ਨਵੀਂ ਦਿੱਲੀ: ਪੂਰਾ ਉੱਤਰੀ ਭਾਰਤ ਇਸ ਵੇਲੇ ਠੰਡ ਦੀ ਲਪੇਟ 'ਚ ਹੈ। ਪੰਜਾਬ ਤੇ ਹਰਿਆਣਾ ਤੋਂ ਇਲਾਵਾ ਚੰਡੀਗੜ੍ਹ 'ਚ ਵੀ ਕੜਾਕੇ ਦੀ ਠੰਡ ਪੈ ਰਹੀ ਹੈ। ਇੱਥੇ ਘੱਟੋ ਘੱਟ ਤਾਪਮਾਨ ਐਤਵਾਰ 4.1 ਡਿਗਰੀ ਸੈਲੀਸੀਅਸ ਦਰਜ ਕੀਤਾ ਗਿਆ। ਐਤਵਾਰ ਸਵੇਰ ਤੋਂ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਠੰਡੀਆਂ ਹਾਵਾਂ ਦੇ ਨਾਲ-ਨਾਲ ਬੱਦਲਵਾਈ ਜਾਰੀ ਰਹੀ ਤੇ ਕਈ ਥਾਵਾਂ 'ਤੇ ਹਲਕੀ ਬੂੰਦਾਬਾਦੀ ਵੀ ਹੋਈ। ਜਿਸ ਨਾਲ ਠੰਡ 'ਚ ਹੋਰ ਇਜ਼ਾਫਾ ਹੋਇਆ।


ਪੰਜਾਬ ਦੇ ਗੁਰਦਾਸਪੁਰ 'ਚ ਅੱਜ ਵੀ ਠੰਡ ਦਾ ਅਸਰ ਦੇਖਿਆ ਜਾ ਰਿਹਾ ਹੈ। ਇੱਥੇ ਪਾਰਾ ਲਗਾਤਾਰ ਘਟ ਰਿਹਾ ਹੈ ਮੌਸਮ ਵਿਭਾਗ ਮੁਤਾਬਕ ਅੰਮ੍ਰਿਤਸਰ ਤੇ ਗੁਰਦਾਸਪੁਰ ਪੰਜਾਬ ਦੇ ਸਭ ਤੋਂ ਠੰਡੇ ਸਥਾਨ ਰਹੇ। ਮੌਸਮ ਵਿਭਾਗ ਮੁਤਾਬਕ 28 ਤੇ 29 ਦਸੰਬਰ ਤਕ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਤੇ ਉੱਤਰੀ ਰਾਜਸਥਾਨ 'ਚ ਵੱਖ-ਵੱਖ ਇਲਾਕਿਆਂ 'ਚ ਸੀਤ ਲਹਿਰ ਚੱਲਣ ਦਾ ਅੰਦਾਜ਼ਾ ਹੈ।


ਓਧਰ ਦਿੱਲੀ ਦੀ ਹਵਾ ਗੁਣਵੱਤਾ ਇਕ ਵਾਰ ਫਿਰ ਐਤਵਾਰ ਗੰਭੀਰ ਸ਼੍ਰੇਣੀ 'ਚ ਚਲੇ ਗਈ। ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਹ ਸਥਿਤੀ ਆਸਪਾਸ ਦੇ ਇਲਾਕਿਆਂ 'ਚ ਹਲਕੀ ਬਾਰਸ਼ ਦੀ ਵਜ੍ਹਾ ਨਾਲ ਜ਼ਿਆਦਾ ਨਮੀ ਹੋਣ ਨਾਲ ਹੋਈ ਹੈ। ਕਿਉਂਕਿ ਪ੍ਰਦੂਸ਼ਕ ਭਾਰੀ ਹੋਕੇ ਸਤ੍ਹਾ ਦੇ ਉੱਪਰ ਜਮ੍ਹਾ ਹੋ ਗਏ। ਦਿੱਲੀ ਦੀ 24 ਘੰਟੇ ਦੀ ਔਸਤ ਹਵਾ ਗੁਣਵੱਤਾ ਸੂਚਕਅੰਕ 396 ਸੀ ਜੋ ਬੇਹੱਦ ਖਰਾਬ ਸ਼੍ਰੇਣੀ 'ਚ ਆਉਂਦੀ ਹੈ। ਹਾਲਾਂਕਿ ਰਾਤ 10 ਵਜੇ ਤੋਂ ਬਾਅਦ ਸਥਿਤੀ 'ਚ ਬਦਲਾਅ ਆਇਆ ਤੇ ਏਕਿਊਆਈ ਵਧ ਕੇ 406 ਹੋ ਗਿਆ।


ਦਿੱਲੀ NCR ਦੇ ਕੁਝ ਇਲਾਕਿਆਂ 'ਚ ਐਤਵਾਰ ਹੋਈ ਹਲਕੀ ਬੂੰਦਾਬਾਦੀ ਨਾਲ ਤਾਪਮਾਨ 'ਚ ਗਿਰਾਵਟ ਦੇਖਣ ਨੂੰ ਮਿਲੀ। ਜਿਸ ਨਾਲ ਅੱਜ ਠੰਡ ਵਦਣ ਦਾ ਖਦਸ਼ਾ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ