ਮੁੰਬਈ: ਹਫ਼ਤੇ ਦੇ ਚੌਥੇ ਦਿਨ ਅੱਜ ਬਾਜ਼ਾਰ ਕਾਰੋਬਾਰ ਗਿਰਾਵਟ ਨਾਲ ਖੁੱਲ੍ਹਾ। ਸੇਂਸੇਕਸ 542.28 ਅੰਕ ਹੇਠਾਂ ਤੇ ਨਿਫ਼ਟੀ 169.6 ਪੁਆਇੰਟ ਹੇਠਾਂ ਖੁੱਲ੍ਹਾ। ਇਸ ਤੋਂ ਪਹਿਲਾਂ ਬੁੱਧਵਾਰ ਬਜ਼ਾਰ ਬੜ੍ਹਤ ਨਾਲ ਬੰਦ ਹੋਇਆ ਸੀ।


ਕੱਲ੍ਹ ਸਵੇਰੇ ਸੇਂਸੇਕਸ 1470.75 ਅੰਕ ਉੱਪਰ ਤੇ ਨਿਫਟੀ 387.65 ਪੁਆਇੰਟ ਤੇਜ਼ੀ ਨਾਲ ਖੁੱਲ੍ਹਾ। ਹਾਲਾਂਕਿ ਟ੍ਰੇਡਿੰਗ ਦੇ ਸ਼ੁਰੂਆਤੀ ਅੱਧੇ ਘੰਟੇ 'ਚ ਹੀ ਸੇਂਸੇਕਸ ਦੀ ਬੜਤ 600 ਅੰਕ ਤੋਂ ਵੀ ਘੱਟ ਰਹਿ ਗਈ ਸੀ।


ਕਾਰੋਬਾਰ ਦੇ ਆਖੀਰ 'ਚ ਸੇਂਸੇਕਸ 637.49 ਅੰਕ ਉੱਪਰ 32008.61 ਤੇ ਨਿਫਟੀ 187.00 ਪੁਆਇੰਟ ਉੱਪਰ 9,383 'ਤੇ ਬੰਦ ਹੋਇਆ ਸੀ।


ਇਹ ਵੀ ਪੜੋ: ਸ਼ਰਾਬ ਨੇ ਕੀਤੀ ਪੰਜਾਬ ਸਰਕਾਰ ਦੀ ਸਿਹਤ ਖਰਾਬ, ਕੈਪਟਨ ਦੇ ਫੈਸਲੇ ਖਿਲਾਫ ਉੱਠ ਖੜ੍ਹੇ ਠੇਕੇਦਾਰ