State Bank Of India FD Rates : ਜੇਕਰ ਤੁਸੀਂ ਵੀ ਭਾਰਤੀ ਸਟੇਟ ਬੈਂਕ (ਐਸਬੀਆਈ) ਵਿੱਚ ਫਿਕਸਡ ਡਿਪਾਜ਼ਿਟ (Fixed Deposit) ਕਰਵਾ ਰੱਖਿਆ ਹੈ ਤਾਂ ਇਹ ਤੁਹਾਡੇ ਲਈ ਮਹੱਤਵਪੂਰਨ ਖ਼ਬਰ ਹੈ। ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਨੇ ਅੱਜ ਤੋਂ ਵਿਆਜ ਦਰਾਂ ਵਿੱਚ ਬਦਲਾਅ ਕੀਤਾ ਹੈ। ਬੈਂਕ ਦੀ ਅਧਿਕਾਰਤ ਵੈੱਬਸਾਈਟ ਦੇ ਅਨੁਸਾਰ ਫਿਕਸਡ ਡਿਪਾਜ਼ਿਟ ਦੀਆਂ ਨਵੀਆਂ ਦਰਾਂ (ਐਸਬੀਆਈ ਵਧੀਆਂ ਵਿਆਜ ਦਰਾਂ) ਅੱਜ ਤੋਂ ਭਾਵ 10 ਮਈ ਤੋਂ ਲਾਗੂ ਹੋ ਗਈਆਂ ਹਨ। ਆਓ ਦੇਖੀਏ ਕਿ ਹੁਣ ਤੋਂ FD 'ਤੇ ਗਾਹਕਾਂ ਨੂੰ ਕਿੰਨਾ ਲਾਭ ਮਿਲੇਗਾ-
ਕਿੰਨੇ ਦਿਨਾਂ ਦੀ ਕਰਵਾ ਸਕਦੇ ਹੋ FD
ਬੈਂਕ ਦੁਆਰਾ ਗਾਹਕਾਂ ਨੂੰ 7 ਦਿਨਾਂ ਤੋਂ 10 ਸਾਲ ਤੱਕ ਦੀ FD ਦੀ ਸਹੂਲਤ ਦਿੱਤੀ ਜਾਂਦੀ ਹੈ। ਗਾਹਕ ਆਪਣੀ ਲੋੜ ਅਨੁਸਾਰ ਕਿਸੇ ਵੀ ਸਮੇਂ ਲਈ ਐੱਫ.ਡੀ. ਕਰਵਾ ਸਕਦੇ ਹਨ। ਇਸ ਵਾਰ FD 'ਤੇ ਗਾਹਕਾਂ ਨੂੰ 3 ਫੀਸਦੀ ਤੋਂ 4.5 ਫੀਸਦੀ ਤੱਕ ਵਿਆਜ ਦਾ ਲਾਭ ਦਿੱਤਾ ਜਾ ਰਿਹਾ ਹੈ।
ਆਉ ਤਾਜ਼ਾ FD ਦਰਾਂ ਦੀ ਜਾਂਚ ਕਰੀਏ-
7 ਤੋਂ 45 ਦਿਨ - 3%
46 ਤੋਂ 179 ਦਿਨ - 3.5%
180 ਤੋਂ 210 ਦਿਨ - 3.5%
211 ਤੋਂ ਇੱਕ ਸਾਲ - 3.75 ਪ੍ਰਤੀਸ਼ਤ
1 ਸਾਲ ਤੋਂ 2 ਸਾਲ - 4%
2 ਸਾਲ ਤੋਂ 3 ਸਾਲ - 4.25 ਪ੍ਰਤੀਸ਼ਤ
3 ਸਾਲ ਤੋਂ 5 ਸਾਲ - 4.5 ਪ੍ਰਤੀਸ਼ਤ
5 ਤੋਂ 10 ਸਾਲ - 4.5 ਪ੍ਰਤੀਸ਼ਤ
ਕਿੰਨਾ ਗਾਹਕਾਂ ਨੂੰ ਹੋਵੇਗਾ ਫਾਇਦਾ
ਤੁਹਾਨੂੰ ਦੱਸ ਦੇਈਏ ਕਿ ਜਿਨ੍ਹਾਂ ਗਾਹਕਾਂ ਨੇ 2 ਕਰੋੜ ਰੁਪਏ ਜਾਂ ਇਸ ਤੋਂ ਵੱਧ ਦੀ ਫਿਕਸਡ ਡਿਪਾਜ਼ਿਟ ਕੀਤੀ ਹੈ, ਉਨ੍ਹਾਂ ਗਾਹਕਾਂ ਨੂੰ ਅੱਜ ਤੋਂ ਜ਼ਿਆਦਾ ਵਿਆਜ ਦਾ ਲਾਭ ਮਿਲੇਗਾ। ਤੁਹਾਨੂੰ ਦੱਸ ਦਈਏ ਕਿ 7 ਤੋਂ 45 ਦਿਨਾਂ ਦੀ ਮਿਆਦ ਵਾਲੀ ਥੋੜ੍ਹੇ ਸਮੇਂ ਦੀ ਐਫਡੀ ਯਾਨੀ ਫਿਕਸਡ ਡਿਪਾਜ਼ਿਟ ਦੀਆਂ ਦਰਾਂ ਵਿੱਚ ਕੋਈ ਬਦਲਾਅ ਨਹੀਂ ਹੈ। ਇਸ ਦੇ ਨਾਲ ਹੀ 46 ਦਿਨਾਂ ਤੋਂ 149 ਦਿਨਾਂ ਦੀ ਐਫਡੀ ਦੀਆਂ ਦਰਾਂ ਵਿੱਚ 50 ਆਧਾਰ ਅੰਕਾਂ ਦਾ ਵਾਧਾ ਕੀਤਾ ਗਿਆ ਹੈ।
RBI ਨੇ ਨੀਤੀਗਤ ਦਰਾਂ ਵਿੱਚ ਕੀਤਾ ਵਾਧਾ
ਹਾਲ ਹੀ ਵਿੱਚ ਆਰਬੀਆਈ ਗਵਰਨਰ ਨੇ ਨੀਤੀਗਤ ਦਰਾਂ ਵਿੱਚ ਵਾਧਾ ਕੀਤਾ ਹੈ। ਰਿਜ਼ਰਵ ਬੈਂਕ ਨੇ ਰੈਪੋ ਦਰਾਂ 'ਚ 40 ਆਧਾਰ ਅੰਕਾਂ ਦਾ ਵਾਧਾ ਕੀਤਾ ਹੈ। ਪਿਛਲੇ ਹਫ਼ਤੇ, ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਅਚਾਨਕ ਰੈਪੋ ਦਰ ਨੂੰ 4 ਫੀਸਦੀ ਤੋਂ ਵਧਾ ਕੇ 4.40 ਫੀਸਦੀ ਕਰਨ ਦਾ ਐਲਾਨ ਕੀਤਾ ਸੀ।