ਕੋਰੋਨਾ ਨੂੰ ਲੈ ਕੇ WHO ਦੀ ਵੱਡੀ ਚੇਤਾਵਨੀ! ਹੋ ਸਕਦਾ ਹੈ ਵਾਇਰਸ ਕਦੇ ਜਾਵੇ ਹੀ ਨਾ

ਏਬੀਪੀ ਸਾਂਝਾ Updated at: 01 Jan 1970 05:30 AM (IST)

ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਨਿਰਦੇਸ਼ਕ ਡਾ. ਮਾਈਕਲ ਜੇ. ਰਿਆਨ ਨੇ ਬੁੱਧਵਾਰ ਨੂੰ ਕਿਹਾ ਕਿ ਐਚਆਈਵੀ ਦੀ ਲਾਗ ਵਰਗਾ ਕੋਰੋਨਾਵਾਇਰਸ ਦੁਨੀਆ ਦਾ ਸਦਾ ਲਈ ਵਾਇਰਸ ਹੋ ਸਕਦਾ ਹੈ। ਇਹ ਵਾਇਰਸ ਕਦੇ ਨਹੀਂ ਜਾਵੇਗਾ।

NEXT PREV
 


ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਨਿਰਦੇਸ਼ਕ ਡਾ. ਮਾਈਕਲ ਜੇ. ਰਿਆਨ ਨੇ ਬੁੱਧਵਾਰ ਨੂੰ ਕਿਹਾ ਕਿ ਐਚਆਈਵੀ ਦੀ ਲਾਗ ਵਰਗਾ ਕੋਰੋਨਾਵਾਇਰਸ ਦੁਨੀਆ ਦਾ ਸਦਾ ਲਈ ਵਾਇਰਸ ਹੋ ਸਕਦਾ ਹੈ। ਇਹ ਵਾਇਰਸ ਕਦੇ ਨਹੀਂ ਜਾਵੇਗਾ। ਸਿਹਤ ਸੰਕਟਕਾਲੀਨ ਪ੍ਰੋਗਰਾਮ ਦੌਰਾਨ ਉਨ੍ਹਾਂ ਮੀਡੀਆ ਨੂੰ ਦੱਸਿਆ, 'ਇਹ ਵਾਇਰਸ ਸਾਡੇ ਭਾਈਚਾਰਿਆਂ ‘ਚ ਇਕ ਹੋਰ ਸਥਿਰ ਵਾਇਰਸ ਬਣ ਸਕਦਾ ਹੈ ਅਤੇ ਹੋ ਸਕਦਾ ਹੈ ਇਹ ਕਦੇ ਖ਼ਤਮ ਨਾ ਹੋਵੇ। ਐੱਚਆਈਵੀ ਅਜੇ ਖਤਮ ਨਹੀਂ ਹੋਇਆ ਹੈ।'

ਡਾ. ਰਿਆਨ ਨੇ ਕਿਹਾ ਕਿ

ਉਹ ਇਨ੍ਹਾਂ ਦੋਵਾਂ ਬਿਮਾਰੀਆਂ ਦੀ ਤੁਲਨਾ ਨਹੀਂ ਕਰ ਰਹੇ ਪਰ ਉਹ ਮਹਿਸੂਸ ਕਰਦੇ ਹਨ ਕਿ ਸਾਨੂੰ ਵਿਵਹਾਰਕ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ, 'ਮੈਨੂੰ ਨਹੀਂ ਲਗਦਾ ਕਿ ਕੋਈ ਦੱਸ ਸਕਦਾ ਹੈ ਕਿ ਇਹ ਬਿਮਾਰੀ ਕਦੋਂ ਖਤਮ ਹੋਵੇਗੀ। ਕੋਰਨਾਵਾਇਰਸ ਨੂੰ ਰੋਕਣ ਲਈ ਪਾਬੰਦੀ ਨੂੰ ਹਟਾਉਣਾ ਸਹੀ ਨਹੀਂ ਹੈ, ਕਿਉਂਕਿ ਅਜੇ ਵੀ ਹੋਰ ਕੇਸ ਸਾਹਮਣੇ ਆ ਰਹੇ ਹਨ। ਜੇ ਪਾਬੰਦੀ ਹਟਾ ਦਿੱਤੀ ਜਾਂਦੀ ਹੈ ਤਾਂ ਵਾਇਰਸ ਵੱਡੇ ਪੱਧਰ 'ਤੇ ਫੈਲ ਜਾਵੇਗਾ, ਇਸ ਲਈ ਲੌਕਡਾਊਨ ਨੂੰ ਹੋਰ ਵੀ ਵਧਾਉਣ ਦੀ ਸੰਭਾਵਨਾ ਹੈ।-


ਦਰਦਨਾਕ! ਪਰਵਾਸੀ ਮਜ਼ਦੂਰਾਂ ਨੂੰ ਰੋਡਵੇਜ਼ ਦੀ ਬਸ ਨੇ ਕੁਚਲਿਆ, 6 ਦੀ ਮੌਕੇ ‘ਤੇ ਮੌਤ

ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਅਧਿਕਾਰੀ ਨੇ ਕਿਹਾ, ਜੇ ਤੁਸੀਂ ਹਰ ਦਿਨ ਕੋਰੋਨਾ ਦੀ ਲਾਗ ਦੀ ਗਿਣਤੀ ਨੂੰ ਘੱਟੋ ਘੱਟ ਪੱਧਰ 'ਤੇ ਲਿਆ ਸਕਦੇ ਹੋ ਅਤੇ ਆਪਣੇ ਭਾਈਚਾਰੇ ਤੋਂ ਵਾਇਰਸ ਨੂੰ ਬਾਹਰ ਕੱਢ ਸਕਦੇ ਹੋ, ਤਾਂ ਤੁਹਾਨੂੰ ਲੌਕਡਾਊਨ ਖੋਲ੍ਹਣਾ ਚਾਹੀਦਾ ਹੈ। ਇਸ ਨਾਲ ਵਾਇਰਸ ਦੇ ਫੈਲਣ ਦਾ ਖਤਰਾ ਘੱਟ ਜਾਵੇਗਾ।


ਜੇ ਤੁਸੀਂ ਅਜਿਹੀਆਂ ਸਥਿਤੀਆਂ ਵਿੱਚ ਲੌਕਡਾਊਨ ਜਾਂ ਪਾਬੰਦੀ ਨੂੰ ਹਟਾ ਦਿੰਦੇ ਹੋ ਤਾਂ ਵਾਇਰਸ ਤੇਜ਼ੀ ਨਾਲ ਫੈਲ ਸਕਦਾ ਹੈ।



ਕੋਰੋਨਾਵਾਇਰਸ ਨੇ ਦੁਨੀਆ ਦੀ ਅਰਥਵਿਵਸਥਾ ਨੂੰ ਲਾਇਆ 640691.75 ਅਰਬ ਰੁਪਏ ਦਾ ਚੂਨਾ

ਵੈਕਸੀਨ 'ਤੇ ਇਹ ਬੋਲੇ ਅਧਿਕਾਰੀ:

ਕੋਵਿਡ -19 ਦੀ ਵੈਕਸੀਨ ਬਾਰੇ ਉਨ੍ਹਾਂ ਕਿਹਾ,

ਸਾਡਾ ਟੀਚਾ ਇਸ ਵਾਇਰਸ ਨੂੰ ਖਤਮ ਕਰਨਾ ਹੈ, ਪਰ ਇਸ ਦੇ ਲਈ ਇਹ ਵੈਕਸੀਨ ਬਣਾਉਣੀ ਹੋਵੇਗੀ, ਜੋ ਕਿ ਬਹੁਤ ਪ੍ਰਭਾਵਸ਼ਾਲੀ ਰਹੇਗਾ। ਸਾਨੂੰ ਸਾਰਿਆਂ ਨੂੰ ਮਿਲ ਕੇ ਇਹ ਬਣਾਉਣੀ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਦੀ ਵਰਤੋਂ ਕਰਨੀ ਹੈ।-


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

- - - - - - - - - Advertisement - - - - - - - - -

© Copyright@2024.ABP Network Private Limited. All rights reserved.