PNB Interest Rates : ਪੰਜਾਬ ਨੈਸ਼ਨਲ ਬੈਂਕ ਦੇ ਗਾਹਕਾਂ ਲਈ ਝਟਕੇ ਦੀ ਖਬਰ ਹੈ ਕਿਉਂਕਿ ਹੁਣ ਉਨ੍ਹਾਂ ਨੂੰ ਇਸ ਬੈਂਕ ਵਿੱਚ ਜਮ੍ਹਾ ਕੀਤੇ ਗਏ ਪੈਸੇ 'ਤੇ ਘੱਟ ਵਿਆਜ ਮਿਲੇਗਾ। PNB ਦੇ ਗਾਹਕਾਂ ਲਈ ਬੈਂਕ ਨੇ ਬਚਤ ਖਾਤਿਆਂ 'ਤੇ ਵਿਆਜ ਦਰਾਂ ਨੂੰ ਘਟਾ ਕੇ 2.80 ਪ੍ਰਤੀਸ਼ਤ ਕਰਨ ਦਾ ਫੈਸਲਾ ਕੀਤਾ ਹੈ। ਇਹ ਦਰਾਂ ਪਹਿਲਾਂ 2.90 ਫੀਸਦੀ ਸਲਾਨਾ ਸਨ। PNB ਦੀਆਂ ਇਹ ਨਵੀਆਂ ਦਰਾਂ ਆਉਣ ਵਾਲੀ 1 ਦਸੰਬਰ ਤੋਂ ਲਾਗੂ ਹੋਣਗੀਆਂਇਸ ਲਈ ਬੈਂਕ ਦੇ ਗਾਹਕਾਂ ਨੂੰ ਦਸੰਬਰ ਤੋਂ ਘੱਟ ਵਿਆਜ ਮਿਲੇਗਾ।


ਕਿਹੜਾ ਬੈਂਕ ਬਚਤ ਖਾਤੇ 'ਤੇ ਕਿੰਨਾ ਦੇ ਰਿਹੈ ਵਿਆਜ


ਦੇਸ਼ ਦਾ ਸਭ ਤੋਂ ਵੱਡਾ ਸਰਕਾਰੀ ਬੈਂਕ SBI ਬੱਚਤ ਖਾਤਿਆਂ 'ਤੇ 2.70 ਫੀਸਦੀ ਦੀ ਦਰ ਨਾਲ ਵਿਆਜ ਦੇ ਰਿਹਾ ਹੈ ਅਤੇ ਜੇਕਰ ਤੁਸੀਂ ਪੋਸਟ ਆਫਿਸ 'ਚ ਖਾਤਾ ਖੋਲ੍ਹਦੇ ਹੋ ਤਾਂ ਬਚਤ ਖਾਤੇ 'ਤੇ 4 ਫੀਸਦੀ ਵਿਆਜ ਦੇ ਰਿਹਾ ਹੈ। ਬੈਂਕ ਆਫ ਇੰਡੀਆ 'ਚ ਗਾਹਕਾਂ ਨੂੰ 2.90 ਫੀਸਦੀ ਦੀ ਦਰ ਨਾਲ ਵਿਆਜ ਮਿਲ ਰਿਹਾ ਹੈ।


ਦੂਜੇ ਪਾਸੇ ਜੇਕਰ ਪ੍ਰਾਈਵੇਟ ਸੈਕਟਰ ਦੀ ਸਭ ਤੋਂ ਵੱਡ ਲੈਂਡਰ ਐਚਡੀਐਫਸੀ (HDFC) ਦੀ ਗੱਲ ਕਰੀਏ ਤਾਂ ਇਹ ਆਪਣੇ ਗਾਹਕਾਂ ਨੂੰ ਬਚਤ ਖਾਤਿਆਂ 'ਤੇ 3 ਫੀਸਦੀ ਤੋਂ 3.5 ਫੀਸਦੀ ਤਕ ਵਿਆਜ ਦੇ ਰਹੀ ਹੈ ਤੇ ਉਸੇ ਤਰਜ਼ 'ਤੇ ਆਈਸੀਆਈਸੀਆਈ ਬੈਂਕ (ICICI Bank) ਵੀ ਬਚਤ ਖਾਤਿਆਂ 'ਤੇ ਬਰਾਬਰ ਵਿਆਜ ਦੇ ਰਿਹਾ ਹੈ। ਇਸ ਤੋਂ ਇਲਾਵਾ ਨਿੱਜੀ ਖੇਤਰ ਦੇ ਹੋਰ ਬੈਂਕਾਂ 'ਤੇ ਨਜ਼ਰ ਮਾਰੀਏ ਤਾਂ IDFC ਫਸਟ ਬੈਂਕ ਤੇ ਇੰਡਸਇੰਡ ਬੈਂਕ 4 ਫੀਸਦੀ ਤੋਂ ਲੈ ਕੇ 5 ਫੀਸਦੀ ਤਕ ਵਿਆਜ ਦੇ ਰਹੇ ਹਨ।


PNB ਬਾਰੇ ਜਾਣੋ


ਪੰਜਾਬ ਨੈਸ਼ਨਲ ਬੈਂਕ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸਰਕਾਰੀ ਬੈਂਕ ਹੈ ਅਤੇ ਇਸ ਨੇ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਵਿਆਜ ਦਰਾਂ ਵਧਾਉਣ ਦੀ ਜਾਣਕਾਰੀ ਦਿੱਤੀ ਹੈ। ਇਸ ਬੈਂਕ ਦੀਆਂ ਸ਼ਾਖਾਵਾਂ ਦੇਸ਼ ਭਰ ਵਿਚ ਹਨ ਅਤੇ ਬੈਂਕ ਦਾ ਗਾਹਕ ਆਧਾਰ ਕਾਫ਼ੀ ਮਜ਼ਬੂਤ ਹੈPNB ਵੱਲੋਂ ਵਿਆਜ ਦਰਾਂ ਵਧਾਉਣ ਦੇ ਫੈਸਲੇ ਦਾ ਅਸਰ ਬੈਂਕ ਦੇ ਨਵੇਂ ਅਤੇ ਮੌਜੂਦਾ ਗਾਹਕਾਂ ਦੋਵਾਂ 'ਤੇ ਪਵੇਗਾ।


ਇਹ ਵੀ ਪੜ੍ਹੋ: ਖੌਫਨਾਕ ਵਾਰਦਾਤ : ਇਕੋ ਹੀ ਪਰਿਵਾਰ ਦੇ ਚਾਰ ਮੈਂਬਰਾਂ ਦਾ ਬੇਰਹਿਮੀ ਨਾਲ ਕਤਲ, 16 ਸਾਲਾ ਬੱਚੀ ਨਾਲ ਬਲਾਤਕਾਰ ਦਾ ਖ਼ਦਸ਼ਾ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904