Merchant Partners: Fintech ਕੰਪਨੀ Paytm ਦੀ ਮੂਲ ਕੰਪਨੀ One 97 Communications ਨੇ ਕਿਹਾ ਹੈ ਕਿ ਇਸ ਸੰਕਟ ਦੀ ਘੜੀ ਵਿੱਚ ਉਸ ਨੂੰ ਛੋਟੇ ਕਾਰੋਬਾਰੀਆਂ ਦਾ ਸਮਰਥਨ ਮਿਲਿਆ ਹੈ। ਇਨ੍ਹਾਂ ਵਪਾਰੀ ਭਾਈਵਾਲਾਂ ਨੇ Paytm 'ਤੇ ਭਰੋਸਾ ਜਤਾਇਆ ਹੈ। ਇਸ ਦੇ ਬਦਲੇ ਕੰਪਨੀ ਨੇ ਉਨ੍ਹਾਂ ਨੂੰ ਆਪਣੀਆਂ ਸੇਵਾਵਾਂ ਜਾਰੀ ਰੱਖਣ ਦਾ ਭਰੋਸਾ ਦਿੱਤਾ ਹੈ। ਫਿਨਟੇਕ ਕੰਪਨੀ (fintech company) ਦਾ ਦਾਅਵਾ ਹੈ ਕਿ ਇਹਨਾਂ ਭਾਈਵਾਲਾਂ ਨੂੰ ਭੁਗਤਾਨ ਪ੍ਰਕਿਰਿਆ ਨੂੰ ਸਰਲ ਬਣਾਉਣ ਦੀ ਸਾਡੀ ਯੋਗਤਾ 'ਤੇ ਪੂਰਾ ਭਰੋਸਾ ਹੈ।


ਬੈਂਕਿੰਗ ਪਾਰਟਨਰ ਤਲਾਸ਼ ਰਹੀ ਪੇਟੀਐਮ 


 ਪੇਟੀਐਮ ਪੇਮੈਂਟਸ ਬੈਂਕ (Paytm Payments Bank) ਦੇ ਖਿਲਾਫ਼ ਹੋਈ ਰਿਜ਼ਰਵ ਬੈਂਕ ਆਫ ਇੰਡੀਆ (RBI) ਦੀ ਸਖ਼ਤ ਕਾਰਵਾਈ ਕਾਰਨ ਫਿਨਟੇਕ ਕੰਪਨੀ (Fintech Firm) ਪੇਟੀਐਮ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। RBI ਨੇ ਬੈਂਕਾਂ ਨੂੰ 29 ਫਰਵਰੀ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਜਮ੍ਹਾ ਰਾਸ਼ੀ ਲੈਣ 'ਤੇ ਰੋਕ ਲਾ ਦਿੱਤੀ ਹੈ। ਇਸ ਤੋਂ ਬਾਅਦ, ਪੇਟੀਐਮ ਨੇ ਆਪਣੇ ਬਲਾਗ ਪੋਸਟ ਵਿੱਚ ਉਪਭੋਗਤਾਵਾਂ ਅਤੇ ਵਪਾਰੀ ਭਾਈਵਾਲਾਂ ਨੂੰ ਭਰੋਸਾ ਦਿੱਤਾ ਸੀ ਕਿ ਪੇਟੀਐਮ ਐਪ ਅਤੇ ਇਸ ਦੀਆਂ ਸੇਵਾਵਾਂ ਪੂਰੀ ਸਮਰੱਥਾ ਨਾਲ ਕੰਮ ਕਰਨਾ ਜਾਰੀ ਰੱਖਣਗੀਆਂ। ਕੰਪਨੀ ਪਿਛਲੇ 2 ਸਾਲਾਂ ਤੋਂ ਕਈ ਬੈਂਕਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਇਸ ਲਈ ਕੰਪਨੀ ਨੂੰ ਬੈਂਕਿੰਗ ਪਾਰਟਨਰ ਦਾ ਸਹਿਯੋਗ ਆਸਾਨੀ ਨਾਲ ਮਿਲ ਜਾਵੇਗਾ।
 
 ਕਈ ਕੰਪਨੀਆਂ ਸੇਵਾਵਾਂ ਦਾ ਕਰਨਾ ਚਾਹੁੰਦੀਆਂ ਨੇ ਇਸਤੇਮਾਲ 
 
 Paytm ਦੇ ਮੁਤਾਬਕ, ਉਸਦੀ ਪਾਰਟਨਰ ਕੰਪਨੀ Hotspots Retail Private Limited ਦੇ COO ਸਤਿਆ ਐਨ ਸਤੇਂਦਰ ਨੇ ਕਿਹਾ ਹੈ ਕਿ ਅਸੀਂ 2 ਸਾਲਾਂ ਤੋਂ ਫਿਨਟੇਕ ਕੰਪਨੀ ਦੇ ਨਾਲ ਕੰਮ ਕਰ ਰਹੇ ਹਾਂ। ਮੈਂ ਚਾਹੁੰਦਾ ਹਾਂ ਕਿ ਲੋਕ ਪੇਟੀਐਮ ਦੀਆਂ ਸੇਵਾਵਾਂ ਦੀ ਵਰਤੋਂ ਕਰਦੇ ਰਹਿਣ। ਇਸ ਦੌਰਾਨ, Smaaash CMO ਅਵਨੀਸ਼ ਅਗਰਵਾਲ ਨੇ ਕਿਹਾ ਕਿ ਇੱਕ ਪਰਿਵਾਰਕ ਮਨੋਰੰਜਨ ਬ੍ਰਾਂਡ ਹੋਣ ਦੇ ਨਾਤੇ, ਅਸੀਂ Paytm ਦੀਆਂ QR ਅਤੇ ਕਾਰਡ ਮਸ਼ੀਨਾਂ ਦੀ ਵਰਤੋਂ ਕਰਦੇ ਹਾਂ। ਸਾਨੂੰ Paytm ਤੋਂ ਪੂਰਾ ਸਮਰਥਨ ਮਿਲਿਆ ਹੈ ਅਤੇ ਅਸੀਂ ਉਨ੍ਹਾਂ ਦੀਆਂ ਸੇਵਾਵਾਂ ਤੋਂ ਸੰਤੁਸ਼ਟ ਹਾਂ।
 
 Paytm ਗਾਹਕਾਂ ਅਤੇ ਕੰਪਨੀਆਂ ਨੂੰ ਸਹਾਇਤਾ ਪ੍ਰਦਾਨ ਕਰਨਾ ਰੱਖੇਗਾ  ਜਾਰੀ 


BIBA ਫੈਸ਼ਨ ਦੇ ਪੰਕਜ ਮਨਿਆਰ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਦੇ ਸਟੋਰ ਪੇਟੀਐਮ ਦੇ QR ਡਿਵਾਈਸਾਂ ਅਤੇ ਕਾਰਡ ਮਸ਼ੀਨਾਂ ਦੀ ਵਰਤੋਂ ਕਰਦੇ ਹਨ। ਸਾਨੂੰ ਭੁਗਤਾਨ ਸੰਬੰਧੀ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ। ਸਾਡੇ ਗਾਹਕ ਵੀ Paytm 'ਤੇ ਭਰੋਸਾ ਕਰਦੇ ਹਨ। ਵਪਾਰੀ ਭਾਈਵਾਲਾਂ ਦੇ ਇਸ ਸਮਰਥਨ ਤੋਂ ਬਾਅਦ, Paytm ਨੇ ਕਿਹਾ ਕਿ ਸਾਡੀ ਟੀਮ ਆਪਣੇ ਗਾਹਕਾਂ ਅਤੇ ਭਾਈਵਾਲ ਕੰਪਨੀਆਂ ਦੀ ਮਦਦ ਕਰਨ