ਸ਼੍ਰੀ ਮੁਕਤਸਰ ਸਾਹਿਬ: ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਜਦੋਂ ਗਿਆਨੀ ਜੈਲ ਸਿੰਘ ਮੁੱਖ ਮੰਤਰੀ ਹੁੰਦੇ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਸ਼ਿੰਗਾਨੀ ਕਮਿਸ਼ਨ ਮਾਮਲੇ ਵਿੱਚ ਗਿਆਨੀ ਜੈਲ ਸਿੰਘ ਦੇ ਪੈਰ ਫੜੇ ਸੀ। ਉਨ੍ਹਾਂ ਨੇ ਸੁਖਬੀਰ ਬਾਦਲ ਨੂੰ ਲਲਕਾਰਦਿਆਂ ਕਿਹਾ ਕਿ ਹੁਣ ਇਸ ਗੱਲ ਦਾ ਜਵਾਬ ਦੇਵੋ।

ਦਰਅਸਲ ਰੰਧਾਵਾ ਨੇ ਇਹ ਹਮਲਾ ਸੁਖਬੀਰ ਬਾਦਲ ਦੇ ਉਸ ਦਾਅਵੇ ਮਗਰੋਂ ਕੀਤਾ ਹੈ ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਜਦੋਂ ਉਹ ਡਿਪਟੀ ਸੀਐਮ ਸੀ ਤਾਂ ਚਰਨਜੀਤ ਚੰਨੀ ਆਪਣੇ ਭਰਾ ਨੂੰ ਬਚਾਉਣ ਲਈ ਉਨ੍ਹਾਂ ਦੇ ਪੈਰ ਫੜਦੇ ਸੀ। ਰੰਧਵਾ ਨੂੰ ਜਦੋਂ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸੀਐਮ ਚੰਨੀ ਨੇ ਸੁਖਬੀਰ ਬਾਦਲ ਦੇ ਪੈੜ ਫੜੇ ਸੀ ਜਾਂ ਨਹੀਂ ਇਸ ਦਾ ਜਵਾਬ ਮੈਂ ਦਿੰਦਾ ਹਾਂ। ਜਦੋਂ ਗਿਆਨੀ ਜੈਲ ਸਿੰਘ ਮੁੱਖ ਮੰਤਰੀ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਸ਼ਿੰਗਾਨੀ ਕਮਿਸ਼ਨ ਮਾਮਲੇ ਵਿੱਚ ਗਿਆਨੀ ਜੈਲ ਸਿੰਘ ਦੇ ਪੈਰ ਫੜੇ ਸੀ।

ਸੁਖਬੀਰ ਬਾਦਲ ਨੇ ਕੀ ਕਿਹਾ ਸੀ?
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਚਰਨਜੀਤ ਚੰਨੀ ਉੱਪਰ ਵੱਡਾ ਇਲਜ਼ਾਮ ਲਾਇਆ ਸੀ। ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਲੁਧਿਆਣਾ ਸਿਟੀ ਸੈਂਟਰ ਘੁਟਾਲੇ 'ਚ ਆਪਣੇ ਭਰਾ ਮਨਮੋਹਨ ਸਿੰਘ ਨੂੰ ਬਚਾਉਣ ਲਈ ਚਰਨਜੀਤ ਚੰਨੀ ਉਨ੍ਹਾਂ ਕੋਲ ਆਉਂਦੇ ਸਨ। ਉਹ ਉਨ੍ਹਾਂ ਦੇ ਪੈਰ ਫੜਦੇ ਸਨ ਕਿ ਇਸ ਮਾਮਲੇ 'ਚ ਉਨ੍ਹਾਂ ਦੇ ਭਰਾ ਨੂੰ ਬਖਸ਼ਿਆ ਜਾਵੇ।

ਦੱਸ ਦਈਏ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ ਲਾਇਆ ਸੀ ਕਿ ਮੁੱਖ ਮੰਤਰੀ ਚੰਨੀ ਅਕਾਲੀ ਦਲ ਨਾਲ ਮਿਲੇ ਹੋਏ ਸੀ। ਉਹ ਅਕਾਲੀ ਸਰਕਾਰ ਵੇਲੇ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਮਿਲਦੇ ਸੀ। ਉਹ ਆਪਣੇ ਭਰਾ ਨੂੰ ਵਿਜੀਲੈਂਸ ਮਾਮਲੇ ਵਿੱਚ ਬਚਾਉਣਾ ਚਾਹੁੰਦੇ ਸਨ। 


ਇਹ ਵੀ ਪੜ੍ਹੋ: ਕੱਚੇ ਮੁਲਾਜ਼ਮਾਂ ਦੀ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਮੀਟਿੰਗ ਬੇਸਿੱਟਾ, ਮੁਲਾਜ਼ਮਾਂ ਨੇ ਲਾਏ ਧਮਕੀ ਦੇ ਇਲਜ਼ਾਮ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904