Stock Market Update: ਸ਼ੇਅਰ ਬਾਜ਼ਾਰ 'ਚ ਅੱਜ ਵੀ ਦਿਨ ਭਰ ਕਾਰੋਬਾਰ ਦੌਰਾਨ ਵੀ ਬਿਕਵਾਲੀ ਦੇਖਣ ਨੂੰ ਮਿਲੀ ਹੈ। ਅੱਜ ਦੇ ਕਾਰੋਬਾਰ ਤੋਂ ਬਾਅਦ ਸੈਂਸੈਕਸ ਤੇ ਨਿਫਟੀ ਦੋਵੇਂ ਸਟਾਕ ਗਿਰਾਵਟ ਨਾਲ ਬੰਦ ਹੋਏ। ਅੱਜ ਦੇ ਕਾਰੋਬਾਰ ਤੋਂ ਬਾਅਦ ਸੈਂਸੈਕਸ 104.67 ਅੰਕ ਜਾਂ 0.18 ਫੀਸਦੀ ਦੀ ਗਿਰਾਵਟ ਨਾਲ 57,892.01 ਦੇ ਪੱਧਰ 'ਤੇ ਬੰਦ ਹੋਇਆ। ਇਸ ਤੋਂ ਇਲਾਵਾ ਨਿਫਟੀ ਇੰਡੈਕਸ 17.60 ਅੰਕ ਭਾਵ 0.1 ਫੀਸਦੀ ਦੀ ਗਿਰਾਵਟ ਨਾਲ 17,304.60 ਦੇ ਪੱਧਰ 'ਤੇ ਬੰਦ ਹੋਇਆ।


 HDFC ਰਿਹਾ ਟਾਪ ਗੇਨਰ
ਅੱਜ ਦੇ ਕਾਰੋਬਾਰ ਤੋਂ ਬਾਅਦ ਸੈਂਸੈਕਸ ਦੇ 30 ਵਿੱਚੋਂ 8 ਸਟਾਕ ਹਰੇ ਨਿਸ਼ਾਨ ਵਿੱਚ ਬੰਦ ਹੋਏ ਹਨ। ਇਸ ਤੋਂ ਇਲਾਵਾ 22 ਸ਼ੇਅਰ ਲਾਲ ਨਿਸ਼ਾਨ 'ਚ ਬੰਦ ਹੋਏ ਹਨ। ਅੱਜ ਐਚਡੀਐਫਸੀ ਬੈਂਕ ਟਾਪ ਗੇਨਰਸ ਦੀ ਸੂਚੀ 'ਚ 1.73 ਫੀਸਦੀ ਚੜ੍ਹ ਕੇ 2411 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਤੋਂ ਇਲਾਵਾ ਰਿਲਾਇੰਸ, ਪਾਵਰ ਗਰਿੱਡ, ਐਚਯੂਐਲ, ਐਲਟੀ, ਆਈਟੀਸੀ, ਟੈਕ ਮਹਿੰਦਰਾ ਤੇ ਟਾਈਟਨ ਦੇ ਸ਼ੇਅਰਾਂ 'ਚ ਚੰਗੀ ਖਰੀਦਦਾਰੀ ਰਹੀ।

ਕਿਹੜੀਆਂ ਕੰਪਨੀਆਂ ਦੇ ਸ਼ੇਅਰ ਡਿੱਗੇ?
ਇਸ ਤੋਂ ਇਲਾਵਾ ਗਿਰਾਵਟ ਵਾਲੇ ਸ਼ੇਅਰਾਂ ਦੀ ਸੂਚੀ 'ਚ ਆਈਸੀਆਈਸੀਆਈ ਬੈਂਕ ਦੇ ਸ਼ੇਅਰ ਸਭ ਤੋਂ ਜ਼ਿਆਦਾ ਫਿਸਲ ਗਏ। ICICI ਬੈਂਕ 2.29 ਫੀਸਦੀ ਦੀ ਗਿਰਾਵਟ ਨਾਲ 747 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਤੋਂ ਇਲਾਵਾ ਐਕਸਿਸ ਬੈਂਕ, ਅਲਟਰਾ ਕੈਮੀਕਲ, ਇੰਡਸਇੰਡ ਬੈਂਕ, ਨੇਸਲੇ ਇੰਡੀਆ, ਟੀਸੀਐਸ, ਕੋਟਕ ਬੈਂਕ, ਸਨ ਫਾਰਮਾ, ਐਸਬੀਆਈ, ਐਚਡੀਐਫਸੀ ਬੈਂਕ, ਮਾਰੂਤੀ, ਐਨਟੀਪੀਸੀ ਸਮੇਤ ਕਈ ਕੰਪਨੀਆਂ ਦੇ ਸ਼ੇਅਰਾਂ ਵਿੱਚ ਗਿਰਾਵਟ ਦੇਖੀ ਗਈ ਹੈ।

ਕਿਸ ਸੈਕਟਰ 'ਚ ਰਹੀ ਤੇਜ਼ੀ
ਸੈਕਟਰਲ ਇੰਡੈਕਸ ਦੀ ਗੱਲ ਕਰੀਏ ਤਾਂ ਅੱਜ ਨਿਫਟੀ ਆਇਲ ਐਂਡ ਗੈਸ ਸੈਕਟਰ ਅਤੇ ਨਿਫਟੀ ਐਫਐਮਸੀਜੀ ਸੈਕਟਰ ਹਰੇ ਨਿਸ਼ਾਨ ਵਿੱਚ ਬੰਦ ਹੋਏ ਹਨ। ਇਸ ਤੋਂ ਇਲਾਵਾ ਸਾਰੇ ਸੈਕਟਰ ਲਾਲ ਨਿਸ਼ਾਨ ਵਿੱਚ ਬੰਦ ਹਨ।

ਲਾਲ ਨਿਸ਼ਾਨ 'ਤੇ ਬੰਦ ਹੋਏ ਇਹ ਸੇਕਟਰ  
ਅੱਜ ਦੇ ਕਾਰੋਬਾਰ ਤੋਂ ਬਾਅਦ ਨਿਫਟੀ ਬੈਂਕ, ਆਟੋ, ਫਾਈਨੈਂਸ਼ੀਅਲ ਸਰਵਿਸਿਜ਼, ਆਈਟੀ, ਮੀਡੀਆ, ਮੈਟਲ, ਫਾਰਮਾ, ਪੀਐਸਯੂ ਬੈਂਕ, ਪ੍ਰਾਈਵੇਟ ਬੈਂਕ, ਰਿਐਲਟੀ, ਹੈਲਥਕੇਅਰ, ਕੰਜ਼ਿਊਮਰ ਡਿਊਰੇਬਲ ਸੈਕਟਰ ਲਾਲ ਨਿਸ਼ਾਨ ਵਿੱਚ ਬੰਦ ਹੋਏ ਹਨ।