Stock Market High: ਸਟਾਕ ਮਾਰਕੀਟ ਇੱਕ ਨਵੇਂ ਇਤਿਹਾਸਕ ਸਿਖਰ 'ਤੇ ਸ਼ੁਰੂ ਹੋਇਆ ਹੈ। ਸੈਂਸੈਕਸ ਅਤੇ ਨਿਫਟੀ ਦੋਵਾਂ ਨੇ ਨਵਾਂ ਰਿਕਾਰਡ ਹਾਈ ਬਣਾ ਲਿਆ ਹੈ। ਬੀਐੱਸਈ ਦਾ ਸੈਂਸੈਕਸ 364.18 ਅੰਕ ਜਾਂ 0.46 ਫੀਸਦੀ ਦੇ ਵਾਧੇ ਨਾਲ 79,840.37 ਦੇ ਪੱਧਰ 'ਤੇ ਖੁੱਲ੍ਹਿਆ। NSE ਦਾ ਨਿਫਟੀ 86.80 ਅੰਕ ਜਾਂ 0.36 ਫੀਸਦੀ ਦੇ ਵਾਧੇ ਨਾਲ 24,228.75 ਦੇ ਪੱਧਰ 'ਤੇ ਹੈ।


BSE ਦਾ ਮਾਰਕੀਟ ਕੈਪ ਅੱਜ 443.14 ਲੱਖ ਕਰੋੜ ਰੁਪਏ 'ਤੇ ਆ ਗਿਆ ਹੈ। ਜੇਕਰ ਯੂਐਸ ਡਾਲਰ ਵਿੱਚ ਦੇਖਿਆ ਜਾਵੇ ਤਾਂ BS 'ਤੇ ਸੂਚੀਬੱਧ ਸਟਾਕਾਂ ਦੀ ਕੁੱਲ ਮਾਰਕੀਟ ਕੈਪ $5.31 ਟ੍ਰਿਲੀਅਨ ਹੋ ਗਈ ਹੈ।


ਸੈਂਸੈਕਸ ਦੇ ਸ਼ੇਅਰਾਂ ਦਾ ਹਾਲ


ਸੈਂਸੈਕਸ ਦੇ 30 ਸਟਾਕਾਂ 'ਚੋਂ 13 'ਚ ਵਾਧਾ ਅਤੇ 17 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਪਾਵਰਗਰਿਡ ਸਭ ਤੋਂ ਉੱਤੇ ਹੈ ਅਤੇ ਇਸ 'ਚ 0.91 ਫੀਸਦੀ ਦਾ ਵਾਧਾ ਹੋਇਆ ਹੈ। ਇੰਫੋਸਿਸ 0.88 ਫੀਸਦੀ, ਟੀਸੀਐਸ 0.63 ਫੀਸਦੀ, ਐਚਸੀਐਲ ਟੈਕ 0.61 ਫੀਸਦੀ, ਭਾਰਤੀ ਏਅਰਟੈੱਲ 0.44 ਫੀਸਦੀ ਅਤੇ ਐਲਐਂਡਟੀ 0.38 ਫੀਸਦੀ ਚੜ੍ਹੇ ਹਨ। ਡਿੱਗਣ ਵਾਲੇ ਸਟਾਕਾਂ 'ਚ ਕੋਟਕ ਮਹਿੰਦਰਾ ਬੈਂਕ 1.94 ਫੀਸਦੀ, ਬਜਾਜ ਫਾਈਨਾਂਸ 1.83 ਫੀਸਦੀ, ਟਾਟਾ ਮੋਟਰਜ਼ 1.59 ਫੀਸਦੀ, ਐਕਸਿਸ ਬੈਂਕ 1.39 ਫੀਸਦੀ ਅਤੇ ਆਈਸੀਆਈਸੀਆਈ ਬੈਂਕ 1.28 ਫੀਸਦੀ ਹੇਠਾਂ ਹੈ।