Stock Market Opening: ਘਰੇਲੂ ਸ਼ੇਅਰ ਬਾਜ਼ਾਰ ਦੀ ਹਲਚਲ ਅੱਜ ਜ਼ਬਰਦਸਤ ਰਫ਼ਤਾਰ ਨਾਲ ਦਿਖਾਈ ਦੇ ਰਹੀ ਹੈ। ਚੰਗੇ ਗਲੋਬਲ ਸੰਕੇਤਾਂ ਦੇ ਆਧਾਰ 'ਤੇ ਭਾਰਤੀ ਬਾਜ਼ਾਰਾਂ 'ਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਅੱਜ ਬੈਂਕਿੰਗ, ਆਟੋ, ਆਇਲ ਅਤੇ ਗੈਸ ਸ਼ੇਅਰਾਂ ਦੀ ਉਚਾਈ ਦੇ ਆਧਾਰ 'ਤੇ ਸ਼ੇਅਰ ਬਾਜ਼ਾਰ ਜ਼ਬਰਦਸਤ ਉਛਾਲ ਨਾਲ ਖੁੱਲ੍ਹਿਆ ਹੈ।
ਕਿਵੇਂ ਖੁੱਲ੍ਹਿਆ ਬਾਜ਼ਾਰ
ਅੱਜ ਬਾਜ਼ਾਰ ਦੀ ਸ਼ੁਰੂਆਤ 'ਚ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 334.32 ਅੰਕ ਭਾਵ 0.58 ਫੀਸਦੀ ਦੇ ਵਾਧੇ ਨਾਲ 57,963.27 ਦੇ ਪੱਧਰ 'ਤੇ ਖੁੱਲ੍ਹਿਆ। ਇਸ ਤੋਂ ਇਲਾਵਾ NSE ਦਾ 50 ਸ਼ੇਅਰਾਂ ਵਾਲਾ ਸੂਚਕਾਂਕ ਨਿਫਟੀ 72.00 ਅੰਕ ਭਾਵ 0.42 ਫੀਸਦੀ ਦੇ ਵਾਧੇ ਨਾਲ 17,060.40 'ਤੇ ਖੁੱਲ੍ਹਣ 'ਚ ਕਾਮਯਾਬ ਰਿਹਾ।
ਸੈਂਸੈਕਸ ਤੇ ਨਿਫਟੀ ਦੀ ਸਥਿਤੀ
ਸ਼ੁਰੂਆਤੀ ਮਿੰਟਾਂ ਵਿੱਚ, BSE ਸੈਂਸੈਕਸ ਦੇ 30 ਵਿੱਚੋਂ 22 ਸਟਾਕ ਉਛਾਲ ਨਾਲ ਵਪਾਰ ਕਰ ਰਹੇ ਹਨ ਅਤੇ NSE ਨਿਫਟੀ ਵਿੱਚ 50 ਵਿੱਚੋਂ 34 ਸਟਾਕ ਮਜ਼ਬੂਤੀ ਦੇ ਹਰੇ ਨਿਸ਼ਾਨ ਨਾਲ ਵਪਾਰ ਕਰ ਰਹੇ ਹਨ। 16 ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ।
ਕਿਹੜੇ ਸੈਕਟਰ ਵਧ ਰਹੇ ਹਨ ਤੇ ਕਿਹੜੇ ਘਟ ਰਹੇ
ਅੱਜ ਜੇ ਅਸੀਂ ਨਿਫਟੀ ਦੇ ਸੈਕਟਰਲ ਇੰਡੈਕਸ 'ਤੇ ਨਜ਼ਰ ਮਾਰੀਏ ਤਾਂ IT, FMCG, ਫਾਰਮਾ ਤੇ ਹੈਲਥਕੇਅਰ ਇੰਡੈਕਸ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। ਮੀਡੀਆ ਸ਼ੇਅਰ ਚੜ੍ਹਨ ਵਾਲੇ ਖੇਤਰਾਂ ਵਿੱਚ ਸਭ ਤੋਂ ਅੱਗੇ ਹਨ, ਜਿਨ੍ਹਾਂ ਨੇ 1.2 ਫੀਸਦੀ ਦੀ ਉਚਾਈ ਨੂੰ ਕਾਇਮ ਰੱਖਿਆ ਹੈ। PSU ਬੈਂਕ ਲਗਭਗ 1 ਫੀਸਦੀ ਚੜ੍ਹੇ ਹਨ। ਤੇਲ ਅਤੇ ਗੈਸ ਦੇ ਨਾਲ-ਨਾਲ ਕੰਜ਼ਿਊਮਰ ਡਿਊਰੇਬਲਸ ਸ਼ੇਅਰ 0.71 ਫੀਸਦੀ ਵਧੇ। ਵਿੱਤੀ ਸੇਵਾ ਖੇਤਰ 'ਚ 0.55 ਫੀਸਦੀ ਦੀ ਮਜ਼ਬੂਤੀ ਨਾਲ ਵਪਾਰ ਚੱਲ ਰਿਹਾ ਹੈ।
ਪ੍ਰੀ-ਓਪਨ 'ਚ ਕਿਵੇਂ ਰਹੀ ਬਾਜ਼ਾਰ ਦੀ ਚਾਲ
ਅੱਜ ਬਾਜ਼ਾਰ ਦੀ ਸ਼ੁਰੂਆਤ ਤੋਂ ਪਹਿਲਾਂ ਸ਼ੇਅਰ ਬਾਜ਼ਾਰ 'ਚ ਜ਼ਬਰਦਸਤ ਰੈਲੀ ਦੇਖਣ ਨੂੰ ਮਿਲੀ। ਸੈਂਸੈਕਸ 430 ਅੰਕਾਂ ਦੇ ਉੱਪਰ ਕਾਰੋਬਾਰ ਕਰ ਰਿਹਾ ਸੀ ਜਦਕਿ ਨਿਫਟੀ 70 ਅੰਕਾਂ ਤੋਂ ਉੱਪਰ ਕਾਰੋਬਾਰ ਕਰ ਰਿਹਾ ਸੀ। ਸਵੇਰੇ ਸ਼ੁਰੂ ਹੋਣ ਤੋਂ ਪਹਿਲਾਂ ਬੀ.ਐੱਸ.ਈ. ਦਾ ਸੈਂਸੈਕਸ 438.18 ਅੰਕ ਭਾਵ 0.76 ਫੀਸਦੀ ਦੇ ਵਾਧੇ ਨਾਲ 58067 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਦੇ ਨਾਲ ਹੀ NSE ਦਾ ਨਿਫਟੀ 69 ਅੰਕ ਯਾਨੀ 0.41 ਫੀਸਦੀ ਦੇ ਵਾਧੇ ਨਾਲ 17057 ਦੇ ਪੱਧਰ 'ਤੇ ਰਿਹਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼
ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ