ਨਵੀਂ ਦਿੱਲੀ: ਸ਼ੁਰੂਆਤੀ ਕਾਰੋਬਾਰ 'ਚ ਅੱਜ ਮੈਟਲ ਸੈਕਟਰ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਮੈਟਲ ਇੰਡੈਕਸ 'ਚ 2 ਫੀਸਦ ਤੋਂ ਜ਼ਿਆਦਾ ਤੇਜ਼ੀ ਦਿਖਾ ਚੁੱਕਾ ਹੈ। ਸੈਂਸੇਕਸ 350 ਅੰਕਾਂ ਤੋਂ ਜ਼ਿਆਦਾ ਉਛਾਲ ਕਰਕੇ 47354.71 ਦੇ ਸਿਖਰ 'ਤੇ ਬਣਿਆ ਹੋਇਆ ਹੈ। ਉੱਥੇ ਹੀ ਨਿਫਟੀ 100 ਅੰਕਾਂ ਤੋਂ ਜ਼ਿਆਦਾ ਦੇ ਉਛਾਲ ਨਾਲ 13865.45 ਦਾ ਹਾਈ ਬਣਾ ਚੁੱਕੀ ਹੈ।
ਟੌਪ ਲੂਜ਼ਰਸ 'ਚ ਏਸ਼ੀਅਨ ਪੇਂਟਸ ਤੇ ਸਿਪਲਾ ਦੇ ਸ਼ੇਅਰ ਕਾਰੋਬਾਰ ਕਰ ਰਹੇ ਹਨ। ਸ਼ੁਰੂਆਤੀ ਕਾਰੋਬਾਰ 'ਚ ਟੌਪ ਗ੍ਰੇਨਰਸ 'ਚ ਟਾਟਾ ਮੋਟਰਸ, ਕੋਲ ਇੰਡੀਆ, ਟਾਟਾ ਸਟੀਲ ਤੇ ਜੇਐਸਡਬਲਯੂ, ਸਟੀਲ ਬਣੇ ਹੋਏ ਹਨ।
ਸੋਮਵਾਰ ਭਾਰਤੀ ਸ਼ੇਅਰ ਬਜ਼ਾਰ ਦੀ ਸ਼ੁਰੂਆਤ ਤੇਜ਼ੀ ਨਾਲ ਹੋਈ। ਸੈਂਸੇਕਸ 47,000 ਤੋਂ ਉੱਪਰ ਖੁੱਲ੍ਹਾ। ਸੈਂਸੇਕਸ 180 ਅੰਕਾਂ ਦੀ ਤੇਜ਼ੀ ਨਾਲ 47153.59 ਦੇ ਪੱਧਰ 'ਤੇ ਖੁੱਲ੍ਹਾ। ਉੱਥੇ ਹੀ ਨਿਫਟੀ 66 ਅੰਕਾਂ ਦੀ ਤੇਜ਼ੀ ਨਾਲ 13815.15 ਦੇ ਪੱਧਰ 'ਤੇ ਖੁੱਲ੍ਹਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ