Afsana Khan Meets Sidhu Moosewala Parents: ਸਿੱਧੂ ਮੂਸੇਵਾਲਾ ਦੀ ਦਰਦਨਾਕ ਮੌਤ ਨੇ ਸਿਰਫ਼ ਪੰਜਾਬੀ ਇੰਡਟਸਰੀ ਨੂੰ ਹੀ ਬਲਕਿ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿਤਾ ਸੀ। ਇਸ ਦਰਮਿਆਨ ਸਿੱਧੂ ਦੇ ਚਾਹੁਣ ਵਾਲੇ ਹਾਲੇ ਤੱਕ ਉਨ੍ਹਾਂ ਦੀ ਮੌਤ `ਤੇ ਗ਼ਮਜ਼ਦਾ ਹਨ। ਪੰਜਾਬੀ ਸਿੰਗਰ ਅਫ਼ਸਾਨਾ ਖਾਨ ਦੀ ਗੱਲ ਕਰੀਏ ਤਾਂ ਉਹ ਵੀ ਇੰਨੀਂ ਦਿਨੀਂ ਮੂਸੇਵਾਲਾ ਦੀ ਮੌਤ ਕਾਰਨ ਸਦਮੇ `ਚ ਹੈ।
ਮੂਸੇਵਾਲਾ ਦੀ ਮੌਤ ਤੋਂ ਬਾਅਦ ਇੱਕ ਦਿਨ ਵੀ ਅਜਿਹਾ ਨਹੀਂ ਬੀਤਿਆ, ਜਦੋਂ ਅਫ਼ਸਾਨਾ ਨੇ ਮੂਸੇਵਾਲਾ ਦੀਆਂ ਤਸਵੀਰਾਂ ਤੇ ਪੁਰਾਣੀ ਵੀਡੀਓਜ਼ ਸੋਸ਼ਲ ਮੀਡੀਆ `ਤੇ ਸ਼ੇਅਰ ਨਾ ਕੀਤੀਆਂ ਹੋਣ। ਆਖ਼ਰਕਾਰ ਮੂਸੇਵਾਲਾ ਤੇ ਖਾਨ ਵਿਚਾਲੇ ਕਾਫ਼ੀ ਮਜ਼ਬੂਤ ਰਿਸ਼ਤਾ ਸੀ। ਦੋਵੇਂ ਇੱਕ ਦੂਜੇ ਨੂੰ ਭੈਣ ਭਰਾ ਮੰਨਦੇ ਸਨ। ਆਪਣੇ ਇੰਟਰਵਿਊਜ਼ ਵਿੱਚ ਮੂਸੇਵਾਲਾ ਅਕਸਰ ਅਫ਼ਸਾਨਾ ਖਾਨ ਦਾ ਨਾਂ ਲੈਂਦੇ ਹੁੰਦੇ ਸੀ।
ਹੁਣ ਦੁਬਾਰਾ ਫ਼ਿਰ ਤੋਂ ਅਫ਼ਸਾਨਾ ਖਾਨ ਨੇ ਮੂਸਾ ਪਿੰਡ ਜਾ ਕੇ ਮੂਸੇਵਾਲਾ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨਾਲ ਮਿਲਦੀ ਹੋਈ ਉਹ ਭਾਵੁਕ ਹੋਈ। ਇਹ ਸਾਫ਼ ਤਸਵੀਰਾਂ ਤੇ ਵੀਡੀਓਜ਼ ਵਿੱਚ ਦੇਖਿਆ ਜਾ ਸਕਦਾ ਹੈ। ਅਫ਼ਸਾਨਾ ਖਾਨ ਨੇ ਇੱਕ ਬਹੁਤ ਪਿਆਰੀ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ `ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਮੂਸੇਵਾਲਾ ਦੇ ਮਾਪਿਆਂ ਨਾਲ ਨਜ਼ਰ ਆ ਰਹੀ ਹੈ। ਇਸ ਦੌਰਾਨ ਉਹ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਗਲ ਲੱਗ ਕੇ ਕਾਫ਼ੀ ਇਮੋਸ਼ਨਲ ਹੋ ਗਈ। ਫ਼ੈਨਜ਼ ਇਸ ਪੋਸਟ ਨੂੰ ਦੇਖ ਕਾਫ਼ੀ ਇਮੋਸ਼ਨਲ ਹੋ ਰਹੇ ਹਨ।
ਅਫ਼ਸਾਨਾ ਖਾਨ ਨੇ ਵੀਡੀਓ ਸ਼ੇਅਰ ਕਰਕੇ ਕੈਪਸ਼ਨ `ਚ ਲਿਖਿਆ, "ਬਾਪੂ ਦਾ ਦਿੱਤਾ ਹੌਸਲਾ ਤਰੱਕੀ ਦੇ ਰਾਹ ਖੋਲ ਦਿੰਦਾ ਹੈ, ਤੇ ਮਾਂ ਦੀ ਦਿਤੀ ਅਸੀਸ ਜ਼ਿੰਦਗੀ ਨੂੰ ਖੂਬਸੂਰਤ ਬਣਾ ਦਿੰਦੀ ਹੈ। ਮਾਂ ਬਾਪੂ ਨੂੰ ਖੁਸ਼ ਰੱਖਣਾ ਸਾਡਾ ਫ਼ਰਜ਼ ਆ, ਤੁਹਾਡਾ ਸਟਰੌਂਗ ਪੁੱਤ ਅਫ਼ਸਾਨਾ ਖਾਨ।"
ਇਸ ਦੇ ਨਾਲ ਹੀ ਅਫ਼ਸਾਨਾ ਨੇ ਲਿਖਿਆ, "ਅਸੀਂ ਆਲਵੇਜ਼ ਨਾਲ ਆਂ ਐਂਡ ਖੁਸ਼ ਰੱਖਾਂਗੇ ਪੂਰੀ ਫ਼ੈਮਿਲੀ। ਪਿਤਾ ਦਾ ਹੱਥ ਫੜ ਲਵੋਂ ਦੁਨੀਆ ਵਿੱਚ ਕਿਸੇ ਦੇ ਪੈਰ ਫੜਨ ਦੀ ਨੋਬਤ ਨਹੀਂ ਆਵੇਗੀ। ਲਵ ਯੂ ਬਾਪੂ ਤੁਸੀਂ ਹੋ ਮੇਰਾ ਸਭ ਕੁੱਝ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ। ਮਿਸ ਯੂ ਮੇਰੇ ਸੋਹਣੇ ਵੱਡੇ ਬਾਈ ਸਿੱਧੂ ਮੂਸੇਵਾਲਾ, ਤੁਹਾਨੂੰ ਕਿੱਥੋਂ ਲੱਭੀਏ ਅਸੀਂ। ਨਿਵਿਆਂ `ਚ ਰੱਖੀਂ ਮਾਲਕਾ ਬਹੁਤ ਮਸ਼ਹੂਰ ਨਾ ਕਰੀਂ, ਇੱਕ ਭਰਾਵਾਂ ਨਾਲ ਸਾਂਝ ਬਣਾਈ ਰੱਖੀ ਦੂਜਿਆਂ ਮਾਪਿਆਂ ਕੋਲੋਂ ਦੂਰ ਨਾ ਕਰੀਂ।"
ਇਸ ਦੇ ਨਾਲ ਅਫ਼ਸਾਨਾ ਖਾਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ `ਤੇ ਕੁੱਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿੱਚ ਉਹ ਮੂਸੇਵਾਲਾ ਦੇ ਮਾਪਿਆਂ ਨਾਲ ਨਜ਼ਰ ਆ ਰਹੀ ਹੈ।
ਕਾਬਿਲੇਗ਼ੌਰ ਹੈ ਕਿ ਕੁੱਝ ਦਿਨ ਪਹਿਲਾਂ ਵੀ ਅਫ਼ਸਾਨਾ ਸਿੱਧੂ ਦੇ ਮਾਪਿਆਂ ਨੂੰ ਮਿਲੀ। ਇਸ ਮੁਲਾਕਾਤ ਤੋਂ ਬਾਅਦ ਉਸ ਨੇ ਕਿਹਾ ਸੀ ਕਿ ਉਹ ਸਿੱਧੂ ਦੇ ਮਾਪਿਆਂ ਦੇ ਸੁਪਨੇ ਪੂਰੇ ਕਰੇਗੀ।