Stock Market Opening: ਘਰੇਲੂ ਸ਼ੇਅਰ ਬਾਜ਼ਾਰ 'ਚ ਅੱਜ ਕਾਰੋਬਾਰ ਦੀ ਸ਼ੁਰੂਆਤ ਮਜ਼ਬੂਤ ਗਤੀ ਨਾਲ ਹੋਈ ਅਤੇ ਬੈਂਕਿੰਗ ਸਟਾਕਾਂ ਦੇ ਮਜ਼ਬੂਤ ਪ੍ਰਦਰਸ਼ਨ ਨਾਲ ਸ਼ੇਅਰ ਬਾਜ਼ਾਰ ਨੂੰ ਸਮਰਥਨ ਮਿਲਿਆ। ਅੱਜ ਨਿਫਟੀ ਪ੍ਰੀ-ਓਪਨਿੰਗ ਵਿੱਚ ਹੀ 18,000 ਨੂੰ ਪਾਰ ਕਰ ਗਿਆ ਸੀ ਅਤੇ ਇਹ 5 ਅਪ੍ਰੈਲ 2022 ਤੋਂ ਬਾਅਦ ਪਹਿਲਾ ਦਿਨ ਹੈ ਜਦੋਂ ਨਿਫਟੀ ਪ੍ਰੀ-ਓਪਨਿੰਗ ਵਿੱਚ ਹੀ 18,000 ਨੂੰ ਪਾਰ ਕਰ ਗਿਆ ਹੈ। ਨਿਫਟੀ 109 ਸੈਸ਼ਨਾਂ 'ਚ 18 ਹਜ਼ਾਰ ਤੋਂ ਉਪਰ ਜਾਣ 'ਚ ਕਾਮਯਾਬ ਰਿਹਾ।
ਅੱਜ ਦੇ ਕਾਰੋਬਾਰ 'ਚ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 293.16 ਅੰਕ ਭਾਵ 0.49 ਫੀਸਦੀ ਦੀ ਛਾਲ ਨਾਲ 60,408 'ਤੇ ਖੁੱਲ੍ਹਿਆ। NSE ਦਾ 50-ਸ਼ੇਅਰ ਸੂਚਕਾਂਕ ਨਿਫਟੀ
108.10 ਅੰਕ ਯਾਨੀ 0.60 ਫੀਸਦੀ ਦੇ ਵਾਧੇ ਨਾਲ 18,044 'ਤੇ ਖੁੱਲ੍ਹਣ 'ਚ ਕਾਮਯਾਬ ਰਿਹਾ।
ਇਹ ਵੀ ਪੜ੍ਹੋ- ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ, ਦੁਸਹਿਰੇ ਤੋਂ ਪਹਿਲਾਂ ਮਿਲੇਗਾ ਵੱਡਾ ਤੋਹਫ਼ਾ?
ਸ਼ੁਰੂਆਤੀ ਮਿੰਟਾਂ 'ਚ ਸੈਂਸੈਕਸ 300 ਤੋਂ ਜ਼ਿਆਦਾ ਅੰਕਾਂ ਦਾ ਉਛਾਲ ਦਿਖਾ ਰਿਹਾ ਹੈ। ਇਸ 'ਚ 306.01 ਅੰਕ ਯਾਨੀ 0.51 ਫੀਸਦੀ ਦੇ ਉਛਾਲ ਨਾਲ 60,421 'ਤੇ ਕਾਰੋਬਾਰ ਹੋ ਰਿਹਾ ਹੈ। ਇਸ ਤੋਂ ਇਲਾਵਾ ਨਿਫਟੀ 'ਚ 93 ਅੰਕ ਯਾਨੀ 0.52 ਫੀਸਦੀ ਦੀ ਤੇਜ਼ੀ ਨਾਲ 18,029 ਦਾ ਪੱਧਰ ਦੇਖਿਆ ਜਾ ਰਿਹਾ ਹੈ।
ਪ੍ਰੀ-ਓਪਨਿੰਗ ਵਿੱਚ ਮਾਰਕੀਟ ਦੀ ਸਥਿਤੀ ਕਿਵੇਂ
ਸਟਾਕ ਮਾਰਕਿਟ ਦੀ ਪ੍ਰੀ-ਓਪਨਿੰਗ 'ਚ ਸਟਾਕ ਮਾਰਕਿਟ ਲਈ ਚੰਗੇ ਸੰਕੇਤ ਹਨ ਅਤੇ ਪ੍ਰੀ-ਓਪਨਿੰਗ 'ਚ ਹੀ ਨਿਫਟੀ 18000 ਨੂੰ ਪਾਰ ਕਰ ਗਿਆ ਸੀ। ਦੂਜੇ ਪਾਸੇ NSE ਦਾ ਨਿਫਟੀ 90.45 ਅੰਕ ਜਾਂ 0.50 ਫੀਸਦੀ ਦੇ ਵਾਧੇ ਨਾਲ 18026 'ਤੇ ਰਿਹਾ। ਬੀ.ਐੱਸ.ਈ. ਦਾ ਸੈਂਸੈਕਸ 206 ਅੰਕ ਜਾਂ 0.34 ਫੀਸਦੀ ਦੇ ਉਛਾਲ ਨਾਲ 60321 ਦੇ ਪੱਧਰ 'ਤੇ ਦੇਖਿਆ ਗਿਆ। SGX ਨਿਫਟੀ 'ਚ ਵੀ ਸ਼ਾਨਦਾਰ ਵਾਧਾ ਦੇਖਣ ਨੂੰ ਮਿਲਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।