Stock Market Opening: ਭਾਰਤੀ ਸ਼ੇਅਰ ਬਾਜ਼ਾਰ ਵਿੱਚ ਅੱਜ ਕਾਫੀ ਹਲਚਲ ਵੇਖੀ ਜਾ ਰਹੀ ਹੈ। ਅੱਜ ਦੀ ਸ਼ੁਰੂਆਤ ਬਹੁਤ ਤੇਜ਼ੀ ਨਾਲ ਹੋਈ। ਕੱਲ੍ਹ ਸ਼ਾਮ ਬਾਜ਼ਾਰ 'ਚ ਭਾਰੀ ਗਿਰਾਵਟ ਤੋਂ ਬਾਅਦ ਅੱਜ ਸ਼ੇਅਰ ਬਾਜ਼ਾਰ 'ਚ ਤੇਜ਼ੀ ਨਾਲ ਸ਼ੁਰੂਆਤ ਹੋਈ। ਸਟਾਕ ਮਾਰਕੀਟ ਖੁੱਲ੍ਹਣ ਸਮੇਂ ਵਾਧੇ ਵਾਲੇ ਸ਼ੇਅਰਾਂ ਦੀ ਗਿਣਤੀ 2200 ਸ਼ੇਅਰ ਸੀ ਤੇ ਹੇਠਾਂ ਡਿੱਗਣ ਵਾਲੇ ਸ਼ੇਅਰਾਂ ਦੀ ਗਿਣਤੀ ਸਿਰਫ 200 ਸੀ।


ਭਾਰਤੀ ਸ਼ੇਅਰ ਬਾਜ਼ਾਰ ਜ਼ਬਰਦਸਤ ਉਛਾਲ ਨਾਲ ਖੁੱਲ੍ਹਿਆ
ਬੀਐਸਈ ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 415.69 ਅੰਕ ਯਾਨੀ 0.58 ਫੀਸਦੀ ਦੇ ਵਾਧੇ ਨਾਲ 71,770 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਐਨਐਸਈ ਦਾ 50 ਸ਼ੇਅਰਾਂ ਵਾਲਾ ਸੂਚਕ ਅੰਕ ਨਿਫਟੀ 140.60 ਅੰਕ ਯਾਨੀ 0.65 ਫੀਸਦੀ ਦੇ ਵੱਡੇ ਵਾਧੇ ਨਾਲ 21,653 ਦੇ ਪੱਧਰ 'ਤੇ ਖੁੱਲ੍ਹਿਆ।


ਪ੍ਰੀ-ਓਪਨ ਵਿੱਚ ਸ਼ਾਨਦਾਰ ਮਾਰਕੀਟ ਵਾਧਾ
ਸ਼ੇਅਰ ਬਾਜ਼ਾਰ ਦੀ ਸ਼ੁਰੂਆਤੀ ਸ਼ੁਰੂਆਤ 'ਚ ਬੀਐਸਈ ਦਾ ਸੈਂਸੈਕਸ 326.72 ਅੰਕਾਂ ਦੇ ਵਾਧੇ ਨਾਲ 71681 'ਤੇ ਕਾਰੋਬਾਰ ਕਰ ਰਿਹਾ ਸੀ। NSE ਦਾ ਨਿਫਟੀ 142.50 ਅੰਕਾਂ ਦੇ ਵਾਧੇ ਨਾਲ 21655 'ਤੇ ਕਾਰੋਬਾਰ ਕਰ ਰਿਹਾ ਸੀ।


ਬੀਤੇ ਦਿਨ ਸ਼ੇਅਰ ਬਾਜ਼ਾਰ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ
ਸੋਮਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਦੀ ਗਿਰਾਵਟ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਹ ਮਹੱਤਵਪੂਰਨ ਪੱਧਰ ਤੋਂ ਹੇਠਾਂ ਡਿੱਗ ਗਿਆ ਸੀ। NSE ਦਾ ਨਿਫਟੀ 197.80 ਅੰਕ ਯਾਨੀ 0.91 ਫੀਸਦੀ ਦੀ ਗਿਰਾਵਟ ਤੋਂ ਬਾਅਦ 21,513 'ਤੇ ਬੰਦ ਹੋਇਆ। ਬੀਐਸਈ ਦਾ ਸੈਂਸੈਕਸ 670.93 ਅੰਕ ਯਾਨੀ 0.93 ਫੀਸਦੀ ਦੀ ਭਾਰੀ ਗਿਰਾਵਟ ਨਾਲ 71,355 ਦੇ ਪੱਧਰ 'ਤੇ ਬੰਦ ਹੋਇਆ।