Stock Market Opening: ਘਰੇਲੂ ਸ਼ੇਅਰ ਬਾਜ਼ਾਰ 'ਚ ਅੱਜ ਗਿਰਾਵਟ ਨਾਲ ਕਾਰੋਬਾਰ ਸ਼ੁਰੂ ਹੋਇਆ ਹੈ। ਸੈਂਸੈਕਸ 250 ਤੋਂ ਵੱਧ ਅੰਕਾਂ ਦੀ ਗਿਰਾਵਟ ਨਾਲ ਖੁੱਲ੍ਹਿਆ ਹੈ ਅਤੇ ਆਈਟੀ, ਮਿਡਕੈਪ, ਸਮਾਲਕੈਪ ਸਭ ਵਿੱਚ ਗਿਰਾਵਟ ਦੇਖੀ ਜਾ ਰਹੀ ਹੈ। ਬੈਂਕ ਨਿਫਟੀ ਵੀ ਕਮਜ਼ੋਰੀ ਨਾਲ ਕਾਰੋਬਾਰ ਕਰ ਰਿਹਾ ਹੈ।
ਕਿਵੇਂ ਦੀ ਰਹੀ ਬਾਜ਼ਾਰ ਦੀ ਓਪਨਿੰਗ
ਬੀ.ਐੱਸ.ਈ. ਦਾ ਸੈਂਸੈਕਸ 286.85 ਅੰਕ ਜਾਂ 0.39 ਫੀਸਦੀ ਦੀ ਗਿਰਾਵਟ ਨਾਲ 73,225 ਦੇ ਪੱਧਰ 'ਤੇ ਕਾਰੋਬਾਰ ਸ਼ੁਰੂ ਕੀਤਾ। NSE ਦਾ ਨਿਫਟੀ 71.30 ਅੰਕ ਜਾਂ 0.32 ਫੀਸਦੀ ਦੀ ਗਿਰਾਵਟ ਨਾਲ 22,231 'ਤੇ ਖੁੱਲ੍ਹਿਆ।