Stock Market Opening : ਨਵੇਂ ਸਾਲ ਦੇ ਪਹਿਲੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਨੇ ਚੰਗੀ ਸ਼ੁਰੂਆਤ ਕੀਤੀ ਹੈ ਅਤੇ ਤੇਜ਼ੀ ਨਾਲ ਖੁੱਲ੍ਹਣ 'ਚ ਕਾਮਯਾਬ ਰਿਹਾ ਹੈ। ਅੱਜ ਸੈਂਸੈਕਸ ਅਤੇ ਨਿਫਟੀ ਦੋਵਾਂ 'ਚ ਹਰੇ ਨਿਸ਼ਾਨ 'ਤੇ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਸੈਂਸੈਕਸ 60,800 ਦੇ ਪਾਰ ਖੁੱਲ੍ਹਿਆ ਹੈ ਜਦਕਿ ਨਿਫਟੀ 18100 ਦੇ ਪਾਰ ਖੁੱਲ੍ਹਿਆ ਹੈ।
ਕਿਵੇਂ ਚੱਲ ਰਹੇ ਹਨ ਸੈਂਸੈਕਸ ਤੇ ਨਿਫਟੀ?
ਫਿਲਹਾਲ ਸੈਂਸੈਕਸ ਦੇ 30 ਸ਼ੇਅਰਾਂ 'ਚੋਂ 13 ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ 17 ਸ਼ੇਅਰਾਂ 'ਚ ਗਿਰਾਵਟ ਦੇ ਨਾਲ ਕਾਰੋਬਾਰ ਹੋ ਰਿਹਾ ਹੈ। ਇਸ ਤੋਂ ਇਲਾਵਾ ਨਿਫਟੀ 26 ਅੰਕਾਂ ਦੀ ਤੇਜ਼ੀ ਨਾਲ ਕਾਰੋਬਾਰ ਕਰ ਰਿਹਾ ਹੈ ਅਤੇ 23 ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਇੱਕ ਸਟਾਕ ਬਿਨਾਂ ਕਿਸੇ ਬਦਲਾਅ ਦੇ ਵਪਾਰ ਕਰ ਰਿਹਾ ਹੈ।
ਕਿਵੇਂ ਰਹੀ ਬਾਜ਼ਾਰ ਦੀ ਓਪਨਿੰਗ
ਅੱਜ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ 'ਚ BSE ਸੈਂਸੈਕਸ 30.50 ਅੰਕ ਯਾਨੀ 0.05 ਫੀਸਦੀ ਦੇ ਵਾਧੇ ਨਾਲ 60,871.24 'ਤੇ ਖੁੱਲ੍ਹਿਆ। ਦੂਜੇ ਪਾਸੇ ਨਿਫਟੀ 26.40 ਅੰਕ ਯਾਨੀ 0.15 ਫੀਸਦੀ ਦੇ ਵਾਧੇ ਨਾਲ 18,131.70 'ਤੇ ਖੁੱਲ੍ਹਿਆ ਹੈ।
ਕਿਵੇਂ ਚੱਲ ਰਿਹੈ ਸੈਕਟਰ ਦੇ ਹਿਸਾਬ ਨਾਲ ਕਾਰੋਬਾਰ
ਨਿਫਟੀ ਦੇ ਸੈਕਟਰਾਂ ਦੀ ਗੱਲ ਕਰੀਏ ਤਾਂ ਅੱਜ ਬੈਂਕ, ਆਟੋ, ਕੰਜ਼ਿਊਮਰ ਡਿਊਰੇਬਲਸ, ਆਇਲ ਐਂਡ ਗੈਸ ਦੇ ਨਾਲ-ਨਾਲ ਮੈਟਲ ਸ਼ੇਅਰਾਂ 'ਚ ਵੀ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਹੈਲਥਕੇਅਰ ਅਤੇ ਫਾਰਮਾ ਇੰਡੈਕਸ 0.65 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ।
ਕਿਹੜੇ ਸਟਾਕ 'ਚ ਹੈ ਤੇਜ਼ੀ
ਨਿਫਟੀ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਸਟਾਕ ਦੀ ਗੱਲ ਕਰੀਏ ਤਾਂ ਟਾਟਾ ਸਟੀਲ, ਹਿੰਡਾਲਕੋ, ਟਾਟਾ ਮੋਟਰਸ, ਜੇ.ਐੱਸ.ਡਬਲਯੂ ਸਟੀਲ, ਬ੍ਰਿਟੇਨਿਆ ਦੇ ਸ਼ੇਅਰਾਂ 'ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਸੈਂਸੈਕਸ ਦੇ 30 ਸ਼ੇਅਰਾਂ ਵਿੱਚੋਂ ਟਾਟਾ ਸਟੀਲ, ਟਾਟਾ ਮੋਟਰਜ਼, ਆਈਸੀਆਈਸੀਆਈ ਬੈਂਕ, ਐਨਟੀਪੀਸੀ, ਭਾਰਤੀ ਏਅਰਟੈੱਲ, ਐਸਬੀਆਈ, ਰਿਲਾਇੰਸ, ਐਕਸਿਸ ਬੈਂਕ, ਅਲਟਰਾਟੈਕ ਸੀਮੈਂਟ, ਮਾਰੂਤੀ, ਐਚਯੂਐਲ, ਐਕਸਿਸ ਬੈਂਕ ਅਤੇ ਨੇਸਲੇ ਵਿੱਚ ਵਾਧਾ ਦਰਜ ਕੀਤਾ ਗਿਆ ਹੈ।
ਪ੍ਰੀ-ਓਪਨ 'ਚ ਕਿਵੇਂ ਰਿਹੈ ਮਾਰਕੀਟ
ਅੱਜ ਬਾਜ਼ਾਰ ਦੀ ਸ਼ੁਰੂਆਤੀ ਸ਼ੁਰੂਆਤ 'ਚ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ 'ਚ ਨਜ਼ਰ ਆਇਆ। ਬੀ.ਐੱਸ.ਈ. ਦਾ ਸੈਂਸੈਕਸ 41.42 ਅੰਕ ਭਾਵ 0.07 ਫੀਸਦੀ ਦੇ ਵਾਧੇ ਨਾਲ 60882.16 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਤੋਂ ਇਲਾਵਾ NSE ਦਾ ਨਿਫਟੀ 40.20 ਅੰਕ ਯਾਨੀ 0.22 ਫੀਸਦੀ ਦੇ ਵਾਧੇ ਨਾਲ 18145.50 'ਤੇ ਕਾਰੋਬਾਰ ਕਰ ਰਿਹਾ ਸੀ।