Team India Squad: ਬੀਸੀਸੀਆਈ ਨੇ ਵੈਸਟਇੰਡੀਜ਼ ਖ਼ਿਲਾਫ਼ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। 18 ਮੈਂਬਰੀ ਟੀਮ 'ਚ 8 ਬੱਲੇਬਾਜ਼, 4 ਸਪਿਨਰ, 5 ਤੇਜ਼ ਗੇਂਦਬਾਜ਼ ਅਤੇ 1 ਵਿਕਟਕੀਪਰ ਨੂੰ ਥਾਂ ਮਿਲੀ ਹੈ। ਟੀਮ ਦੀ ਕਪਤਾਨੀ ਰੋਹਿਤ ਸ਼ਰਮਾ ਕਰਨਗੇ, ਜਦਕਿ ਕੇਐਲ ਰਾਹੁਲ ਉਨ੍ਹਾਂ ਦੇ ਉਪ ਕਪਤਾਨ ਹੋਣਗੇ। ਇਸ ਟੀਮ 'ਚ ਉਹ 5 ਖਿਡਾਰੀ ਨਹੀਂ ਹਨ ਸੀ ਜੋ ਦੱਖਣੀ ਅਫਰੀਕਾ ਖਿਲਾਫ ਵਨਡੇ ਸੀਰੀਜ਼ ਦਾ ਹਿੱਸਾ ਸੀ।
ਆਲਰਾਊਂਡਰ ਵੈਂਕਟੇਸ਼ ਅਈਅਰ, ਜਯੰਤ ਯਾਦਵ, ਸਟਾਰ ਸਪਿਨਰ ਆਰ ਅਸ਼ਵਿਨ, ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਅਤੇ ਈਸ਼ਾਨ ਕਿਸ਼ਨ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਭਾਰਤੀ ਟੀਮ ਨੂੰ ਵਨਡੇ ਸੀਰੀਜ਼ 'ਚ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਕੁਝ ਖਿਡਾਰੀਆਂ 'ਤੇ ਗਾਜ਼ ਡਿੱਗ ਸਕਦੀ ਹੈ।
ਭੁਵਨੇਸ਼ਵਰ ਅਤੇ ਅਸ਼ਵਿਨ ਨੂੰ ਟੀਮ ਤੋਂ ਬਾਹਰ ਕਰਨਾ ਤੈਅ ਮੰਨਿਆ ਜਾ ਰਿਹਾ ਸੀ ਪਰ ਵੈਂਕਟੇਸ਼ ਅਈਅਰ ਅਤੇ ਈਸ਼ਾਨ ਕਿਸ਼ਨ ਨੂੰ ਬਾਹਰ ਕਰਨਾ ਹੈਰਾਨੀਜਨਕ ਫੈਸਲਾ ਹੈ। ਈਸ਼ਾਨ ਨੂੰ ਵਨਡੇ ਸੀਰੀਜ਼ 'ਚ ਮੌਕਾ ਨਹੀਂ ਮਿਲਿਆ। ਇਸ ਦੇ ਨਾਲ ਹੀ ਵੈਂਕਟੇਸ਼ ਨੂੰ ਆਲਰਾਊਂਡਰ ਦੇ ਤੌਰ 'ਤੇ ਟੀਮ 'ਚ ਸ਼ਾਮਲ ਕੀਤਾ ਗਿਆ ਸੀ ਪਰ ਉਸ ਨੂੰ ਗੇਂਦਬਾਜ਼ੀ ਕਰਨ ਦਾ ਪੂਰਾ ਮੌਕਾ ਨਹੀਂ ਮਿਲਿਆ। ਹਾਲਾਂਕਿ ਉਹ ਤਿੰਨੋਂ ਮੈਚਾਂ 'ਚ ਬੱਲੇਬਾਜ਼ੀ ਕਰਨ ਲਈ ਉਤਰੇ ਪਰ ਕਮਾਲ ਨਹੀਂ ਕਰ ਸਕੇ।
ਦੱਸ ਦਈਏ ਕਿ ਵੈਂਕਟੇਸ਼ ਅਈਅਰ ਨੇ ਪਹਿਲੇ ਵਨਡੇ ਵਿੱਚ ਗੇਂਦਬਾਜ਼ੀ ਨਹੀਂ ਕੀਤੀ ਸੀ। ਬੱਲੇਬਾਜ਼ੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 7 ਗੇਂਦਾਂ 'ਚ 2 ਦੌੜਾਂ ਬਣਾਈਆਂ। ਦੂਜੇ ਵਨਡੇ ਵਿੱਚ ਉਸ ਨੇ 33 ਗੇਂਦਾਂ ਵਿੱਚ 22 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਉਸ ਨੇ ਬਿਨਾਂ ਕੋਈ ਵਿਕਟ ਲਏ 5 ਓਵਰਾਂ ਵਿੱਚ 28 ਦੌੜਾਂ ਦਿੱਤੀਆਂ। ਇਸ ਦੇ ਨਾਲ ਹੀ ਉਸ ਨੂੰ ਤੀਜੇ ਵਨਡੇ ਵਿੱਚ ਪਲੇਇੰਗ 11 ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ।
ਅਜਿਹਾ ਰਿਹਾ ਅਸ਼ਵਿਨ ਦਾ ਪ੍ਰਦਰਸ਼ਨ
ਟੀਮ ਇੰਡੀਆ ਦੇ ਸਭ ਤੋਂ ਤਜਰਬੇਕਾਰ ਗੇਂਦਬਾਜ਼ ਆਰ ਅਸ਼ਵਿਨ ਵੀ ਇਸ ਸੀਰੀਜ਼ 'ਚ ਬੇਅਸਰ ਰਹੇ। ਪਹਿਲੇ ਮੈਚ 'ਚ ਜਿੱਥੇ ਉਸ ਨੇ 10 ਓਵਰਾਂ 'ਚ 53 ਦੌੜਾਂ ਦੇ ਕੇ 1 ਵਿਕਟ ਲਈ, ਉੱਥੇ ਦੂਜੇ ਵਨਡੇ 'ਚ 10 ਓਵਰ ਸੁੱਟ ਕੇ 68 ਦੌੜਾਂ ਦਿੱਤੀਆਂ। ਉਹ ਇਸ ਮੈਚ 'ਚ ਇਕ ਵੀ ਵਿਕਟ ਨਹੀਂ ਲੈ ਸਕੇ। ਤੀਜੇ ਵਨਡੇ ਵਿੱਚ ਅਸ਼ਵਿਨ ਦੀ ਥਾਂ ਜਯੰਤ ਯਾਦਵ ਨੂੰ ਮੌਕਾ ਮਿਲਿਆ। ਜਯੰਤ ਨੇ 10 ਓਵਰਾਂ 'ਚ 53 ਦੌੜਾਂ ਦਿੱਤੀਆਂ ਅਤੇ ਇਕ ਵੀ ਵਿਕਟ ਨਹੀਂ ਮਿਲੀ। ਉਹ ਬੱਲੇ ਨਾਲ ਵੀ ਅਸਫਲ ਰਿਹਾ ਅਤੇ 2 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ।
ਅਸ਼ਵਿਨ ਦੇ ਇਸ ਪ੍ਰਦਰਸ਼ਨ ਦਾ ਟੀਮ ਇੰਡੀਆ 'ਤੇ ਅਸਰ ਪਿਆ। ਪਾਰਲ ਦੀ ਪਿੱਚ 'ਤੇ ਜਿੱਥੇ ਦੱਖਣੀ ਅਫਰੀਕਾ ਦੇ ਸਪਿਨਰ ਟੀਮ ਇੰਡੀਆ ਦੇ ਬੱਲੇਬਾਜ਼ਾਂ ਨੂੰ ਬੰਨ੍ਹ ਕੇ ਰੱਖ ਰਹੇ ਸਨ ਅਤੇ ਵਿਚਕਾਰਲੇ ਓਵਰਾਂ 'ਚ ਵਿਕਟ ਵੀ ਲੈ ਰਹੇ ਸਨ, ਉਥੇ ਅਸ਼ਵਿਨ ਨਾ ਤਾਂ ਦੌੜਾਂ ਰੋਕ ਸਕੇ ਅਤੇ ਨਾ ਹੀ ਵਿਕਟਾਂ ਲੈ ਸਕੇ।
ਭੁਵਨੇਸ਼ਵਰ ਨੇ ਕੀਤਾ ਨਿਰਾਸ਼
ਭੁਵਨੇਸ਼ਵਰ ਨੂੰ ਦੌਰੇ 'ਚ 2 ਮੈਚ ਖੇਡਣ ਦਾ ਮੌਕਾ ਮਿਲਿਆ, ਜਿਸ 'ਚ ਉਹ ਫਲਾਪ ਰਿਹਾ। ਪਹਿਲੇ ਦੋ ਵਨਡੇ ਮੈਚਾਂ 'ਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਉਸ ਨੂੰ ਤੀਜੇ ਮੈਚ ਤੋਂ ਬਾਹਰ ਕਰ ਦਿੱਤਾ ਗਿਆ ਸੀ। ਭੁਵਨੇਸ਼ਵਰ ਕਿਸੇ ਸਮੇਂ ਟੀਮ ਇੰਡੀਆ ਦੇ ਮੁੱਖ ਗੇਂਦਬਾਜ਼ ਸੀ। ਟੀਮ ਸ਼ੁਰੂਆਤੀ ਸਫਲਤਾ ਲਈ ਉਸ 'ਤੇ ਨਿਰਭਰ ਕਰਦੀ ਸੀ, ਪਰ ਪਿਛਲੇ ਕੁਝ ਮੈਚਾਂ ਤੋਂ ਨਾ ਤਾਂ ਉਸ ਦੀ ਗੇਂਦਬਾਜ਼ ਕਮਾਲ ਦਿਖਾ ਰਹੀ ਹੈ ਅਤੇ ਨਾ ਹੀ ਉਹ ਦੌੜਾਂ ਰੋਕ ਸਕਣ 'ਚ ਕਾਮਯਾਬ ਨਜ਼ਰ ਆ ਰਿਹਾ ਹੈ।
ਭੁਵਨੇਸ਼ਵਰ ਨੇ ਸੀਰੀਜ਼ ਦੇ ਪਹਿਲੇ ਮੈਚ 'ਚ 10 ਗੇਂਦਬਾਜ਼ੀ ਕੀਤੀ ਅਤੇ 64 ਦੌੜਾਂ ਦਿੱਤੀਆਂ। ਉਸ ਦੇ ਖਾਤੇ 'ਚ ਇੱਕ ਵੀ ਵਿਕਟ ਨਹੀਂ ਆਈ। ਇਸ ਦੇ ਨਾਲ ਹੀ ਦੂਜੇ ਵਨਡੇ 'ਚ ਉਸ ਨੇ 8 ਓਵਰ ਸੁੱਟੇ ਅਤੇ 67 ਦੌੜਾਂ ਦਿੱਤੀਆਂ। ਭੁਵਨੇਸ਼ਵਰ ਪੂਰੀ ਸੀਰੀਜ਼ ਦੌਰਾਨ ਵਿਕਟ ਲਈ ਤਰਸਦਾ ਰਿਹਾ।
ਵੈਸਟਇੰਡੀਜ਼ ਖਿਲਾਫ ਸੀਰੀਜ਼ ਲਈ ਟੀਮ ਇਸ ਤਰ੍ਹਾਂ ਹੈ:
ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ (ਉਪ-ਕਪਤਾਨ), ਰੁਤੁਰਾਜ ਗਾਇਕਵਾੜ, ਸ਼ਿਖਰ ਧਵਨ, ਵਿਰਾਟ ਕੋਹਲੀ, ਸੂਰਿਆ ਕੁਮਾਰ ਯਾਦਵ, ਸ਼੍ਰੇਅਸ ਅਈਅਰ, ਦੀਪਕ ਹੁੱਡਾ, ਰਿਸ਼ਭ ਪੰਤ, ਦੀਪਕ ਚਾਹਰ, ਸ਼ਾਰਦੁਲ ਠਾਕੁਰ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਮੁਹਮੰਦ ਸਿਰਾਜ, ਪ੍ਰਸਿੱਧ ਕ੍ਰਿਸ਼ਨਾ, ਆਵੇਸ਼ ਖ਼ਾਨ।
ਇਹ ਵੀ ਪੜ੍ਹੋ: ਇਸ ਸੂਬੇ ਦੀ ਸਰਕਾਰ ਨੇ ਕੋਰੋਨਾ ਪਾਬੰਦੀਆਂ 10 ਫਰਵਰੀ ਤੱਕ ਵਧਾਈ, ਬਾਜ਼ਾਰਾਂ ਅਤੇ ਮਾਲਾਂ ਨੂੰ ਲੈ ਕੇ ਜਾਰੀ ਕੀਤੇ ਨਵੇਂ ਹੁਕਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin