Stock Market Closing: ਸ਼ੇਅਰ ਬਾਜ਼ਾਰ 'ਚ ਅੱਜ ਵੀ ਚੰਗੀ ਖਰੀਦਦਾਰੀ ਦੇਖਣ ਨੂੰ ਮਿਲੀ ਹੈ। ਅੱਜ ਦੇ ਕਾਰੋਬਾਰ ਤੋਂ ਬਾਅਦ ਸੈਂਸੈਕਸ ਅਤੇ ਨਿਫਟੀ ਦੋਵੇਂ ਸੂਚਕਾਂਕ ਹਰੇ ਨਿਸ਼ਾਨ 'ਤੇ ਬੰਦ ਹੋਏ ਹਨ। ਬੁੱਧਵਾਰ ਦੇ ਕਾਰੋਬਾਰੀ ਸੈਸ਼ਨ ਤੋਂ ਬਾਅਦ ਸੈਂਸੈਕਸ 629.91 ਅੰਕ ਭਾਵ 1.15 ਫੀਸਦੀ ਦੇ ਵਾਧੇ ਨਾਲ 55,397.53 'ਤੇ ਬੰਦ ਹੋਇਆ। ਇਸ ਤੋਂ ਇਲਾਵਾ ਨਿਫਟੀ ਇੰਡੈਕਸ 180.30 ਅੰਕ ਜਾਂ 1.1 ਫੀਸਦੀ ਦੇ ਵਾਧੇ ਨਾਲ 16,520.85 ਦੇ ਪੱਧਰ 'ਤੇ ਬੰਦ ਹੋਇਆ।


20 ਕੰਪਨੀਆਂ ਦੇ ਵਧੇ ਸ਼ੇਅਰ 


ਸੈਂਸੈਕਸ ਦੇ ਟਾਪ-30 ਸਟਾਕਾਂ 'ਚੋਂ ਅੱਜ 10 ਸ਼ੇਅਰਾਂ ਦੀ ਵਿਕਰੀ ਹੋਈ ਹੈ। ਇਸ ਦੇ ਨਾਲ ਹੀ 20 ਕੰਪਨੀਆਂ ਦੇ ਸ਼ੇਅਰਾਂ 'ਚ ਚੰਗੀ ਖਰੀਦਦਾਰੀ ਹੋਈ ਹੈ। ਅੱਜ ਟੈੱਕ ਮਹਿੰਦਰਾ ਦੇ ਸ਼ੇਅਰਾਂ 'ਚ ਤੇਜ਼ੀ ਰਹੀ। ਟੈੱਕ ਮਹਿੰਦਰਾ ਦੇ ਸ਼ੇਅਰਾਂ 'ਚ 3.8 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਐਚਸੀਐਲ ਟੈਕ, ਟੀਸੀਐਸ, ਰਿਲਾਇੰਸ, ਇਨਫੋਸਿਸ, ਐਸਬੀਆਈ, ਵਿਪਰੋ, ਹਿੰਦੁਸਤਾਨ ਯੂਨੀਲੀਵਰ, ਟਾਈਟਨ, ਐਚਡੀਐਫਸੀ ਬੈਂਕ, ਆਈਟੀਸੀ, ਨੇਸਲੇ ਇੰਡੀਆ, ਇੰਡਸਇੰਡ ਬੈਂਕ, ਟਾਟਾ ਸਟੀਲ, ਐਲਟੀ, ਐਕਸਿਸ ਬੈਂਕ, ਐਚਡੀਐਫਸੀ, ਮਾਰੂਤੀ, ਆਈਸੀਆਈਸੀਆਈ ਬੈਂਕ, ਅਲਟਰਾ ਕੈਮੀਕਲ ਅਤੇ ਬਜਾਜ ਫਾਈਨਾਂਸ ਦੇ ਸ਼ੇਅਰ ਵਧੇ ਹਨ।


ਕਿਹੜੇ ਵੇਚੇ ਗਏ ਸਨ ਸਟਾਕ?


ਇਸ ਤੋਂ ਇਲਾਵਾ ਐੱਮਐਂਡਐੱਮ ਦੇ ਸਟਾਕ 'ਚ ਸਭ ਤੋਂ ਜ਼ਿਆਦਾ ਵਿਕਰੀ ਹੋਈ ਹੈ। ਇਸ ਦੇ ਨਾਲ ਹੀ ਸਨ ਫਾਰਮਾ, ਕੋਟਕ ਬੈਂਕ, ਏਸ਼ੀਅਨ ਪੇਂਟਸ, ਭਾਰਤੀ ਏਅਰਟੈੱਲ, ਪਾਵਰ ਗਰਿੱਡ, ਬਜਾਜ ਫਿਨਸਰਵ, ਐਨਟੀਪੀਸੀ ਅਤੇ ਡਾਕਟਰ ਰੈੱਡੀ ਦੇ ਸ਼ੇਅਰ ਵੀ ਵਿਕ ਰਹੇ ਹਨ।


ਸੈਕਟਰਲ ਇੰਡੈਕਸ 'ਚ ਮਿਲਿਆ-ਜੁਲਿਆ ਰਿਹਾ ਕਾਰੋਬਾਰ 


ਸੈਕਟਰਲ ਇੰਡੈਕਸ ਦੀ ਗੱਲ ਕਰੀਏ ਤਾਂ ਅੱਜ ਜ਼ਿਆਦਾਤਰ ਸੈਕਟਰਾਂ 'ਚ ਇਸ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਬੁੱਧਵਾਰ ਦੇ ਕਾਰੋਬਾਰ ਤੋਂ ਬਾਅਦ ਨਿਫਟੀ ਆਟੋ, ਮੀਡੀਆ, ਰਿਐਲਟੀ ਸੈਕਟਰਾਂ 'ਚ ਬਿਕਵਾਲੀ ਦੇਖਣ ਨੂੰ ਮਿਲੀ ਹੈ। ਇਹ ਸੈਕਟਰ ਲਾਲ ਨਿਸ਼ਾਨ ਵਿੱਚ ਬੰਦ ਹਨ। ਇਸ ਤੋਂ ਇਲਾਵਾ ਨਿਫਟੀ ਆਇਲ ਐਂਡ ਗੈਸ, ਕੰਜ਼ਿਊਮਰ ਡਿਊਰੇਬਲ, ਹੈਲਥਕੇਅਰ, ਪ੍ਰਾਈਵੇਟ ਬੈਂਕ, ਪੀ.ਐੱਸ.ਯੂ., ਫਾਰਮਾ, ਮੈਟਲ, ਆਈ.ਟੀ., ਐੱਫ.ਐੱਮ.ਸੀ.ਜੀ., ਵਿੱਤੀ ਸੇਵਾਵਾਂ ਅਤੇ ਨਿਫਟੀ ਬੈਂਕ ਖੇਤਰਾਂ 'ਚ ਚੰਗੀ ਖਰੀਦਦਾਰੀ ਹੋਈ ਹੈ।