Stock Market Opening: ਸ਼ੇਅਰ ਬਾਜ਼ਾਰ (Sensex) 'ਚ ਕੱਲ੍ਹ ਦੀ ਛੁੱਟੀ ਤੋਂ ਬਾਅਦ ਅੱਜ ਬਾਜ਼ਾਰ ਹੇਠਲੇ ਪੱਧਰ 'ਤੇ ਹੀ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਅੱਜ ਬਾਜ਼ਾਰ 'ਚ ਸੈਂਸੈਕਸ ਤੇ ਨਿਫਟੀ ਗਿਰਾਵਟ ਦੇ ਦਾਇਰੇ 'ਚ ਰਹੇ। ਸੈਂਸੈਕਸ 'ਚ 900 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸ਼ੇਅਰ ਬਾਜ਼ਾਰ 'ਚ ਫਿਰ ਤੋਂ ਭਾਰੀ ਗਿਰਾਵਟ ਦੇ ਦੌਰ 'ਚ BSE ਸੈਂਸੈਕਸ 57,000 'ਤੇ ਆ ਗਿਆ ਹੈ।


ਦੱਸ ਦਈਏ ਕਿ ਕੀ ਦਿਨਾਂ ਤੋਂ ਬਜ਼ਾਰ ਲਗਾਤਾਰ ਡਿੱਗ ਰਿਹਾ ਹੈ ਤੇ 25 ਜਨਵਰੀ ਨੂੰ ਵੀ ਗਿਰਾਵਟ ਤੋਂ ਬਾਅਦ ਸੁਧਾਰ ਹੋਇਆ। ਹਾਲਾਂਕਿ, ਅੱਜ ਇਹ ਫਿਰ ਗਿਰਾਵਟ ਦੇ ਲਾਲ ਨਿਸ਼ਾਨ ਵਿੱਚ ਹੈ। ਪਿਛਲੇ ਸੋਮਵਾਰ ਤੋਂ ਕਰੀਬ 4000 ਅੰਕਾਂ ਦੀ ਗਿਰਾਵਟ ਦੇਖੀ ਗਈ ਹੈ।







ਸੈਂਸੈਕਸ ਸ਼ੁਰੂਆਤੀ ਮਿੰਟਾਂ 'ਚ 994.07 ਅੰਕ ਜਾਂ 1.72 ਫੀਸਦੀ ਦੀ ਗਿਰਾਵਟ ਨਾਲ 56,864 ਦੇ ਪੱਧਰ 'ਤੇ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਨਿਫਟੀ ਫਿਰ 17,000 ਤੋਂ ਹੇਠਾਂ ਖਿਸਕ ਗਿਆ ਹੈ। ਅੱਜ ਨਿਫਟੀ 17,062 'ਤੇ ਖੁੱਲ੍ਹਿਆ ਸੀ ਪਰ ਖੁੱਲ੍ਹਣ ਤੋਂ ਤੁਰੰਤ ਬਾਅਦ ਇਹ 309 ਅੰਕਾਂ ਦੀ ਗਿਰਾਵਟ ਤੋਂ ਬਾਅਦ 16,968 'ਤੇ ਕਾਰੋਬਾਰ ਕਰਦਾ ਦੇਖਿਆ ਗਿਆ।


ਜਾਣੋ ਪ੍ਰੀ-ਓਪਨ ਵਿੱਚ ਮਾਰਕੀਟ ਦੀ ਸਥਿਤੀ


ਅੱਜ ਪ੍ਰੀ-ਓਪਨ 'ਚ ਹੀ ਬਾਜ਼ਾਰ 500 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ। ਸੈਂਸੈਕਸ 541.45 ਅੰਕ ਯਾਨੀ 0.94 ਫੀਸਦੀ ਡਿੱਗ ਕੇ 57,316 'ਤੇ ਆ ਗਿਆ।


ਨਿਫਟੀ 'ਚ 17062 ਦੇ ਪੱਧਰ 'ਤੇ ਕਾਰੋਬਾਰ ਹੋ ਰਿਹਾ ਸੀ।



ਇਹ ਵੀ ਪੜ੍ਹੋ: Challan: ਕਿਹੜੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਕਿੰਨਾ ਜੁਰਮਾਨਾ ਪੜ੍ਹੋ ਪੂਰੀ ਲਿਸਟ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904