Stock Market Opening: ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਅੱਜ ਤੇਜ਼ੀ ਨਾਲ ਹੋਈ ਹੈ ਅਤੇ ਏਸ਼ੀਆਈ ਬਾਜ਼ਾਰਾਂ ਤੋਂ ਮਿਲੇ ਸੰਕੇਤਾਂ ਤੋਂ ਬਾਅਦ ਬਾਜ਼ਾਰ ਲਈ ਚਿੰਤਾ ਦਾ ਮਾਹੌਲ ਬਣ ਸਕਦਾ ਸੀ ਪਰ ਘਰੇਲੂ ਸ਼ੇਅਰ ਬਾਜ਼ਾਰ ਨੂੰ ਸਮਰਥਨ ਮਿਲਦਾ ਨਜ਼ਰ ਆ ਰਿਹਾ ਹੈ।
ਕਿਵੇਂ ਦੀ ਰਹੀ ਸ਼ੇਅਰ ਬਾਜ਼ਾਰ ਦੀ ਓਪਨਿੰਗ
BSE ਸੈਂਸੈਕਸ 117.12 ਅੰਕ ਜਾਂ 0.14 ਫੀਸਦੀ ਦੇ ਵਾਧੇ ਨਾਲ 81,815.23 'ਤੇ ਖੁੱਲ੍ਹਿਆ, ਜਦੋਂ ਕਿ NSE ਨਿਫਟੀ 14.20 ਅੰਕਾਂ ਦੇ ਵਾਧੇ ਨਾਲ 25,024.80 'ਤੇ ਖੁੱਲ੍ਹਿਆ।
ਪ੍ਰੀ-ਓਪਨਿੰਗ ਤੋਂ ਮਿਲ ਰਹੇ ਤੇਜ਼ੀ ਦੇ ਸੰਕੇਤ
ਅੱਜ ਬਾਜ਼ਾਰ ਖੁੱਲ੍ਹਣ ਤੋਂ ਪਹਿਲਾਂ BSE ਦਾ ਸੈਂਸੈਕਸ 67.85 ਅੰਕਾਂ ਦੇ ਵਾਧੇ ਨਾਲ 81,765.96 ਦੇ ਪੱਧਰ 'ਤੇ ਦੇਖਿਆ ਗਿਆ, ਜਦਕਿ NSE ਦਾ ਨਿਫਟੀ 28.55 ਅੰਕ ਜਾਂ 0.11 ਫ਼ੀਸਦੀ ਦੇ ਮਾਮੂਲੀ ਵਾਧੇ ਨਾਲ 25,039.15 'ਤੇ ਖੁੱਲ੍ਹਿਆ।