Share Market Opening 6 June: ਦੋ ਦਿਨ ਪਹਿਲਾਂ ਚੋਣ ਨਤੀਜਿਆਂ ਵਾਲੇ ਦਿਨ ਆਈ ਭਾਰੀ ਗਿਰਾਵਟ ਤੋਂ ਬਾਅਦ ਘਰੇਲੂ ਸ਼ੇਅਰ ਬਾਜ਼ਾਰ 'ਚ ਲਗਾਤਾਰ ਰਿਕਵਰੀ ਦਿਖਾਈ ਦੇ ਰਹੀ ਹੈ। ਅੱਜ ਵੀਰਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਲਗਾਤਾਰ ਦੂਜੇ ਦਿਨ ਚੰਗੀ ਰਿਕਵਰੀ ਦੀ ਰਾਹ 'ਤੇ ਨਜ਼ਰ ਆ ਰਿਹਾ ਹੈ।


ਬੀਐਸਈ ਸੈਂਸੈਕਸ ਨੇ ਅੱਜ 370 ਅੰਕਾਂ ਦੇ ਵਾਧੇ ਨਾਲ ਕਾਰੋਬਾਰ ਸ਼ੁਰੂ ਕੀਤਾ। ਨਿਫਟੀ ਵੀ 0.50 ਫੀਸਦੀ ਤੋਂ ਜ਼ਿਆਦਾ ਮਜ਼ਬੂਤੀ ਨਾਲ ਖੁੱਲ੍ਹਿਆ ਹੈ। ਹਾਲਾਂਕਿ ਬਾਅਦ 'ਚ ਬਾਜ਼ਾਰ ਦੀ ਰਫਤਾਰ ਥੋੜ੍ਹੀ ਹੌਲੀ ਹੋ ਗਈ। ਸਵੇਰੇ 9.20 ਵਜੇ ਸੈਂਸੈਕਸ ਲਗਭਗ 300 ਅੰਕਾਂ ਦੇ ਵਾਧੇ ਨਾਲ 74,680 ਅੰਕਾਂ ਤੋਂ ਉੱਪਰ ਸੀ। ਨਿਫਟੀ ਕਰੀਬ 75 ਅੰਕਾਂ ਦੇ ਵਾਧੇ ਨਾਲ 66,700 ਅੰਕਾਂ ਦੇ ਨੇੜੇ ਸੀ।


ਰਿਕਵਰੀ ਜਾਰੀ ਰਹਿਣ ਦੇ ਸੰਕੇਤ


ਪ੍ਰੀ-ਓਪਨ ਸੈਸ਼ਨ 'ਚ ਬਾਜ਼ਾਰ 'ਚ ਰਿਕਵਰੀ ਜਾਰੀ ਰਹਿਣ ਦੇ ਸੰਕੇਤ ਮਿਲੇ ਹਨ। ਬਾਜ਼ਾਰ ਖੁੱਲ੍ਹਣ ਤੋਂ ਪਹਿਲਾਂ ਸੈਸ਼ਨ 'ਚ ਬੀ.ਐੱਸ.ਈ. ਦਾ ਸੈਂਸੈਕਸ ਲਗਭਗ 700 ਅੰਕ ਵਧਿਆ ਸੀ ਅਤੇ 75 ਹਜ਼ਾਰ ਅੰਕਾਂ ਨੂੰ ਪਾਰ ਕਰ ਗਿਆ ਸੀ। ਨਿਫਟੀ ਵੀ ਕਰੀਬ 180 ਅੰਕਾਂ ਦੇ ਵਾਧੇ ਨਾਲ 22,800 ਅੰਕਾਂ ਦੇ ਨੇੜੇ ਸੀ। ਦੂਜੇ ਪਾਸੇ ਗਿਫਟ ਨਿਫਟੀ ਲਗਭਗ 100 ਅੰਕਾਂ ਦੇ ਪ੍ਰੀਮੀਅਮ ਦੇ ਨਾਲ 22,680 ਅੰਕਾਂ ਦੇ ਉੱਪਰ ਰਿਹਾ।


ਇਹ ਵੀ ਪੜ੍ਹੋ: Stock Market Opening: ਚੋਣ ਨਤੀਜਿਆਂ ਤੋਂ ਬਾਅਦ ਸੰਭਲਿਆ ਬਾਜ਼ਾਰ, ਸੈਂਸੈਕਸ 950 ਅੰਕ ਚੜ੍ਹ ਕੇ 73 ਹਜ਼ਾਰ ਤੋਂ ਪਾਰ ਖੁੱਲ੍ਹਿਆ


ਇਸ ਤੋਂ ਪਹਿਲਾਂ ਚੋਣ ਨਤੀਜਿਆਂ ਤੋਂ ਇਕ ਦਿਨ ਬਾਅਦ ਬਾਜ਼ਾਰ ਨੇ ਸ਼ਾਨਦਾਰ ਰਿਕਵਰੀ ਕੀਤੀ ਸੀ। ਬੁੱਧਵਾਰ ਨੂੰ BSE ਸੈਂਸੈਕਸ 2,303.20 ਅੰਕ (3.20 ਫੀਸਦੀ) ਦੀ ਸ਼ਾਨਦਾਰ ਰਿਕਵਰੀ ਦੇ ਨਾਲ 74,382.24 ਅੰਕ 'ਤੇ ਬੰਦ ਹੋਇਆ। ਇਸ ਦੇ ਨਾਲ ਹੀ NSE ਦਾ ਨਿਫਟੀ 50 ਸੂਚਕਾਂਕ 735.85 ਅੰਕ (3.36 ਫੀਸਦੀ) ਦੀ ਵੱਡੀ ਛਾਲ ਲੈ ਕੇ 22,620.35 ਅੰਕਾਂ 'ਤੇ ਰਿਹਾ।


ਉੱਥੇ ਹੀ ਚੋਣ ਨਤੀਜਿਆਂ ਵਾਲੇ ਦਿਨ ਮੰਗਲਵਾਰ ਨੂੰ ਬਾਜ਼ਾਰ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਮੰਗਲਵਾਰ, 4 ਜੂਨ ਨੂੰ ਵਪਾਰ ਦੌਰਾਨ, ਬੀਐਸਈ ਸੈਂਸੈਕਸ ਅਤੇ ਐਨਐਸਈ ਨਿਫਟੀ 8 ਫੀਸਦੀ ਤੱਕ ਡਿੱਗ ਗਏ। ਬਾਅਦ 'ਚ ਬਾਜ਼ਾਰ ਨੁਕਸਾਨ ਦੀ ਹਲਕੀ ਭਰਪਾਈ ਤੋਂ ਬਾਅਦ ਬੰਦ ਹੋਇਆ। ਉਸ ਦਿਨ ਸੈਂਸੈਕਸ 'ਚ 4,389.73 ਅੰਕ (5.74 ਫੀਸਦੀ) ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਸੀ ਅਤੇ ਬਾਜ਼ਾਰ 72,079.05 ਅੰਕ 'ਤੇ ਬੰਦ ਹੋਇਆ ਸੀ। ਨਿਫਟੀ 1,379.40 ਅੰਕ (5.93 ਫੀਸਦੀ) ਡਿੱਗ ਕੇ 21,884.50 ਅੰਕ 'ਤੇ ਆ ਗਿਆ।


ਇਹ ਵੀ ਪੜ੍ਹੋ: Petrol and Diesel Price : ਸਿਆਸੀ ਉਥਲ-ਪੁਥਲ ਵਿਚਾਲੇ ਜਾਰੀ ਹੋਏ ਪੈਟਰੋਲ-ਡੀਜ਼ਲ ਦੇ ਰੇਟ, ਜਾਣੋ ਤੁਹਾਡੇ ਸ਼ਹਿਰ 'ਚ ਕਿੰਨੇ ਰੁਪਏ ਵਿੱਕ ਰਿਹਾ ਤੇਲ