਹੁੰਦੀ ਹੈ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਕੁਝ ਉਪਾਅ


ਨਾੜ 'ਤੇ ਨਾੜ ਚੜ੍ਹਨ ਦਾ ਕਾਰਨ
ਇਹ ਇੱਕ ਅਜਿਹੀ ਸਮੱਸਿਆ ਹੈ ਜਿਸਦਾ ਹਰ ਵਿਅਕਤੀ ਨੂੰ ਕਿਸੇ ਨਾ ਕਿਸੇ ਸਮੇਂ ਸਾਹਮਣਾ ਕਰਨਾ ਪੈਂਦਾ ਹੈ। ਇਹ ਸਮੱਸਿਆ ਅਕਸਰ ਨੀਂਦ ਦੇ ਦੌਰਾਨ ਹੁੰਦੀ ਹੈ। ਪਰ ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਹ ਉੱਠਣ-ਬੈਠਣ ਅਤੇ ਕਸਰਤ ਕਰਨ ਵੇਲੇ ਵੀ ਹੋ ਸਕਦੀ ਹੈ। ਨਾੜ 'ਤੇ ਨਾੜ ਚੜ੍ਹਨ ਕਰਕੇ ਸਰੀਰ ਦੇ ਕਈ ਹਿੱਸਿਆਂ ਵਿੱਚ ਤੇਜ਼ ਦਰਦ ਹੁੰਦਾ ਹੈ। ਮਾਸਪੇਸ਼ੀਆਂ ਵਿੱਚ ਅਕੜਾਅ ਵੀ ਹੁੰਦਾ ਹੈ।


ਇਹ ਵੀ ਪੜ੍ਹੋ: Health News: ਸਿਹਤ ਦਾ ਖਜ਼ਾਨਾ ਪਪੀਤੇ ਦੇ ਬੀਜ, ਜਾਣੋ ਕਿਹੜੀਆਂ ਬਿਮਾਰੀਆਂ ਤੋਂ ਮਿਲਦਾ ਛੁਟਕਾਰਾ


ਇਨ੍ਹਾਂ ਕਾਰਨਾਂ ਕਰਕੇ ਚੜ੍ਹਦੀ ਨਾੜ
ਨਾੜ ਚੜ੍ਹਨਾ ਕੋਈ ਬਿਮਾਰੀ ਨਹੀਂ ਹੈ ਪਰ ਸਿਹਤ ਮਾਹਿਰਾਂ ਅਨੁਸਾਰ ਇਹ ਸਰੀਰ ਵਿੱਚ ਪੋਸ਼ਣ ਦੀ ਕਮੀ ਕਰਕੇ ਹੁੰਦਾ ਹੈ। ਇਸ ਤੋਂ ਇਲਾਵਾ ਜੇਕਰ ਸਰੀਰ 'ਚ ਪਾਣੀ, ਸੋਡੀਅਮ, ਪੋਟਾਸ਼ੀਅਮ ਅਤੇ ਕੈਲਸ਼ੀਅਮ ਦੀ ਕਮੀ ਹੋਵੇ ਤਾਂ ਵੀ ਨਾੜੀਆਂ ਚੜ੍ਹਨ ਲੱਗ ਜਾਂਦੀਆਂ ਹਨ। ਡਾਇਬਟੀਜ਼ ਅਤੇ ਸ਼ਰਾਬ ਦਾ ਜ਼ਿਆਦਾ ਸੇਵਨ ਵੀ ਵਿਅਕਤੀ ਨੂੰ ਕਮਜ਼ੋਰ ਕਰ ਦਿੰਦਾ ਹੈ। ਜੇਕਰ ਵਿਅਕਤੀ ਅੰਦਰੋਂ ਕਮਜ਼ੋਰ ਹੈ ਤਾਂ ਵੀ ਨਾੜਾਂ ਚੜ੍ਹਨ ਲੱਗ ਜਾਂਦੀਆਂ ਹਨ।


ਸਰੀਰ 'ਚ ਖੂਨ ਦੀ ਕਮੀ ਹੋਣ ਕਰਕੇ ਵੀ ਨਾੜੀਆਂ ਚੜ੍ਹਦੀਆਂ ਹਨ। ਹੀਮੋਗਲੋਬਿਨ ਦੀ ਕਮੀ ਅਤੇ ਖ਼ੂਨ ਦਾ ਸੰਚਾਰ ਖ਼ਰਾਬ ਹੋਣ ਕਾਰਨ ਵੀ ਨਾੜੀਆਂ ਚੜ੍ਹਦੀਆਂ ਹਨ। ਜਦੋਂ ਬਲੱਡ ਸਰਕੁਲੇਸ਼ਨ ਚੰਗੀ ਤਰ੍ਹਾਂ ਕੰਮ ਨਹੀਂ ਕਰਦਾ ਤਾਂ ਵੀ ਨਾੜੀਆਂ ਚੜ੍ਹਦੀਆਂ ਹਨ।


ਵਿਟਾਮਿਨ ਸੀ ਦੀ ਕਮੀ ਨਾਲ ਵੀ ਨਾੜੀਆਂ ਚੜ੍ਹਦੀਆਂ ਹਨ। ਵਿਟਾਮਿਨ ਸੀ ਦੀ ਕਮੀ ਕਾਰਨ ਲੋਕ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਵਿਟਾਮਿਨ ਸੀ ਸਰੀਰ ਨੂੰ ਲਚਕੀਲਾ ਰੱਖਣ ਦਾ ਕੰਮ ਕਰਦਾ ਹੈ।


Disclaimer: ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।


ਇਹ ਵੀ ਪੜ੍ਹੋ: Water And Workout: ਵਰਕਆਊਟ ਦੌਰਾਨ ਪਾਣੀ ਪੀਣਾ ਸਹੀ ਜਾਂ ਗਲਤ? ਜਾਣੋ ਪੀਣ ਦਾ ਸਹੀ ਢੰਗ