PassPort: ਅੱਜਕੱਲ੍ਹ ਹਰੇਕ ਵਿਅਕਤੀ ਪਾਸਪੋਰਟ ਬਣਵਾ ਰਿਹਾ ਹੈ। ਕਿਉਂਕਿ ਹਰੇਕ ਵਿਅਕਤੀ ਛੇਤੀ ਤੋਂ ਛੇਤੀ ਬਾਹਰਲੇ ਦੇਸ਼ ਜਾਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਪਾਸਪੋਰਟ ਬਣਵਾਉਣ ਬਾਰੇ ਸੋਚ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿਵੇਂ ਆਸਾਨੀ ਨਾਲ ਪਾਸਪੋਰਟ ਬਣਵਾ ਸਕਦੇ ਹੋ। ਨਾਲ ਹੀ ਇਸ ਲਈ ਤੁਹਾਨੂੰ ਕੁਝ ਵੱਖਰਾ ਨਹੀਂ ਕਰਨਾ ਹੈ। ਇਸ ਲਈ ਤੁਹਾਡੇ ਸਮਾਰਟਫੋਨ ਵਿਚ ਬਸ ਇਕ ਐਪ ਹੋਣਾ ਚਾਹੀਦੀ ਹੈ ਤੇ ਇਸ ਦੀ ਮਦਦ ਨਾਲ ਤੁਸੀਂ ਪਾਸਪੋਰਟ ਲਈ ਅਪਲਾਈ ਕਰ ਸਕਦੇ ਹੋ।








ਡਿਜੀਲਾਕਰ ਦੀ ਮਦਦ ਨਾਲ ਹੋ ਸਕਦਾ ਤੁਹਾਡਾ ਕੰਮ
ਡਿਜੀਲਾਕਰ ਦੀ ਮਦਦ ਨਾਲ ਤੁਹਾਡਾ ਕੰਮ ਹੋ ਸਕਦਾ ਹੈ। ਜੇਕਰ ਤੁਸੀਂ ਅਪਾਇੰਟਮੈਂਟ 'ਤੇ ਡਾਕੂਮੈਂਟ ਨਾਲ ਲੈ ਜਾਣਾ ਭੁੱਲ ਗਏ ਹੋ ਤਾਂ ਤੁਹਾਨੂੰ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਇਹ ਐਪ ਤੁਹਾਡੇ ਲਈ ਕਾਫੀ ਮਦਦਗਾਰ ਸਾਬਤ ਹੋਣ ਵਾਲੀ ਹੈ। ਇਥੇ ਤੁਸੀਂ ਡਾਕੂਮੈਂਟ ਵੈਰੀਫਾਈ ਕਰ ਸਕਦੇ ਹੋ। ਦੱਸ ਦਈਏ ਕਿ ਇਹ ਸਰਕਾਰ ਵੱਲੋਂ ਪ੍ਰਮਾਣਿਤ ਐਪ ਹੈ ਜਿਸ ਦੀ ਵਰਤੋਂ ਡਾਕੂਮੈਂਟ ਵੈਰੀਫਿਕੇਸ਼ਨ ਲਈ ਕੀਤੀ ਜਾਂਦੀ ਹੈ।


ਇਹ ਵੀ ਪੜ੍ਹੋ: Lok Sabha Election Results: ਇੱਕ EVM ਨੂੰ ਵੋਟਾਂ ਦੀ ਗਿਣਤੀ ਕਰਨ 'ਚ ਕਿੰਨਾ ਲੱਗਦਾ ਹੈ ਸਮਾਂ? ਜਾਣੋ ਪੂਰੀ ਪ੍ਰਕਿਰਿਆ


ਇਦਾਂ ਕਰੋ ਵੈਰੀਫਿਕੇਸ਼ਨ
ਤੁਸੀਂ ਪਾਸਪੋਰਟ ਆਫਿਸ ਵਿਚ ਬੈਠੇ-ਬੈਠੇ ਵੀ ਇਸ ਦਾ ਇਸਤੇਮਾਲ ਕਰ ਸਕਦੇ ਹੋ। ਇਥੇ ਤੁਹਾਨੂੰ ਕੁਝ ਵੀ ਪਤਾ ਕਰਨਾ ਆਸਾਨ ਹੋਵੇਗਾ। ਫੋਨ 'ਤੇ ਓਟੀਪੀ ਆਉਂਦਾ ਹੈ ਤੇ ਇਸ ਦੇ ਬਾਅਦ ਡਾਕੂਮੈਂਟ ਵੈਰੀਫਾਈ ਹੁੰਦੇ ਹਨ।


ਹੁਣ ਸਵਾਲ ਹੈ ਕਿ ਆਖਿਰ ਪਾਸਪੋਰਟ ਬਣਨ ਵਿਚ ਕਿੰਨਾ ਸਮਾਂ ਲੱਗੇਗਾ। ਵੈਰੀਫਿਕੇਸ਼ਨ ਹੋਣ ਤੋਂ ਬਾਅਦ ਤੇ ਡਾਕੂਮੈਂਟਸ ਜਮ੍ਹਾ ਕਰਵਾਉਣ ਦੇ ਬਾਅਦ 15 ਦਿਨ ਤੋਂ ਲੈ ਕੇ 1 ਮਹੀਨੇ ਤੱਕ ਦਾ ਸਮਾਂ ਲੱਗਦਾ ਹੈ। ਇਸ ਦੇ ਬਾਅਦ ਪਾਸਪੋਰਟ ਤੁਹਾਡੇ ਘਰ ਆ ਜਾਂਦਾ ਹੈ। ਹਾਲਾਂਕਿ ਸਮਾਂ ਘੱਟ ਜਾਂ ਜ਼ਿਆਦਾ ਵੀ ਹੋ ਸਕਦਾ ਹੈ। ਹਮੇਸ਼ਾ ਡਾਕੂਮੈਂਟਸ ਜਮ੍ਹਾ ਕਰਵਾਉਂਦੇ ਸਮੇਂ ਤੁਹਾਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਤੇ ਇਹ ਪੁਲਿਸ ਵੈਰੀਫਿਕੇਸ਼ਨ 'ਤੇ ਵੀ ਨਿਰਭਰ ਕਰਦਾ ਹੈ। ਨਾਰਮਲ ਪਾਸਪੋਰਟ ਦੀ ਫੀਸ 1500 ਰੁਪਏ ਹੈ। ਹਾਲਾਂਕਿ ਜ਼ਿਆਦਾ ਪੇਜ ਚਾਹੀਦੇ ਹਨ ਤਾਂ 2 ਹਜ਼ਾਰ ਦਾ ਭੁਗਤਾਨ ਕਰਨਾ ਹੋਵੇਗਾ।


ਇਹ ਵੀ ਪੜ੍ਹੋ: Lok Sabha Election Results: ਕੌਣ ਹੁੰਦਾ ਹੈ ਪੋਲਿੰਗ ਏਜੰਟ ਅਤੇ ਕਾਉਂਟਿੰਗ ਏਜੰਟ, ਕੀ ਹੈ ਦੋਵਾਂ ‘ਚ ਅੰਤਰ?