Happy Birthday Gippy Grewal: ਪੰਜਾਬੀ ਇੰਡਸਟਰੀ ਦੇ ਸਟਾਰ ਕਲਾਕਾਰ ਗਿੱਪੀ ਗਰੇਵਾਲ ਅੱਜ ਯਾਨਿ 2 ਜਨਵਰੀ ਨੂੰ 40ਵਾਂ ਜਨਮਦਿਨ ਮਨਾ ਰਹੇ ਹਨ। ਗਿੱਪੀ ਦਾ ਜਨਮ 2 ਜਨਵਰੀ 1983 ਨੂੰ ਲੁਧਿਆਣਾ ਦੇ ਪਿੰਡ ਕੂਮਕਲਾਂ ਵਿਖੇ ਹੋਇਆ ਸੀ। ਗਿੱਪੀ ਦੇ ਜਨਮਦਿਨ ਮੌਕੇ ਉਨ੍ਹਾਂ ਨੂੰ ਪਰਿਵਾਰ, ਦੋਸਤਾਂ ਤੇ ਫੈਨਜ਼ ਵੱਲੋਂ ਜਨਮਦਿਨ ਦੀਆਂ ਵਧਾਈਆਂ ਮਿਲ ਰਹੀਆਂ ਹਨ।


ਗਿੱਪੀ ਦੀ ਪਤਨੀ ਰਵਨੀਤ ਗਰੇਵਾਲ ਨੇ ਬੜੇ ਰੋਮਾਂਟਿਕ ਅੰਦਾਜ਼ 'ਚ ਪਤੀ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਰਵਨੀਤ ਨੇ ਸੋਸ਼ਲ ਮੀਡੀਆ 'ਤੇ ਗਿੱਪੀ ਗਰੇਵਾਲ ਨਾਲ ਤਸਵੀਰ ਸ਼ੇਅਰ ਕੀਤੀ। ਤਸਵੀਰ ਸ਼ੇਅਰ ਕਰਦਿਆਂ ਰਵਨੀਤ ਨੇ ਕਪੈਸ਼ਨ 'ਚ ਲਿਖਿਆ, 'ਹੈਪੀ ਬਰਥਡੇ ਪਿਆਰੇ ਹਸਬੈਂਡ। ਮੇਰੀ ਜ਼ਿੰਦਗੀ 'ਚ ਸਭ ਕੁੱਝ ਤੁਹਾਡੇ ਤੋਂ ਸ਼ੁਰੂ ਹੋ ਕੇ, ਤੁਹਾਡੇ 'ਤੇ ਹੀ ਖਤਮ ਹੁੰਦਾ ਹੈ। ਤੁਸੀਂ ਮੇਰੀ ਜਾਨ ਹੋ। ਮੇਰੇ ਬੈਸਟ ਫਰੈਂਡ ਹੋ। ਆਈ ਲਵ ਯੂ ਆਲਵੇਜ਼।'









ਗਿੱਪੀ ਗਰੇਵਾਲ ਦੇ ਪੁੱਤਰਾਂ ਨੇ ਵੀ ਆਪਣੇ ਡੈਡੀ ਨੂੰ ਜਨਮਦਿਨ ਦੀ ਪਿਆਰ ਭਰੇ ਅੰਦਾਜ਼ 'ਚ ਵਧਾਈ ਦਿੱਤੀ।


ਏਕਓਮ ਗਰੇਵਾਲ ਦੀ ਪੋਸਟ:






ਸ਼ਿੰਦਾ ਗਰੇਵਾਲ ਦੀ ਪੋਸਟ:






ਗੁਰਬਾਜ਼ ਗਰੇਵਾਲ ਦੇ ਅਕਾਊਂਟ ਤੋਂ ਵੀ ਇੱਕ ਤਸਵੀਰ ਸ਼ੇਅਰ ਕੀਤੀ ਗਈ ਹੈ, ਜਿਸ ਵਿੱਚ ਜਨਮਦਿਨ ਦਾ ਵਧਾਈ ਸੰਦੇਸ਼ ਲਿਖਿਆ ਗਿਆ ਹੈ। 






ਕਾਬਿਲੇਗ਼ੌਰ ਹੈ ਕਿ ਗਿੱਪੀ ਗਰੇਵਾਲ ਇਸ ਸਾਲ ਦੁਬਈ 'ਚ ਆਪਣਾ ਜਨਮਦਿਨ ਮਨਾ ਰਹੇ ਹਨ। ਉਹ ਆਪਣੇ ਪਰਿਵਾਰ ਨਾਲ ਦੁਬਈ 'ਚ ਨਵਾਂ ਸਾਲ ਮਨਾਉਣ ਲਈ ਆਏ ਹਨ। ਛੋਟੇ ਜਿਹੇ ਪਿੰਡ ਤੋਂ ਗਿੱਪੀ ਨੇ ਕਿਵੇਂ ਪੰਜਾਬੀ ਇੰਡਸਟਰੀ ਦੇ ਸੁਪਰਸਟਾਰ ਬਣਨ ਤੱਕ ਦਾ ਸਫਰ ਤੈਅ ਕੀਤਾ, ਇਸ ਦੀ ਕਹਾਣੀ ਬੇਹੱਦ ਦਿਲਚਸਪ ਹੈ।