Stock Market Opening: ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਮਿਲੀ-ਜੁਲੀ ਰਹੀ ਪਰ ਜਿਵੇਂ ਹੀ ਬਾਜ਼ਾਰ ਖੁੱਲ੍ਹਿਆ, ਸੈਂਸੈਕਸ-ਨਿਫਟੀ ਉੱਚੇ ਪੱਧਰ ਦੇ ਦਾਇਰੇ 'ਚ ਆ ਗਏ। ਸੈਂਸੈਕਸ 73,000 ਤੋਂ ਪਾਰ ਪਹੁੰਚ ਗਿਆ ਹੈ ਅਤੇ ਨਿਫਟੀ 22,155 ਤੱਕ ਚੜ੍ਹ ਗਿਆ ਹੈ।
ਕਿਵੇਂ ਦੀ ਰਹੀ ਬਾਜ਼ਾਰ ਦੀ ਓਪਨਿੰਗ
BSE ਸੈਂਸੈਕਸ 79.41 ਅੰਕ ਜਾਂ 0.11 ਫੀਸਦੀ ਦੀ ਗਿਰਾਵਟ ਨਾਲ 72,696 'ਤੇ ਖੁੱਲ੍ਹਿਆ ਅਤੇ NSE ਨਿਫਟੀ 8.85 ਅੰਕਾਂ ਦੇ ਮਾਮੂਲੀ ਵਾਧੇ ਨਾਲ 22,112 'ਤੇ ਖੁੱਲ੍ਹਿਆ।
ਸੈਂਸੈਕਸ ਦੇ ਸ਼ੇਅਰਾਂ ਵਿੱਚ ਹੋਇਆ ਅਪਡੇਟ
ਸੈਂਸੈਕਸ ਦੇ 30 'ਚੋਂ 21 ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ 9 ਸਟਾਕ ਅਜਿਹੇ ਹਨ ਜੋ ਗਿਰਾਵਟ ਦਾ ਸਾਹਮਣਾ ਕਰ ਰਹੇ ਹਨ। ਸਭ ਤੋਂ ਜ਼ਿਆਦਾ ਵਾਧਾ JSW ਸਟੀਲ 'ਚ ਹੋਇਆ ਹੈ ਅਤੇ ਇਹ 1.79 ਫੀਸਦੀ ਵਧਿਆ ਹੈ। ਪਾਵਰਗ੍ਰਿਡ, NTPC, M&M, ਟਾਟਾ ਸਟੀਲ ਅਤੇ ਮਾਰੂਤੀ ਸੁਜ਼ੂਕੀ ਦੇ ਸ਼ੇਅਰ ਵੀ ਮਜ਼ਬੂਤੀ ਨਾਲ ਕਾਰੋਬਾਰ ਕਰ ਰਹੇ ਹਨ।
ਇਹ ਵੀ ਪੜ੍ਹੋ: ATM card Benefits: ਜੇਕਰ ਤੁਹਾਡੇ ਕੋਲ ਵੀ ਹੈ ATM ਕਾਰਡ, ਤਾਂ ਫਰੀ ਮਿਲਦਾ ਹੈ 10 ਲੱਖ ਦਾ ਬੀਮਾ, ਜਾਣੋ ਕਿਵੇਂ ਲੈਣਾ ਹੈ ਲਾਭ