Stock Market Opening: ਭਾਰਤੀ ਸ਼ੇਅਰ ਬਾਜ਼ਾਰ 'ਚ ਨਵੇਂ ਮਹੀਨੇ ਦੇ ਨਵੇਂ ਹਫਤੇ ਦਾ ਪਹਿਲਾ ਕਾਰੋਬਾਰੀ ਸੈਸ਼ਨ ਲਗਭਗ ਸਪਾਟ ਸ਼ੁਰੂਆਤ ਨਾਲ ਖੁੱਲ੍ਹਿਆ ਹੈ। ਜੁਲਾਈ ਦਾ ਪਹਿਲਾ ਵਪਾਰਕ ਸੈਸ਼ਨ ਮਾਮੂਲੀ ਵਾਧੇ ਨਾਲ ਖੁੱਲ੍ਹਿਆ ਹੈ, ਜਿਸ ਨੂੰ ਫਲੈਟ ਓਪਨਿੰਗ ਕਿਹਾ ਜਾਵੇਗਾ। ਹਾਲਾਂਕਿ, ਮਿਡਕੈਪ ਇੰਡੈਕਸ ਰਿਕਾਰਡ ਹਾਈ 'ਤੇ ਖੁੱਲ੍ਹਿਆ ਹੈ ਅਤੇ ਗ੍ਰਾਸੀਮ ਦਾ ਸ਼ੇਅਰ ਓਪਨਿੰਗ ਦੇ ਨਾਲ ਸਭ ਤੋਂ ਆਲਟਾਈਮ ਹਾਈ 'ਤੇ ਪਹੁੰਚ ਗਿਆ ਹੈ।


ਕਿਵੇਂ ਦੀ ਰਹੀ ਬਾਜ਼ਾਰ ਦੀ ਓਪਨਿੰਗ 


ਹਫਤੇ ਦੇ ਪਹਿਲੇ ਦਿਨ ਬਾਜ਼ਾਰ 'ਚ ਮਜ਼ਬੂਤੀ ਦੇਖਣ ਨੂੰ ਮਿਲ ਰਹੀ ਹੈ ਅਤੇ ਇਹ ਰੇਂਜ 'ਚ ਕਾਰੋਬਾਰ ਕਰ ਰਿਹਾ ਹੈ। BSE ਸੈਂਸੈਕਸ 10.62 ਅੰਕਾਂ ਦੇ ਵਾਧੇ ਨਾਲ 79,043.35 'ਤੇ ਖੁੱਲ੍ਹਿਆ। NSE ਦਾ ਨਿਫਟੀ 17.65 ਅੰਕਾਂ ਦੇ ਵਾਧੇ ਨਾਲ 23,992.95 ਦੇ ਪੱਧਰ 'ਤੇ ਖੁੱਲ੍ਹਿਆ। ਬਾਜ਼ਾਰ ਖੁੱਲ੍ਹਦਿਆਂ ਹੀ ਇਸ ਨੇ 24,043 ਦੇ ਪੱਧਰ ਨੂੰ ਛੂਹ ਲਿਆ ਹੈ।


BSE ਦਾ ਮਾਰਕੀਟ ਕੈਪ 440 ਲੱਖ ਕਰੋੜ ਰੁਪਏ ਤੋਂ ਪਾਰ 


BSE 'ਤੇ ਲਿਸਟਿਡ ਕੰਪਨੀਆਂ ਦਾ ਮਾਰਕੀਟ ਕੈਪ 440.35 ਲੱਖ ਕਰੋੜ ਰੁਪਏ 'ਤੇ ਆ ਗਿਆ ਹੈ ਅਤੇ ਇਸ ਤਰ੍ਹਾਂ ਇਹ ਪਹਿਲੀ ਵਾਰ 440 ਲੱਖ ਕਰੋੜ ਰੁਪਏ ਦੇ ਮਾਰਕੀਟ ਕੈਪ ਨੂੰ ਪਾਰ ਕਰਨ 'ਚ ਸਫਲ ਰਹੀ ਹੈ।