ਨਵੀਂ ਦਿੱਲੀ: ਕਾਂਗਰਸ ਲੀਡਰ ਰਾਹੁਲ ਗਾਂਧੀ ਐਤਵਾਰ ਆਪਣੀ ਯਾਤਰਾ 'ਤੇ ਵਿਦੇਸ਼ ਰਵਾਨਾ ਹੋਏ। ਪਾਰਟੀ ਨੇ ਇਹ ਜਾਣਕਾਰੀ ਦਿੱਤੀ। ਕਾਂਗਰਸ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਰਾਹੁਲ ਗਾਂਧੀ ਕਿੱਥੇ ਗਏ ਹਨ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਪੁਸ਼ਟੀ ਕੀਤੀ ਕਿ ਉਹ ਕੁਝ ਦਿਨਾਂ ਤਕ ਬਾਹਰ ਰਹਿਣਗੇ।
ਕਿੱਥੇ ਗਏ ਰਾਹੁਲ ਇਸ ਦਾ ਖੁਲਾਸਾ ਨਹੀਂ
ਸੁਰਜੇਵਾਲਾ ਨੇ ਕਿਹਾ, ਕਾਂਗਰਸ ਲੀਡਰ ਰਾਹੁਲ ਗਾਂਧੀ ਵਿਅਕਤੀਗਤ ਯਾਤਰਾ ਲਈ ਵਿਦੇਸ਼ ਰਵਾਨਾ ਹੋਏ ਹਨ ਤੇ ਉਹ ਕੁਝ ਦਿਨਾਂ ਤਕ ਬਾਹਰ ਰਹਿਣਗੇ।
ਸੂਤਰਾਂ ਮੁਤਾਬਕ ਇਟਲੀ ਗਏ ਰਾਹੁਲ ਗਾਂਧੀ
ਸੂਤਰਾਂ ਮੁਤਾਬਕ ਰਾਹੁਲ ਗਾਂਧੀ ਸਵੇਰੇ ਕਤਰ ਏਅੜਰਵੇਜ਼ ਦੀ ਉਡਾਣ ਜ਼ਰੀਏ ਇਟਲੀ 'ਚ ਮਿਲਾਨ ਰਵਾਨਾ ਹੋਏ। ਰਾਹੁਲ ਗਾਂਧੀ ਦੀ ਨਾਨੀ ਇਟਲੀ ਰਹਿੰਦੀ ਹੈ ਤੇ ਉਹ ਪਹਿਲਾਂ ਵੀ ਉਨ੍ਹਾਂ ਨੂੰ ਮਿਲਣ ਗਏ ਸਨ।
ਅੱਜ ਹੈ ਕਾਂਗਰਸ ਦਾ ਸਥਾਪਨਾ ਦਿਵਸ
ਰਾਹੁਲ ਦੇ ਵਿਦੇਸ਼ ਰਵਾਨਾ ਹੋਣ ਤੋਂ ਇਕ ਦਿਨ ਬਾਅਦ ਹੀ ਯਾਨੀ ਅੱਜ ਸੋਮਵਾਰ ਕਾਂਗਰਸ ਦਾ 136ਵਾਂ ਸਥਾਪਨਾ ਦਿਵਸ ਹੈ। ਇਸ ਮੌਕੇ 'ਤੇ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਮੁੱਖ ਦਫਤਰ 'ਚ ਪਾਰਟੀ ਦਾ ਝੰਡਾ ਲਹਿਰਾਇਆ ਜਾਵੇਗਾ।