Stock Market Opening: ਬੀਤੇ ਦਿਨੀਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਕਰਕੇ ਸ਼ੇਅਰ ਬਾਜ਼ਾਰ ਨੂੰ ਜਿਹੜਾ ਝਟਕਾ ਲੱਗਿਆ ਸੀ, ਅੱਜ ਬਜ਼ਾਰ ਕੁਝ ਸੰਭਲਦਾ ਨਜ਼ਰ ਆ ਰਿਹਾ ਹੈ। ਸੈਂਸੈਕਸ ਲਗਭਗ 950 ਅੰਕ ਵਧ ਕੇ 73000 ਦੇ ਉੱਪਰ ਖੁੱਲ੍ਹਿਆ ਹੈ। ਬੀਐਸਈ ਸੈਂਸੈਕਸ 948.84 ਅੰਕ ਜਾਂ 1.32 ਫੀਸਦੀ ਦੇ ਉਛਾਲ ਤੋਂ ਬਾਅਦ 73,027 ਦੇ ਪੱਧਰ 'ਤੇ ਚੜ੍ਹ ਕੇ ਖੁੱਲ੍ਹਿਆ। NSE ਦਾ ਨਿਫਟੀ 243.85 (1.11 ਫੀਸਦੀ) ਦੇ ਵਾਧੇ ਨਾਲ 22,128 'ਤੇ ਖੁੱਲ੍ਹਿਆ।
ਸਵੇਰੇ 9.25 ਵਜੇ BSE ਸੈਂਸੈਕਸ 122.82 ਅੰਕ ਜਾਂ 0.17 ਫੀਸਦੀ ਦੀ ਗਿਰਾਵਟ ਦਿਖਾ ਰਿਹਾ ਹੈ ਅਤੇ 71,956 ਦੇ ਪੱਧਰ 'ਤੇ ਪਹੁੰਚ ਗਿਆ ਹੈ। ਐਨਐਸਈ ਨਿਫਟੀ ਦਾ ਵਾਧਾ ਘਟਿਆ ਪਰ ਇਹ ਹਰੇ ਨਿਸ਼ਾਨ 'ਤੇ ਬਣਿਆ ਹੋਇਆ ਹੈ। ਨਿਫਟੀ 120 ਅੰਕ ਵਧਣ ਤੋਂ ਬਾਅਦ 22,005 'ਤੇ ਕਾਰੋਬਾਰ ਕਰ ਰਿਹਾ ਹੈ।