ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਮਾਮਲਿਆਂ 'ਚ ਨਿਰੰਤਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਪਿਛਲੇ ਦਿਨ ਦੇਸ਼ ਵਿੱਚ 2 ਲੱਖ 81 ਹਜ਼ਾਰ 683 ਲੋਕਾਂ ਵਿੱਚ ਕੋਰੋਨਾ ਦੀ ਪੁਸ਼ਟੀ ਹੋਈ। ਪਿਛਲੇ 26 ਦਿਨਾਂ 'ਚ ਇਹ ਪਹਿਲਾ ਮੌਕਾ ਹੈ, ਜਦੋਂ ਇੱਕ ਦਿਨ 'ਚ 3 ਲੱਖ ਤੋਂ ਘੱਟ ਨਵੇਂ ਕੇਸ ਆਏ ਹਨ। ਇਸ ਤੋਂ ਪਹਿਲਾਂ 20 ਅਪ੍ਰੈਲ ਨੂੰ ਕੋਰੋਨਾ ਦੇ 2.94 ਲੱਖ ਨਵੇਂ ਕੇਸ ਸਾਹਮਣੇ ਆਏ ਸੀ।


 


ਹਾਲਾਂਕਿ, ਕੋਰੋਨਾ ਕਾਰਨ ਹੋਈਆਂ ਮੌਤਾਂ ਦੀ ਰਫਤਾਰ ਰੁਕਣ ਦਾ ਨਾਮ ਨਹੀਂ ਲੈ ਰਹੀ। ਪਿਛਲੇ ਦਿਨ 4,092 ਲੋਕਾਂ ਦੀ ਮੌਤ ਹੋ ਗਈ ਸੀ। ਇਹ ਰਾਹਤ ਦੀ ਗੱਲ ਹੈ ਕਿ ਇਸ ਦੌਰਾਨ 3 ਲੱਖ 78 ਹਜ਼ਾਰ 388 ਲੋਕਾਂ ਨੇ ਕੋਰੋਨਾ ਤੋਂ ਠੀਕ ਹੋਏ ਹਨ। ਇਹ ਇੱਕ ਦਿਨ 'ਚ ਦੁਬਾਰਾ ਠੀਕ ਹੋਣ ਵਾਲੇ ਲੋਕਾਂ ਦੀ ਦੂਜੀ ਸਭ ਤੋਂ ਵੱਡੀ ਗਿਣਤੀ ਹੈ। ਇਸ ਤੋਂ ਪਹਿਲਾਂ 8 ਮਈ ਨੂੰ ਕੋਰੋਨਾ ਤੋਂ 3.86 ਲੱਖ ਲੋਕ ਠੀਕ ਹੋਏ ਸਨ।


 


ਇਸ ਤਰ੍ਹਾਂ, ਐਕਟਿਵ ਮਾਮਲਿਆਂ 'ਚ ਇਲਾਜ ਕੀਤੇ ਜਾ ਰਹੇ ਲੋਕਾਂ ਦੀ ਗਿਣਤੀ 'ਚ ਇਕ ਲੱਖ 846 ਦੀ ਕਮੀ ਆਈ। ਦੇਸ਼ ਵਿੱਚ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਐਕਟਿਵ ਮਾਮਲਿਆਂ ਵਿੱਚ ਇਹ ਸਭ ਤੋਂ ਵੱਡੀ ਗਿਰਾਵਟ ਹੈ। ਇਸ ਸਮੇਂ ਦੇਸ਼ 'ਚ 35 ਲੱਖ 12 ਹਜ਼ਾਰ 660 ਕੋਰੋਨਾ ਮਰੀਜ਼ਾਂ ਦੇ ਇਲਾਜ਼ ਕੀਤੇ ਜਾ ਰਹੇ ਹਨ।


 


- ਪਿਛਲੇ 24 ਘੰਟਿਆਂ ਵਿੱਚ ਕੁੱਲ ਨਵੇਂ ਕੇਸ ਆਏ: 2.81 ਲੱਖ
- ਪਿਛਲੇ 24 ਘੰਟਿਆਂ ਵਿੱਚ ਕੁੱਲ ਮੌਤਾਂ: 4,092
- ਪਿਛਲੇ 24 ਘੰਟਿਆਂ ਵਿੱਚ ਕੁੱਲ ਠੀਕ ਹੋਏ: 3.78 ਲੱਖ
- ਹੁਣ ਤੱਕ ਕੁੱਲ ਸੰਕਰਮਿਤ: 2.49 ਕਰੋੜ
- ਹੁਣ ਤੱਕ ਠੀਕ ਹੋਏ : 2.11 ਕਰੋੜ
- ਹੁਣ ਤੱਕ ਕੁੱਲ ਮੌਤ: 2.74 ਲੱਖ
- ਇਸ ਵੇਲੇ ਇਲਾਜ ਅਧੀਨ ਮਰੀਜ਼ਾਂ ਦੀ ਕੁੱਲ ਸੰਖਿਆ: 35.12 ਲੱਖ


 


ਉਧਰ ਪੰਜਾਬ 'ਚ ਪਿਛਲੇ ਤਿੰਨ ਮਹੀਨਿਆਂ 'ਚ ਪਹਿਲੀ ਵਾਰ ਐਕਟਿਵ ਕੋਰੋਨਾ ਕੇਸਾਂ ਦੀ ਗਿਣਤੀ ਵਿੱਚ ਗਿਰਾਵਟ ਆਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਪਿਛਲੇ ਪੰਜ ਦਿਨਾਂ ਦੇ ਅੰਕੜੇ ਵੇਖੇ ਜਾਣ ਦਾ ਸੂਬੇ ਅੰਦਰ ਕੋਰੋਨਾ ਦੀ ਰਫ਼ਤਾਰ ਘਟਦੀ ਨਜ਼ਰ ਆ ਰਹੀ ਹੈ।


 


ਫਿਲਹਾਲ ਪੰਜਾਬ ਸਰਕਾਰ ਨੇ ਕੋਰੋਨਾ ਦੀ ਚੇਨ ਨੂੰ ਤੋੜਨ ਲਈ ਪਾਬੰਦੀਆਂ 31 ਮਈ ਤੱਕ ਵਧਾ ਦਿੱਤੀਆਂ ਹਨ। ਲੁਧਿਆਣਾ ਵਿੱਚ ਵੀ ਕੋਰੋਨਾ ਕਰਫਿਊ ਇੱਕ ਹੋਰ ਹਫ਼ਤੇ ਲਈ ਵਧਾ ਦਿੱਤਾ ਗਿਆ ਹੈ ਤਾਂ ਜੋ ਇਸ ਮਾਰੂ ਵਾਇਰਸ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ।