ਸਰਕਾਰ ਨੇ ਲੋਕਾਂ ਨੂੰ ਸਸਤੇ ਰੇਟਾਂ 'ਤੇ ਸੋਨਾ ਖਰੀਦਣ ਦਾ ਮੌਕਾ ਦਿੱਤਾ ਹੈ। ਨਿਵੇਸ਼ਕ ਸੋਵਰਨ ਗੋਲਡ ਬਾਂਡ ਸਕੀਮ ਅਧੀਨ ਮਾਰਕੀਟ ਦੀ ਕੀਮਤ ਨਾਲੋਂ ਬਹੁਤ ਘੱਟ ਕੀਮਤ 'ਤੇ ਸੋਨਾ ਖਰੀਦ ਸਕਦੇ ਹਨ। ਇਹ ਸਕੀਮ ਸਿਰਫ ਪੰਜ ਦਿਨਾਂ (17 ਮਈ ਤੋਂ 21 ਮਈ ਤੱਕ) ਲਈ ਖੁੱਲ੍ਹੀ ਹੈ। ਯਾਨੀ ਅੱਜ ਇਸ ਦਾ ਪਹਿਲਾ ਦਿਨ ਹੈ। ਇਸ ਲਈ ਜੇ ਤੁਸੀਂ ਇਸ ਯੋਜਨਾ ਦਾ ਲਾਭ ਲੈਣਾ ਚਾਹੁੰਦੇ ਹੋ, ਤਾਂ ਦੇਰੀ ਨਾ ਕਰੋ।


 


ਇਸ ਦੀ ਵਿਕਰੀ 'ਤੇ ਹੋਣ ਵਾਲੇ ਮੁਨਾਫੇ 'ਤੇ ਇਨਕਮ ਟੈਕਸ ਨਿਯਮਾਂ ਦੇ ਤਹਿਤ ਛੋਟ ਦੇ ਨਾਲ ਹੋਰ ਵੀ ਬਹੁਤ ਸਾਰੇ ਫਾਇਦੇ ਹੋਣਗੇ। ਇਹ ਜਾਣਕਾਰੀ ਵਿੱਤ ਮੰਤਰਾਲੇ ਵੱਲੋਂ ਜਾਰੀ ਇਕ ਬਿਆਨ ਤੋਂ ਮਿਲੀ ਹੈ। ਸੈਟਲਮੈਂਟ ਡੇਟ 25 ਮਈ 2021 ਹੋਵੇਗੀ। ਸਰਕਾਰ ਦੁਆਰਾ ਸੋਨੇ ਦੇ ਬਾਂਡਾਂ 'ਚ ਨਿਵੇਸ਼ ਕਰਨ ਲਈ ਵਿੱਤੀ ਸਾਲ 2021-22 ਦੀ ਇਹ ਪਹਿਲੀ ਲੜੀ ਹੈ। ਵਿੱਤ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਹੈ ਕਿ ਸਵੋਰਨ ਗੋਲਡ ਬਾਂਡ ਮਈ ਅਤੇ ਸਤੰਬਰ ਦਰਮਿਆਨ ਛੇ ਕਿਸ਼ਤਾਂ 'ਚ ਜਾਰੀ ਕੀਤੇ ਜਾਣਗੇ।


 


ਸੋਨੇ ਦੀ ਕੀਮਤ:
ਯੋਜਨਾ ਦੇ ਤਹਿਤ, ਤੁਸੀਂ 4,777 ਰੁਪਏ ਪ੍ਰਤੀ ਗ੍ਰਾਮ 'ਤੇ ਸੋਨਾ ਖਰੀਦ ਸਕਦੇ ਹੋ। ਭਾਵ, ਜੇ ਤੁਸੀਂ 10 ਗ੍ਰਾਮ ਸੋਨਾ ਖਰੀਦਦੇ ਹੋ, ਤਾਂ ਇਸ ਦੀ ਕੀਮਤ 47,770 ਰੁਪਏ ਹੈ ਅਤੇ ਜੇਕਰ ਗੋਲਡ ਬਾਂਡ ਆਨਲਾਈਨ ਖਰੀਦਿਆ ਜਾਂਦਾ ਹੈ, ਤਾਂ ਸਰਕਾਰ ਨਿਵੇਸ਼ਕਾਂ ਨੂੰ 50 ਰੁਪਏ ਪ੍ਰਤੀ ਗ੍ਰਾਮ ਦੀ ਵਾਧੂ ਛੋਟ ਦੇਵੇਗੀ। ਇਸ ਵਿੱਚ, ਐਪਲੀਕੇਸ਼ਨਾਂ ਲਈ ਭੁਗਤਾਨ 'ਡਿਜੀਟਲ ਮੋਡ' ਦੁਆਰਾ ਕੀਤਾ ਜਾਣਾ ਹੈ। ਆਨਲਾਈਨ ਸੋਨਾ ਖਰੀਦਣ ਲਈ, ਨਿਵੇਸ਼ਕਾਂ ਨੂੰ 4,727 ਰੁਪਏ ਪ੍ਰਤੀ ਗ੍ਰਾਮ ਸੋਨਾ ਪਵੇਗਾ। ਇਸ ਸਥਿਤੀ ਵਿੱਚ, ਤੁਹਾਨੂੰ 10 ਗ੍ਰਾਮ ਸੋਨਾ 47,270 ਰੁਪਏ ਵਿੱਚ ਮਿਲੇਗਾ।


 


ਇੰਨਾ ਵਿਆਜ ਮਿਲੇਗਾ:
ਗੋਲਡ ਬਾਂਡ ਦੀ ਮਿਆਦ ਪੂਰੀ ਅੱਠ ਸਾਲ ਹੁੰਦੀ ਹੈ ਅਤੇ ਸਾਲਾਨਾ 2.5% ਦਾ ਵਿਆਜ ਮਿਲਦਾ ਹੈ। ਬਾਂਡ 'ਤੇ ਪ੍ਰਾਪਤ ਕੀਤਾ ਵਿਆਜ ਨਿਵੇਸ਼ਕ ਦੇ ਟੈਕਸ ਸਲੈਬ ਦੇ ਅਨੁਸਾਰ ਟੈਕਸਯੋਗ ਹੁੰਦਾ ਹੈ, ਪਰ ਇਹ ਟੈਕਸ ਸਰੋਤ (ਟੀਡੀਐਸ) 'ਤੇ ਕਟੌਤੀ ਨਹੀਂ ਹੁੰਦੀ।


 


ਇਥੇ ਕਰ ਸਕਦੇ ਹੋ ਨਿਵੇਸ਼:
ਸੋਨੇ ਦੇ ਬਾਂਡਾਂ ਨੂੰ ਬੈਂਕਾਂ, ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ ਇੰਡੀਆ (ਐਸਐਚਸੀਆਈਐਲ), ਨਾਮਜ਼ਦ ਡਾਕਘਰਾਂ ਅਤੇ ਮਾਨਤਾ ਪ੍ਰਾਪਤ ਸਟਾਕ ਐਕਸਚੇਂਜ (ਐਨਐਸਈ ਅਤੇ ਬੀਐਸਈ) ਦੁਆਰਾ ਵੇਚਿਆ ਜਾਵੇਗਾ।