Punjab News: ਪੰਜਾਬ ਸਰਕਾਰ ਦੇ ਹੁਣ ਤੱਕ ਚਾਰ ਮਹੀਨਿਆਂ ਦੇ ਕਾਰਜਕਾਲ 'ਚ ਬਦਲੀਆਂ ਦੀ ਦੌਰ ਜਾਰੀ ਹੈ। ਹੁਣ ਇੱਕ ਵਾਰ ਫੇਰ ਪੰਜਾਬ ਸਰਕਾਰ ਨੇ ਵਿੱਤ ਸਕੱਤਰ ਅਜੇ ਸ਼ਰਮਾ ਦਾ ਤਬਾਦਲਾ ਕਰ ਦਿੱਤਾ ਹੈ ਅਤੇ ਉਨ੍ਹਾਂ ਦੀ ਥਾਂ 'ਤੇ ਅਜੇ ਕੁਮਾਰ ਸਿਨਹਾ ਨੂੰ ਵਿੱਤ ਵਿਭਾਗ ਦਾ ਪ੍ਰਮੁੱਖ ਸਕੱਤਰ ਨਿਯੁਕਤ ਕੀਤਾ ਹੈ।
ਦਸ ਦਈਏ ਕਿ ਵਿੱਤ ਸਕੱਤਰ ਨੂੰ ਪਿਛਲੇ ਤਿੰਨ ਮਹੀਨਿਆਂ 'ਚ ਪੰਜਵੀਂ ਵਾਰ ਬਦਲਿਆ ਗਿਆ ਹੈ। ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਸਰਕਾਰ ਨੇ ਕੇਏਪੀ ਸਿਨਹਾ ਦੀ ਥਾਂ ਲੈ ਕੇ ਵਿਕਾਸ ਪ੍ਰਤਾਪ ਨੂੰ ਵਿੱਤ ਵਿਭਾਗ ਦਾ ਪ੍ਰਮੁੱਖ ਸਕੱਤਰ ਨਿਯੁਕਤ ਕੀਤਾ।
ਇਸ ਤੋਂ ਬਾਅਦ ਵਿਕਾਸ ਪ੍ਰਤਾਪ ਦੀ ਜਗ੍ਹਾ ਕੇਏਪੀ ਸਿਨਹਾ ਨੂੰ ਵਿੱਤ ਵਿਭਾਗ ਦਾ ਵਧੀਕ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ। ਹਾਲ ਹੀ ਵਿੱਚ ਕੇਏਪੀ ਸਿਨਹਾ ਦੀ ਥਾਂ ਲੈ ਕੇ ਉਨ੍ਹਾਂ ਦੀ ਥਾਂ ਅਜੈ ਸ਼ਰਮਾ ਨੂੰ ਵਿੱਤ ਵਿਭਾਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ।